spot_img
Homeਪੰਜਾਬਮਾਝਾਸਰਕਾਰੀ ਮਿਡਲ ਸਕੂਲ ਭਗਤਪੁਰ ਰੱਬਵਾਲਾ ਦਾ ਅਠਵੀਂ ਕਲਾਸ ਦਾ ਨਤੀਜਾ 100% ਰਿਹਾ।

ਸਰਕਾਰੀ ਮਿਡਲ ਸਕੂਲ ਭਗਤਪੁਰ ਰੱਬਵਾਲਾ ਦਾ ਅਠਵੀਂ ਕਲਾਸ ਦਾ ਨਤੀਜਾ 100% ਰਿਹਾ।

ਕਾਦੀਆਂ 7 ਮਈ (ਅਸ਼ੋਕ ਨਈਅਰ) :- ਸਰਕਾਰੀ ਮਿਡਲ ਸਕੂਲ ਭਗਤਪੁਰ ਰੱਬਵਾਲਾ ਅਠਵੀਂ ਕਲਾਸ ਦਾ ਨਤੀਜਾ 100% ਰਿਹਾ।

ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅਠਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਮਿਡਲ ਸਕੂਲ ਭਗਤਪੁਰ ਰੱਬਵਾਲਾ ਦਾ ਸਾਨਦਾਰ ਪ੍ਰਦਰਸ਼ਨ ਰਿਹਾ।

ਸਕੂਲ ਦੇ ਇੰਚਾਰਜ ਸ੍ਰੀਮਤੀ ਮੀਨਾਕਾਸ਼ੀ ਜੀ ਨੇ ਦੱਸਿਆ ਕਿ ਸਕੂਲ ਦੇ 24 ਵਿਦਿਆਰਥੀਆਂ ਨੇ ਅਠਵੀ ਕਲਾਸ ਦੇ ਬੋਰਡ ਦੇ ਪੇਪਰ ਦਿੱਤੇ ਜਿਨ੍ਹਾਂ ਵਿੱਚੋ 6 ਵਿਦਿਆਰਥੀ A + ਗਰੇਡ ਨਾਲ, 12 ਵਿਦਿਆਰਥੀ A ਗਰੇਡ ਨਾਲ ਅਤੇ 6 ਵਿਦਿਆਰਥੀ B + ਗਰੇਡ ਨਾਲ ਪਾਸ ਹੋਏ। ਇਸ ਸਕੂਲ ਦੀ ਵਿਦਿਆਰਥਣ ਬਲਵਿੰਦਰ ਕੌਰ ਨੇ 94 % ਅੰਕ ਹਾਸਲ ਕਰਕੇ ਪਹਿਲਾ ਸਥਾਨ, ਦਿਵਿਆ ਭਗਤ ਨੇ 93 % ਅੰਕ ਹਾਸਲ ਕਰਕੇ ਦੂਸਰਾ ਸਥਾਨ ਅਤੇ ਵਿਦਿਆਰਥੀ ਜਤਿਨ ਕੁਮਾਰ ਨੇ 91 % ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ।

ਇਸ ਖੁਸ਼ੀ ਦੇ ਮੋਕੇ ਤੇ ਸਕੂਲ ਇੰਚਾਰਜ ਮੈਡਮ ਮੀਨਾਕਸ਼ੀ ਹਿੰਦੀ ਅਧਿਆਪਕਾ, ਰਾਜ ਰਾਣੀ ਵਿਗਿਆਨ ਅੰਧਿਆਪਕਾ, ਅੰਜੂ ਬਾਲਾ ਪੰਜਾਬੀ ਅਧਿਆਪਕਾਂ, ਸੰਗੀਤਾਂ ਸਿੰਘ ਅੰਗਰੇਜ਼ੀ ਅਧਿਆਪਕਾ, ਗੁਰਮੇਜ ਸਿੰਘ ਖੇਡਾਂ ਦੇ ਅਧਿਆਪਕ ਅਤੇ ਨੀਤੂ ਬਾਲਾ ਕੰਪਿਊਟਰ ਟੀਚਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ -ਪਿਤਾ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments