spot_img
Homeਮਾਝਾਗੁਰਦਾਸਪੁਰਇਨਟੈਕ ਵੱਲੋਂ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਕਲਾਸੀਕਲ ਸੰਗੀਤ ਸਮਾਗਮ ਆਯੋਜਿਤ

ਇਨਟੈਕ ਵੱਲੋਂ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਕਲਾਸੀਕਲ ਸੰਗੀਤ ਸਮਾਗਮ ਆਯੋਜਿਤ

ਕਾਦੀਆਂ 15 (ਮੁਨੀਰਾ ਸਲਾਮ ਤਾਰੀ)
ਸੰਗੀਤ ਇਕ ਕਲਾ ਹੈ, ਰੂਹ ਦੀ ਖੁਰਾਕ ਹੈ, ਸੁਰ ਤੇ ਤਾਲਾਂ ਦੇ ਜਰੀਏ ਵਿਚਾਰਾਂ ਨੂੰ ਪੇਸ਼ ਕਰਨ ਦਾ ਸਾਧਨ ਹੈ। ਵਿਦਿਆਰਥੀਆਂ ਦੀ ਸਕਾਰਾਤਮਕ ਸੋਚ ਨੂੰ ਪਰਪੱਕ ਕਰਨ ਲਈ, ਇਕਾਗਰਤਾ ਅਤੇ ਇਕਸੁਰਤਾ ਪੈਦਾ ਕਰਨ ਲਈ ਸੰਗੀਤ ਬਹੁਤ ਜ਼ਰੂਰੀ ਹੈ ਜਿਸ ਲਈ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ “ਕਲਾਸੀਕਲ ਸੰਗੀਤ ਜੁਗਲਬੰਦੀ ਦਾ ਸਮਾਗਮ “ਆਯੋਜਿਤ ਕੀਤਾ ਗਿਆ । ਜਿਸ ਵਿੱਚ ਵਿਦਿਆਰਥੀਆਂ ਨੂੰ ਕਲਾਸੀਕਲ ਮਿਊਜ਼ਕ ਦੇ ਰੂਬਰੂ ਕਰਵਾਇਆ ਗਿਆ। ਇਸ ਮੌਕੇ ਕਲਕੱਤੇ ਤੋਂ ਮਸ਼ਹੂਰ ਤਬਲਾ ਵਾਦਕ ਸ੍ਰੀ ਨਿਲੇਸ਼ ਚੱਕਰ ਵਰਤੀ ਅਤੇ ਸਰੋਦ ਵਾਦਕ ਸ਼੍ਰੀ ਅਰਣਬ ਭੱਟਾਚਾਰੀਆ ਜੀ ਸੰਸਥਾਂ ਚ ਪਹੁੰਚੇ। ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਹੈ ਕਿ ਸੰਗੀਤ ਜ਼ਿੰਦਗੀ ਭਰ ਚੱਲਣ ਵਾਲੀ ਸਾਧਨਾ ਹੈ, ਮਨ ਨੂੰ ਸ਼ਾਂਤ ਰੱਖਣ ਵਾਲੀ ਇੱਕ ਬਿਰਤੀ ਹੈ। ਵਿਦਿਆਰਥੀਆਂ ਦੁਆਰਾ ਹੱਥੀਂ ਤਿਆਰ ਕੀਤੀਆਂ ਕਲਾ ਕਿਰਤਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਕਿਹਾ ਕਿ ਇੱਥੋਂ ਦੇ ਵਿਦਿਆਰਥੀ ਆਪਣੇ ਆਪ ਵਿਚ ਇਕ ਬਹੁਤ ਵੱਡੇ ਕਲਾਕਾਰ ਹਨ, ਜਿਸ ਦੀ ਉਦਾਹਰਣ ਹੋਰ ਕਿਤੇ ਬਾਹਰ ਨਹੀਂ ਮਿਲਦੀ। ਉਹਨਾਂ ਨੇ ਵਿਦਿਆਰਥੀਆਂ ਨੂੰ ਰਬਾਬ ਅਤੇ ਸਰੋਦ ਸਾਜ ਬਾਰੇ ਜਾਣਕਾਰੀ ਵੀ ਦਿੱਤੀ। ਮਦਰ ਟਰੇਸਾ ਹਾਲ ਵਿਚ ਸੰਗੀਤ ਦਾ ਭਰਪੂਰ ਆਨੰਦ ਲੈ ਰਹੇ ਵਿਦਿਆਰਥੀ ਬਾਰ ਬਾਰ ਤਾੜੀਆਂ ਨਾਲ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰ ਰਹੇ ਸਨ ਅਤੇ ਇਸ ਅਨੰਦਿਤ ਮਾਹੌਲ ਵਿਚ ਮੰਤਰ-ਮੁਗਧ ਹੋਏ ਵਿਦਿਆਰਥੀ ਸੰਗੀਤ ਨਾਲ ਇਕਸੁਰ ਸਨ। ਸ੍ਰੀ ਅਰਣਬ ਭੱਟਾਚਾਰੀਆ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸੰਗੀਤ ਵਿੱਚ ਸਾਜ਼ ਦਿਨ ਬ ਦਿਨ ਆਪਣੇ ਸਰੂਪ ਬਦਲ ਰਹੇ ਹਨ ਅਤੇ ਮੌਜੂਦਾ ਇਹ ਸਾਜ਼ ਜਿਸ ਨੂੰ ਸਰੌਂਦ ਕਹਿੰਦੇ ਹਨ ਇਸ ਦੀ ਉਤਪਤੀ ਵੀ ਰਬਾਬ ਤੋਂ ਹੀ ਹੋਈ ਹੈ। ਇਸ ਮੌਕੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਵਿਰਕ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਲੇ ਭਟਕਿਆਂ ਨੂੰ ਰਬਾਬ ਰਾਹੀ ਕੀਰਤਨ ਕਰ ਕੇ ਸਿਧੇ ਰਾਹ ਪਾਇਆ ਸੀ, ਇਸ ਲਈ ਸੰਗੀਤ ਰੂਹ ਦੇ ਨਾਲ ਨਾਲ ਮਨ, ਸਰੀਰ ਅਤੇ ਆਤਮਾ ਦੀ ਖੁਰਾਕ ਹੈ। ਇੰਨਟੈਕ ਦੇ ਅੰਮ੍ਰਿਤਸਰ ਚੈਪਟਰ ਕਨਵੀਨਰ ਗਗਨਦੀਪ ਸਿੰਘ ਵਿਰਕ ਅਤੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਨੇ ਬਾਹਰੋਂ ਆਏ ਮਹਿਮਾਨਾਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਅਤੇ ਤਹਿ ਦਿਲੋਂ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments