spot_img
Homeਮਾਝਾਗੁਰਦਾਸਪੁਰਪੰਜਾਬ ਵਿੱਚ ਗੈਂਗਸਟਰ ਵਾਦ ਅਤੇ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ...

ਪੰਜਾਬ ਵਿੱਚ ਗੈਂਗਸਟਰ ਵਾਦ ਅਤੇ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਪੰਜਾਬ ਪੁਲਸ ਨੇ ਚਲਾਈ ਮੁਹਿੰਮ

ਕਾਦੀਆਂ 18 ਸਤੰਬਰ (ਮੁਨੀਰਾ ਸਲਾਮ ਤਾਰੀ) :- ਸੂਬਾ ਪੰਜਾਬ ਵਿੱਚ ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਲਈ ਉਹਨਾਂ ਦੇ ਖਿਲਾਫ ਆਪਣਾ ਸ਼ਿਕੰਜਾ ਕੱਸਦੇ ਹੋਏ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਦੇ ਨਿਰਦੇਸ਼ਾਂ ਤੇ ਪਠਾਨਕੋਟ ਪੁਲਿਸ ਨੇ ਸਨੀਵਾਰ ਨੂੰ ਜਲ ਦੇ ਦੋ ਹੋਟ-ਸਪੋਟ ਖੇਤਰਾਂ ਵਿੱਚ ਇੱਕ ਤਾਲਮੇਲ ਕਮੇਟੀ ਬਣਾ ਕੇ ਘੇਰਾਬੰਦੀ ਕਰਕੇ ਤਲਾਸੀ ਅਤੇ ਖੋਜ ਮੁਹਿੰਮ ਚਲਾਈ ਗਈ। ਇਸ ਮੋਕੇ ਪਠਾਨਕੋਟ ਪੁਲਿਸ ਦੇ ਅਧਿਕਾਰੀਆਂ ਦੀ ਵਿਸ਼ੇਸ਼ ਟੀਮਾ ਵੱਲੋਂ ਕੀਤੀ ਗਈ ਖੋਜ ਪੰਜਾਬ ਪੁਲਿਸ ਵੱਲੋਂ ਸਾਰੇ ਸੂਬੇ ਵਿੱਚ ਗੈਂਗਸਟਰਵਾਦ ਅਤੇ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਸੁਰੂ ਕੀਤੇ ਗਏ ਵਿਆਪਕ ਅਭਿਆਨ ਦਾ ਹਿੱਸਾ ਸੀ। ਐਸ.ਟੀ.ਐਫ ਪੰਜਾਬ ਦੇ ਇੰਸਪੈਕਟਰ ਜਨਰਲ ਪੁਲਿਸ ਗੁਰਿੰਦਰ ਸਿੰਘ ਢਿੱਲੋ ਇਸ ਆਪਰੇਸ਼ਨ ਲਈ ਸੁਪਰਵਾਈਜਰੀ ਇੰਚਾਰਜ ਸੀ।
ਇਸ ਮੋਕੇ ਪਠਾਨਕੋਟ ਦੇ ਸੀਨੀਅਰ ਕਪਤਾਨ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਦੋ ਹੋਟ-ਸਪੋਟ ਖੇਤਰਾਂ ਜਿੱਥੇ ਨਸੇ ਅਤੇ ਅਪਰਾਧਿਕ ਗਤੀਵਿਧੀਆਂ ਦਾ ਬੋਲਬਾਲਾ ਸੀ, ਨੂੰ ਪਠਾਨਕੋਟ ਪੁਲਿਸ ਦੇ ਜਵਾਨਾਂ ਵੱਲੋਂ ਛੇ ਘੰਟੇ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਸੈਨੀਟਾਈਜ ਕੀਤਾ ਗਿਆ ਹੈ।
ਇਸ ਮੋਕੇ ਆਈ.ਜੀ ਗੁਰਿੰਦਰ ਸਿੰਘ ਢਿੱਲੋਂ ਐਸ.ਟੀ.ਐਫ ਪੰਜਾਬ ਆਪ ਖੁਦ ਹਾਜਰ ਸਨ ਅਤੇ ਇਸ ਕਾਰਵਾਈ ਦੀ ਨਿਗਰਾਨੀ ਕਰ ਰਹੇ ਸਨ। ਇਸ ਮੁਹਿੰਮ ਨੂੰ ਅੰਜਾਮ ਦੇਣ ਵਾਲੀ ਵਿਸੇਸ ਟੀਮ ਵਿੱਚ 08 ਜੀਓ ਰੈਂਕ ਦੇ ਅਧਿਕਾਰੀ, 43 ਐਨ.ਜੀ.ਓਜ ਅਤੇ ਪੁਲਿਸ ਦੇ 163 ਈ.ਪੀ.ਓਜ ਦੇ ਨਾਲ ਕੁੱਲ 214 ਪੁਲਿਸ ਮੁਲਾਜ਼ਮ ਸ਼ਾਮਲ ਸਨ।
ਇਸ ਮੋਕੇ ਐਸਐਸਪੀ ਖੱਖ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਛਾਪੇ ਨਾ ਤਾਂ ਬੇਤਰਤੀਬੇ ਕੀਤੇ ਗਏ ਹਨ ਅਤੇ ਨਾ ਹੀ ਹਨੇਰੇ ਵਿੱਚ ਕੀਤੇ ਗਏ ਹਨ। ਇਹ ਜਾਣਕਾਰੀ ਤੇ ਆਧਾਰ ਤੇ ਕੀਤੇ ਗਏ ਹਨ ਅਤੇ ਸਾਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ। ਉਹ ਸਾਨੂੰ ਆਪਣੇ ਖੇਤਰਾਂ ਵਿੱਚ ਲੁਕੇ ਹੋਏ ਭੈੜੇ ਪੁਰਸਾ ਬਾਰੇ ਜਾਣਕਾਰੀ ਦੇਣ ਲਈ ਆਏ ਹਨ।
ਇਸ ਮੋਕੇ ਦੋਵਾਂ ਹੋਟ-ਸਪੋਟ ਖੇਤਰਾਂ ਦੇ ਸਾਰੇ ਘਰਾਂ ਅਤੇ ਸੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਤਲਾਸ਼ੀ ਅਭਿਆਨ ਮੌਕੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿਛ ਕੀਤੀ ਗਈ। ਇਸ ਮੋਕੇ ਸਰਚ ਟੀਮ ਨੇ ਘੇਰਾਬੰਦੀ ਅਤੇ ਤਲਾਸੀ ਮੁਹਿੰਮ ਦੌਰਾਨ 40 ਗ੍ਰਾਮ ਅਫੀਮ, 48 ਗ੍ਰਾਮ ਨਸੀਲਾ ਚਿੱਟਾ ਪਾਊਡਰ, 12 ਗ੍ਰਾਮ ਹੈਰੋਇਨ ਅਤੇ 100 ਟਰਾਮਾਡਲ ਗੋਲੀਆਂ ਬਰਾਮਦ ਕੀਤੀਆਂ ਹਨ। ਅੱਜ ਦੀ ਕਾਰਵਾਈ ਘਰਦਿਆਂ ਅਤੇ ਸਥਾਨਕ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਜਰਿਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ 06 ਐਫਆਈਆਰ ਦਰਜ ਕਰਕੇ 06 ਮੁਲਜ਼ਮਾਂ ਨੂੰ ਗ੍ਰਿਫਤਾਰ
ਕੀਤਾ ਹੈ। ਇਸ ਮੌਕੇ ਐੱਸਐੱਸਪੀ ਪਠਾਨਕੋਟ ਸ. ਹਰਕਮਲ ਸਿੰਘ ਕੱਖ ਨੇ ਦੱਸਿਆ ਕਿ ਅਸੀਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਸਖ਼ਤੀ ਕਰ ਦਿੱਤੀ ਹੈ ਅਤੇ ਮੈਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਵੈ-ਇੱਛਾ ਨਾਲ ਜ਼ਿਲ੍ਹਾ ਛੱਡਣ ਦੀ ਚੇਤਾਵਨੀ ਦਿੰਦਾ ਹਾਂ ਨਹੀਂ ਤਾਂ ਪਠਾਨਕੋਟ ਪੁਲਿਸ ਉਨ੍ਹਾਂ ਨਾਲ ਸਖਤੀ ਨਾਲ ਨਜਿੱਠੇਗੀ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments