spot_img
Homeਮਾਝਾਗੁਰਦਾਸਪੁਰਰੇਤ ਬੱਜਰੀ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਨਿਰਮਾਣ ਕੰਮ ਬੰਦ ਹੋਣ ਕਾਰਨ...

ਰੇਤ ਬੱਜਰੀ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਨਿਰਮਾਣ ਕੰਮ ਬੰਦ ਹੋਣ ਕਾਰਨ ਮਿਸਤਰੀ ਮਜਦੂਰ ਯੂਨੀਅਨ ਵੱਲੋਂ ਰੋਸ ਧਰਨਾ। 10 ਅਕਤੂਬਰ ਨੂੰ ਡੀ.ਸੀ. ਦਫ਼ਤਰ ਅੱਗੇ ਧਰਨੇ ਦਾ ਐਲਾਨ

ਕਾਦੀਆਂ 4 ਅਕਤੂਬਰ (ਮੁਨੀਰਾ ਸਲਾਮ ਤਾਰੀ)

ਪੰਜਾਬ ਅੰਦਰ ਰੇਤ ਬੱਜਰੀ ਦੇ ਮਹਿੰਗੇ ਹੋਣ ਕਾਰਨ ਨਿਰਮਾਣ ਮਿਸਤਰੀ ਮਜ਼ਦੂਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਹੈ ਤੇ ਪਿਛਲੇ ਕਰੀਬ ਦੋ-ਤਿੰਨ ਮਹੀਨਿਆਂ ਚ ਇਸ ਕੰਮ ਨਾਲ ਜੁੜੇ ਮਿਸਤਰੀਆਂ – ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ, ਇਸੇ ਰੋਸ ਵਜੋਂ ਅੱਜ ਕਾਦੀਆਂ ਮਜ਼ਦੂਰ ਚੌਕ , ਨਗਰ ਕੌਂਸਲ ਦਫ਼ਤਰ ਕਾਦੀਆਂ ਦੇ ਬਾਹਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਬਲਾਕ ਕਾਦੀਆਂ ਵੱਲੋਂ ਕਾਮਰੇਡ ਦਾਤਾਰ ਸਿੰਘ ਠੱਕਰ ਸੰਧੂ ਤੇ ਬਲਦੇਵ ਸਿੰਘ ਕਾਦੀਆਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ।ਕਾਮਰੇਡ ਦਾਤਾਰ ਸਿੰਘ ਠੱਕਰ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਕਾਲ ਦੌਰਾਨ ਤਾਂ ਸਰਕਾਰ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਆਦਿ ਨੇ ਮਜ਼ਦੂਰਾਂ ਦੀ ਬੜੀ ਮਦਦ ਕੀਤੀ ਸੀ ਪਰ ਪਿਛਲੇ ਦੋ ਮਹੀਨਿਆਂ ਤੋਂ ਰੇਤਾ, ਬੱਜਰੀ ਦੇ ਅਸਮਾਨੀ ਚੜ੍ਹੇ ਰੇਟਾਂ ਨੇ ਤਾਂ ਮਜ਼ਦੂਰਾਂ ਦਾ ਕੰਚੂਭਰ ਕੱਢ ਕੇ ਰੱਖਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਮਹਿੰਗਾਈ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ, ਅਤੇ ਮਹਿੰਗਾਈ ਵਧਣ ਨਾਲ ਬਿਲਡਿੰਗ ਨਾਲ ਸਬੰਧਤ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਜੇਕਰ ਫੈਸਲੇ ਲਏ ਜਾ ਰਹੇ ਹਨ ਤੇ ਦੂਸਰੇ ਪਾਸੇ ਇਸ ਸਰਕਾਰ ਦੇ ਰਾਜ ਵਿੱਚ ਰੇਤ ਬੱਜਰੀ ਦੇ ਭਾਅ ਘੱਟਣ ਦੀ ਬਜਾਏ ਦੂਣੇ ਨਾਲੋਂ ਕਿਤੇ ਵੱਧ ਹੋ ਗਏ ਹਨ, ਜਿਸ ਕਾਰਨ ਰੇਤ ਬੱਜਰੀ ਤੇ ਹੋਰ ਨਿਰਮਾਣ ਸਮੱਗਰੀ ਨਾਲ ਜੁੜੇ ਕਾਰੋਬਾਰ ਠੱਪ ਹੋ ਗਏ ਹਨ, ਉਥੇ ਇਸ ਦਾ ਸਿੱਧਾ ਅਸਰ ਨਿਰਮਾਣ ਮਜ਼ਦੂਰਾਂ ਤੇ ਮਿਸਤਰੀਆਂ ਦੇ ਕੰਮ ਤੇ ਪਰਿਵਾਰਾਂ ਤੇ ਪਿਆ ਹੈ। ਕਈ ਮਜ਼ਦੂਰ ਤੇ ਰੋਟੀ ਰੋਜੀ ਤੋਂ ਵੀ ਵਾਂਝੇ ਹੋ ਗਏ ਹਨ ਤੇ ਹੋਰ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨੀ ਵਿੱਚ ਹਨ । ਇਸ ਵਾਸਤੇ 10 ਅਕਤੂਬਰ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਅੱਗੇ ਲਗਾਇਆ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾੜੀ ਸਥਿਤੀ ਵਿਚ ਮਜ਼ਦੂਰਾਂ ਦੀ ਭਲਾਈ ਲਈ ਬਣਾਏ ਵੈਲਫ਼ੇਅਰ ਬੋਰਡ ਵਿੱਚੋਂ ਫੰਡ ਜਾਰੀ ਕਰਕੇ ਮਿਸਤਰੀ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਿਛਲੇ ਦੋ ਮਹੀਨਿਆਂ ਲਈ 30 ਹਜ਼ਾਰ ਰੁਪਏ ਤੱਕ ਸਹਾਇਤਾ ਰਾਸ਼ੀ ਹਰੇਕ ਪਰਿਵਾਰ ਨੂੰ ਮੁਹੱਈਆ ਕਰਵਾਏ ਤਾਂ ਜ਼ੋ ਪਰਿਵਾਰਾਂ ਦਾ ਗੁਜ਼ਾਰਾ ਚੱਲ ਸਕੇ । ਉਹਨਾਂ ਹੋਰ ਕਿਹਾ ਕਿ ਸਰਕਾਰ ਰੇਤ ਬੱਜਰੀ ਸਮੇਤ ਹੋਰ ਸਮੱਗਰੀ ਦੇ ਭਾਅ ਘੱਟ ਕਰਾਉਣ ਲਈ ਜਲਦੀ ਕੋਈ ਉਪਰਾਲਾ ਕਰੇ । ਇਸ ਮੌਕੇ ਰੋਸ ਧਰਨੇ ਚ ਮਜ਼ਦੂਰ ਆਗੂ ਦਾਤਾਰ ਸਿੰਘ ਠੱਕਰ ਸੰਧੂ, ਤੇ ਬਲਦੇਵ ਸਿੰਘ ਕਾਦੀਆਂ ਨਾਲ , ਕਸ਼ਮੀਰ ਸੰਧੂ ਭੈਣੀ ਬਾਂਗਰ, ਮਨਜੀਤ ਸਿੰਘ ਹੰਬੋਵਾਲ, ਪੀਟਰ ਭਿੱਟੇਵੱਡ ਚੀਮਾ, ਕੁਲਦੀਪ ਸਿੰਘ ਭੈਣੀ ਬਾਂਗਰ, ਜੋਗਿੰਦਰ ਸਿੰਘ ਪ੍ਰਧਾਨ, ਸਰਬਜੀਤ ਸਿੰਘ ਰਾਮਪੁਰ, ਗੁਰਪਾਲ ਸਿੰਘ ਕੋਹਾੜ, ਹਰਜਿੰਦਰ ਸਿੰਘ ਸਠਿਆਲੀ, ਮਨਜੀਤ ਸਿੰਘ ਹੰਬੋਵਾਲ, ਬਲਵਿੰਦਰ ਸਿੰਘ, ਰੂਪ ਸਿੰਘ ਸ਼ਲਾਹਪੁਰ, ਆਦਿ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments