spot_img
Homeਮਾਝਾਗੁਰਦਾਸਪੁਰਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਕਾਦੀਆਂ 10 ਅਕਤੂਬਰ  (ਮੁਨੀਰਾ ਸਲਾਮ ਤਾਰੀ)

ਅੱਜ ਪਾਵਰਕਾਮ ਮੰਡਲ ਕਾਦੀਆਂ ਵਿਖੇ ਪ੍ਰਧਾਨ ਸ ਬਾਵਾ ਸਿੰਘ ਦੀ ਪ੍ਰਧਾਨਗੀ ਹੇਠ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਕੀਤੀ ਗਈ । ਜਿਸ ਨੂੰ ਸਕੱਤਰ ਪਰਮਜੀਤ ਸਿੰਘ ਕੋਟ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ । ਜਿਸ ਵਿਚ ਦੱਸਿਆ ਗਿਆ ਕਿ ਦੇਸ਼ ਵਿੱਚ ਮਹਿੰਗਾਈ ਸਿਖਰ ਤੇ ਪਹੁੰਚ ਗਈ ਹੈ । ਮੁਲਾਜ਼ਮ ਮਜ਼ਦੂਰ ਅਤੇ ਕਿਸਾਨ ਦਾ ਜੀਣਾ ਬਹੁਤ ਔਖਾ ਹੋਇਆ ਹੈ । ਦੇਸ਼ ਦੀ ਅਰਥਵਿਵਸਥਾ ਥੱਲੇ ਨੂੰ ਜਾ ਰਹੀ ਹੈ । ਪੈਸੇ ਦੀ ਕੀਮਤ ਘਟਦੀ ਜਾ ਰਹੀ ਹੈ । ਬੇਰੁਜ਼ਗਾਰੀ ਵਧਦੀ ਜਾ ਰਹੀ ਹੈ । ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਾ ਨੂੰ ਬਿਨਾਂ ਸ਼ਰਤਾਂ ਬਹਾਲ ਕੀਤਾ ਜਾਵੇ । ਕੈਸ਼ਲੈੱਸ ਸਕੀਮ ਬਹਾਲ ਕੀਤੀ ਜਾਵੇ । ਵਧਦੀ ਮਹਿੰਗਾਈ ਅਨੁਸਾਰ ਮੈਡੀਕਲ ਭੱਤਾ ਤੇ ਬਣਦਾ ਏਰੀਅਲ ਜਲਦੀ ਤੋਂ ਜਲਦੀ ਦਿੱਤਾ ਜਾਵੇ । ਪੈਨਸ਼ਨਰਜ਼ ਦੀ ਵਰਕ ਚਾਰਜ ਦੀ ਸਰਵਿਸ ਬਿਨਾਂ ਸ਼ਰਤ ਰੈਗੂਲਰ ਸਰਵਿਸ ਦੇ ਨਾਲ ਜੋੜੀ ਜਾਵੇ ,ਤਾਂ ਕਿ ਉਸ ਦਾ ਲਾਭ ਸਾਥੀਆਂ ਨੂੰ ਮਿਲ ਸਕੇ । ਬੁਲਾਰਿਆਂ ਨੇ ਪਾਵਰਕਾਮ ਨੂੰ ਨਿੱਜੀ ਕੰਪਨੀਆਂ ਨੂੰ ਦੇਣ ਤੇ ਸਖ਼ਤ ਵਿਰੋਧਤਾ ਕੀਤੀ । ਬੁਲਾਰਿਆਂ ਨੇ ਚਿਪ ਮੀਟਰ ਲਗਾਉਣ ਦੀ ਵੀ ਸਰਕਾਰ ਦੀ ਨਿਖੇਧੀ ਕੀਤੀ । ਇਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ । ਠੇਕੇ ਤੇ ਰੱਖੇ ਮੀਟਰ ਰੀਡਰ ਦੀ ਸਰਵਿਸ ਪੱਕੇ ਤੌਰ ਤੇ ਬਹਾਲੀ ਕੀਤੀ ਜਾਵੇ । ਮੀਟਿੰਗ ਨੂੰ ਸੰਬੋਧਨ ਕਰਨ ਵਿੱਚ ਸੁਰਜੀਤ , ਸੋਹਨ ਲਾਲ ,ਰਵੇਲ ਸਿੰਘ , ਸਾਥੀ ਰਣਜੀਤ ਸਿੰਘ , ਮਨਜੀਤ ਸਿੰਘ , ਜੋਗਾ ਸਿੰਘ, ਅਨੂਪ ਸਿੰਘ , ਸਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments