spot_img
Homeਮਾਝਾਗੁਰਦਾਸਪੁਰਹੈਲਥ ਐਂਡ ਵੇਲਨੇਸ ਸੈਂਟਰ ਮਚਰਾਏ ਵਿਖੇ ਸਿਹਤ ਸਟਾਫ ਦਾ ਸਕਰੀਨਿੰਗ ਕੈੰਪ ਲਗਾਇਆ...

ਹੈਲਥ ਐਂਡ ਵੇਲਨੇਸ ਸੈਂਟਰ ਮਚਰਾਏ ਵਿਖੇ ਸਿਹਤ ਸਟਾਫ ਦਾ ਸਕਰੀਨਿੰਗ ਕੈੰਪ ਲਗਾਇਆ ਗਿਆ

ਕਾਦੀਆਂ15 ਸਤੰਬਰ,( ਮੁਨੀਰਾ ਸਲਾਮ ਤਾਰੀ) ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅਣਥੱਕ ਕੋਸ਼ਿਸ਼ਾਂ ਕਰਕੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਪ੍ਰੰਤੂ ਆਪਣੀ ਸਿਹਤ ਪ੍ਰਤੀ ਟੈਸਟ ਕਰਵਾਉਣ ਲਈ ਉਹਨਾਂ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਸਮੂਹ ਕਰਮਚਾਰੀਆਂ ਦਾ ਐਨ ਸੀ ਡੀ ਗੈਰ ਸੰਚਾਰੀ ਰੋਗਾਂ ਤੋਂ ਬਚਾਅ ਲਈ ਸਕਰੀਨਿੰਗ ਕੈੰਪ ਲਗਾਉਣ ਦੀ ਹਿਦਾਇਤ ਕੀਤੀ ਗਈ। ਇਸੇ ਲੜੀ ਹੇਠ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਡਾਕਟਰ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਹੈਲਥ ਐਂਡ ਵੇਲਨੇਸ ਸੈਂਟਰ ਮਚਰਾਏ ਵਿਖੇ ਸਕਰੀਨਿੰਗ ਕੈੰਪ ਲਗਾਇਆ ਗਿਆ। ਜਿਸ ਵਿਚ ਕਮਿਊਨਿਟੀ ਹੈਲਥ ਅਫਸਰ ਨਵਦੀਪ ਕੌਰ ਦੁਆਰਾ ਏ ਐਨ ਐਮ ਅਤੇ ਆਸ਼ਾ ਵਰਕਰਾਂ ਦਾ ਬਲੱਡ ਪ੍ਰੇਸ਼ਰ, ਸ਼ੂਗਰ, ਭਾਰ, ਆਦਿ ਸਬੰਧੀ ਚੈਕਪ ਕੈੰਪ ਲਗਾਇਆ ਗਿਆ। ਉਹਨਾਂ ਦੱਸਿਆ ਕਿ ਅੱਜ ਕੱਲ ਸਾਡੀ ਜ਼ਿੰਦਗੀ ਵਿਚ ਭੱਜ ਨੱਠ ਬਹੁਤ ਵੱਧ ਗਈ ਹੈ,ਮਿਲਾਵਟੀ ਵਸਤੂਆਂ ਖਾਣ ਕਰਕੇ, ਵਾਤਾਵਰਨ ਵਿਚ ਪ੍ਰਦੂਸ਼ਣ ਵਧਣ ਕਰਕੇ ਸਿਹਤ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਹਨਾਂ ਸਾਰੀਆਂ ਅਲਾਮਤਾਂ ਤੋਂ ਕੇਵਲ ਸੰਤੁਲਿਤ ਆਹਾਰ ਦਾ ਸੇਵਨ ਅਤੇ ਯੋਗ ਕਰਕੇ ਬੱਚਿਆ ਜਾ ਸਕਦਾ ਹੈ। ਇਸ ਮੌਕੇ ਤੇ ਸੀ ਐਚ ਓ ਨਵਦੀਪ ਕੌਰ, ਏ ਐਨ ਐਮ ਨਿਰਮਲ ਕੌਰ, ਨਿਰਮਲ ਕੌਰ ਆਸ਼ਾ, ਸੁਦੇਸ਼ ਕੁਮਾਰੀ, ਬਲਦੀਨਾ, ਰਾਜਬੀਰ ਕੌਰ, ਕੁਲਜੀਤ ਕੌਰ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments