spot_img
Homeਮਾਝਾਗੁਰਦਾਸਪੁਰਸੰਗ ਨੂੰ ਲੈ ਕੇ ਨੋਜਵਾਨ ਸੇਵਕ ਜੱਥਾ ਨੇ ਤਿਆਰੀਆਂ ਸ਼ੁਰੂ ਕੀਤੀਆਂ

ਸੰਗ ਨੂੰ ਲੈ ਕੇ ਨੋਜਵਾਨ ਸੇਵਕ ਜੱਥਾ ਨੇ ਤਿਆਰੀਆਂ ਸ਼ੁਰੂ ਕੀਤੀਆਂ

ਕਾਦੀਆਂ/5 ਫ਼ਰਵਰੀ ( ਸਲਾਮ ਤਾਰੀ  )
3 ਮਾਰਚ ਨੂੰ ਕਾਦੀਆਂ ਤੋਂ ਪੈਦਲ ਗੁਜ਼ਰਨ ਵਾਲੇ ਸੰਗ ਨੂੰ ਲੈ ਕੇ ਨੌਜਵਾਨ ਸੇਵਕ ਜਥਾ ਕਾਦੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਨੌਜਵਾਨ ਸੇਵਕ ਜਥਾ ਦੇ ਪ੍ਰਧਾਨ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੈਦਲ ਯਾਤਰਾ (ਸੰਗ) ਚੋਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਖੰਡਿਆਲਾ ਸੈਣੀਆਂ ਤੋਂ ਚੱਲੇਗਾ। ਇਹ ਸੰਗ 3 ਮਾਰਚ ਨੂੰ ਸਵੇਰੇ ਕਾਦੀਆਂ ਪਹੁੰਚੇਗਾ ਜਿੱਥੇ ਇਸ ਦਾ ਸਵਾਗਤ ਕੀਤਾ ਜਾਵੇਗਾ। 1 ਮਾਰਚ ਨੂੰ ਦੁਪਹਿਰ 1 ਵਜੇ ਤੱਕ ਸੁਖਮਣੀ ਸਾਹਿਬ ਜੀ ਦਾ ਕੀਰਤਨ ਅਤੇ ਅਰਦਾਸ ਹੋਵੇਗੀ। ਉਸ ਤੋਂ ਬਾਅਦ ਲਗਾਤਾਰ 3 ਮਾਰਚ ਤੱਕ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ। ਅੱਜ ਸੰਗ ਦੀ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਤੇ ਹਰਜੀਤ ਸਿੰਘ ਭਾਟੀਆ, ਬਿਕਰਮਜੀਤ ਸਿੰਘ ਹੈਪੀ ਭਾਟੀਆ, ਪੁਸ਼ਪਦੀਪ ਸਿੰਘ, ਗੁਰਸਿਮਰਨ ਸਿੰਘ, ਗਗਨਦੀਪ ਸਿੰਘ ਬਾਦਲ, ਮਨਜੋਤ ਸਿੰਘ, ਪ੍ਰੀਤਮ ਸਿੰਘ ਭਾਟੀਆ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਸੰਜੀਵ ਕੁਮਾਰ, ਸਿਮਰਨ ਸਿੰਘ, ਸਤਪਾਲ, ਸੁਖਪਾਲ ਸਿੰਘ ਬਿੰਟਾ, ਅੰਮ੍ਰਿਤ ਸਿੰਘ ਭਿੰਡਰ, ਰਾਜਿੰਦਰ ਸਿੰਘ ਭਿੰਡਰ, ਸੁਰਿੰਦਰ ਸਿੰਘ ਲਾਡੀ, ਦਮਨਪ੍ਰੀਤ ਸਿੰਘ, ਕੁਲਦੀਪ ਸਿੰਘ ਭਾਟੀਆ ਅਤੇ ਸਮੂਹ ਇਸਤਰੀ ਸਤਸੰਗ ਸਭਾ ਮੁਹੱਲਾ ਅਕਾਲ ਗੜ ਮੌਜੂਦ ਸਨ।
ਫ਼ੋਟੋ: ਸੰਗ ਨੂੰ ਲੈ ਕੇ ਕੀਤੀ ਗਈ ਮੀਟਿੰਗ ਸਮੇਂ ਮੌਜੂਦ ਵਾਲੰਟੀਅਰਜ਼

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments