spot_img
Homeਮਾਝਾਗੁਰਦਾਸਪੁਰਭਾਵਿਪ ਸ਼ਾਖਾ ਕਾਦੀਆਂ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸੰਸਥਾਪਕ ਡਾ ਸੂਰਜ ਪ੍ਰਕਾਸ਼...

ਭਾਵਿਪ ਸ਼ਾਖਾ ਕਾਦੀਆਂ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸੰਸਥਾਪਕ ਡਾ ਸੂਰਜ ਪ੍ਰਕਾਸ਼ ਜੀ ਦੀ ਜਯੰਤੀ ਦੇ ਮੌਕੇ ਤੇ ਸਮਾਰੋਹ ਕਰਵਾਇਆ ਗਿਆ

ਕਾਦੀਆਂ 27 ਜੂਨ (ਸਲਾਮ ਤਾਰੀ ): – ਭਾਰਤ ਵਿਕਾਸ ਪ੍ਰੀਸ਼ਦ ਦੇ ਸੰਸਥਾਪਕ ਡਾ. ਸੂਰਜ ਪ੍ਰਕਾਸ਼ ਜੀ ਦੇ ਜਨਮ ਦਿਵਸ ਮੌਕੇ ਮੁਕੇਸ਼ ਵਰਮਾ ਦੀ ਅਗਵਾਈ ਹੇਠ ਸਥਾਨਕ ਦਫ਼ਤਰ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਕਾਦੀਆਂ ਦੀ ਤਰਫੋਂ ਇੱਕ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।  ਇਸ ਮੌਕੇ ਵਿਸ਼ੇਸ਼ ਤੌਰ ‘ਤੇ ਭਾਵਿਪ  ਦੇ ਉੱਤਰੀ ਪੰਜਾਬ ਦੇ ਪ੍ਰਧਾਨ ਬੁਧੀਸ਼ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪੈਟਰਨ ਹੀਰਾਮਣੀ ਅਗਰਵਾਲ ਗੈਸਟ ਆਫ ਆਨਰ  ਵਜੋਂ ਸ਼ਾਮਲ ਹੋਏ। ਇਸ ਮੌਕੇ ਮੁੱਖ ਮਹਿਮਾਨ ਬੁਧਿਸ਼ ਅਗਰਵਾਲ ਅਤੇ ਪੈਟਰਨ ਹੀਰਾਮਣੀ ਅਗਰਵਾਲ ਅਤੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ  ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ । ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬੁੱਧੀਸ਼  ਅਗਰਵਾਲ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਨਾਗਰਿਕਾਂ ਤੇ ਬੁੱਧੀਜੀਵੀਆਂ ਦੀ ਇਕ ਗੈਰ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਅਤੇ ਸੇਵਾ ਸੰਸਥਾ ਹੈ। ਉਨ੍ਹਾਂ ਦੱਸਿਆ ਕਿ ਇਹ ਚੁਣੇ ਹੋਏ ਸਮਰੱਥ  ਅਤੇ ਗਿਆਨਵਾਨ ਲੋਕਾਂ ਦੀ ਅਜਿਹੀ ਕਮੇਟੀ ਹੈ ਜਿਸ ਨੇ ਗਰੀਬਾਂ, ਬੇਸਹਾਰਾ ਲੋਕਾਂ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਪੈਟਰਨ ਹੀਰਾਮਣੀ ਅਗਰਵਾਲ ਨੇ ਡਾ. ਸੂਰਜ ਪ੍ਰਕਾਸ਼ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ   ਕਿ ਡਾ. ਸੂਰਜ ਪ੍ਰਕਾਸ਼ ਜੀ ਦਾ ਜਨਮ 27 ਜੂਨ 1920 ਨੂੰ  ਹੋਇਆ । ਜੋ ਸਦਾ ਸਿਖਰ’ ਤੇ ਰਹੇ ਅਤੇ ਉਨ੍ਹਾਂ ਦਾ ਪਰਿਵਾਰ ਆਰੀਆ ਸਮਾਜ ਦਾ ਪੈਰੋਕਾਰ ਸੀ। 1943 ਵਿਚ ਪਹਿਲੀ ਸ਼੍ਰੇਣੀ  ਵਿਚ ਐਮ ਬੀ ਬੀ ਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸ ਨੂੰ ਮਿਸ਼ਨ ਗੰਗਾ ਰਾਮ ਹਸਪਤਾਲ ਵਿਚ ਹਾਊਸ  ਸਰਜਨ ਦੀ ਨੌਕਰੀ ਮਿਲੀ। 1947 ਵਿਚ ਬਟਵਾਰੇ ਵੇਲੇ, ਡਾਕਟਰ ਸੂਰਜ ਪ੍ਰਕਾਸ਼ ਲੋਕਾਂ ਨੂੰ ਅੱਤਵਾਦੀਆਂ ਦੇ ਹੱਥਾਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਆਪਣੀ ਸੁਰੱਖਿਅਤ ਪਨਾਹ ਵੱਲ ਲਿਜਾਣ ਵਿਚ  ਕੋਸ਼ਿਸ਼ ਕਰਦੇ ਰਹੇ  ਸ। ਸੰਗਠਨ ਦੇ ਪ੍ਰਧਾਨ   ਮੁਕੇਸ਼ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਸਿੱਧੀ ਨੂੰ ਵੇਖਦਿਆਂ, ਪਾਕਿਸਤਾਨ ਸਰਕਾਰ ਉਨ੍ਹਾਂ ਦੇ ਸਿਰ ਤੇ ਇਨਾਮ ਦੀ ਘੋਸ਼ਣਾ ਕੀਤੀ ਪਰ ਫਿਰ ਵੀ ਉਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਅਤੇ   ਪੰਜਾਬ ਛੱਡ ਕੇ ਜੰਮੂ ਜਾਣ ਤੋਂ ਬਾਅਦ, ਉਹ ਪਾਕਿਸਤਾਨ ਤੋਂ ਆਏ ਲੋਕਾਂ ਦੇ ਮੁੜ ਵਸੇਬੇ  ਲਈ ਵੀ ਯਤਨ ਕਰਦੇ ਰਹੇ   ।1950 ਵਿਚ, ਉਹਨਾਂ  ਅਯੁੱਧਿਆ ਗੁਪਤਾ ਨਾਲ ਵਿਆਹ ਕਰਵਾ ਲਿਆ। ਜਦੋਂ ਚੀਨ ਨੇ 1962 ਵਿਚ ਭਾਰਤ ਉੱਤੇ ਹਮਲਾ ਕੀਤਾ ਸੀ, ਤਦ ਭਾਰਤ ਪੂਰੀ ਤਰ੍ਹਾਂ ਤਿਆਰ ਨਹੀਂ ਸੀ, ਉਸ ਵੇਲੇ   ਸੂਰਜ ਪ੍ਰਕਾਸ਼ ਜੀ ਨੇ ਸੈਨਿਕਾਂ ਦੀ ਸਹਾਇਤਾ ਲਈ ਸਿਟੀਜ਼ਨ ਕੌਂਸਲ ਦੀ ਸਥਾਪਨਾ ਕੀਤੀ ਅਤੇ ਉਹਨਾਂ ਨੂੰ ਦਵਾਈਆਂ, ਖਾਣ ਪੀਣ ਦੀਆਂ ਚੀਜ਼ਾਂ ਆਦਿ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ 1963 ਵਿਚ ਸਿਟੀਜ਼ਨ ਕੌਂਸਲ ਦਾ ਨਾਂ ਬਦਲ ਕੇ ਭਾਰਤ ਵਿਕਾਸ ਪ੍ਰੀਸ਼ਦ ਰੱਖ ਦਿੱਤਾ ਗਿਆ।  ਸੇਵਾਮੁਕਤ ਸੁਪਰੀਮ ਕੋਰਟ ਦੇ ਜੱਜ ਬੀਪੀ ਸਿਨਹਾ ਭਾਵਿਪ ਦੇ ਪਹਿਲੇ ਪ੍ਰਧਾਨ ਬਣੇ ਅਤੇ ਸੂਰਜਪ੍ਰਕਾਸ ਜਨਰਲ ਸੱਕਤਰ । ਭਾਵਿਪ
 ਦੁਆਰਾ 1966 ਵਿਚ ਨੈਸ਼ਨਲ ਗਰੁੱਪ ਐਨਥਮ ਮੁਕਾਬਲਾ ਆਯੋਜਿਤ ਕੀਤਾ ਗਿਆ ਜਿਸ ਵਿਚ ਰਾਸ਼ਟਰਪਤੀ ਡਾ: ਜ਼ਾਕਿਰ ਹੁਸੈਨ ਨੇ ਇਨਾਮ ਤਕਸੀਮ ਕੀਤੇ। ਦਿੱਲੀ ਤੋਂ ਬਾਅਦ, ਬੀਵੀਪੀ ਦੀ ਦੂਜੀ ਸ਼ਾਖਾ ਦੇਹਰਾਦੂਨ ਵਿੱਚ 1969 ਵਿੱਚ ਸਥਾਪਤ ਕੀਤੀ ਗਈ ਸੀ। ਉਸੇ ਸਾਲ ਨੀਤੀ   ਨਾਮ ਦਾ ਇੱਕ ਮੈਗਜ਼ੀਨ ਸ਼ੁਰੂ ਕੀਤਾ ਗਿਆ, ਜਿਸ ਦੇ ਪ੍ਰਬੰਧਕ ਸੰਪਾਦਕ ਵਜੋੱ ਡਾ: ਸੂਰਜ ਪ੍ਰਕਾਸ਼ ਨੇ ਅਹੁਦਾ ਸੰਭਾਲਿਆ । ਛਤਰਪਤੀ ਸ਼ਿਵਾਜੀ ਦੀ ਮੂਰਤੀ 1972 ਵਿਚ ਸਥਾਪਿਤ ਕੀਤੀ ਗਈ ਸੀ ਜਿਸਦਾ ਉਦਘਾਟਨ ਉਸ ਸਮੇਂ ਦੇ ਰਾਸ਼ਟਰਪਤੀ ਵੀ ਵੀ ਗਿਰੀ ਨੇ ਕੀਤਾ ਸੀ। 1979 ਵਿਚ, ਭਾਵਿਪ  ਸ਼ਾਖਾਵਾਂ ਪੰਜਾਬ ਅਤੇ ਹਰਿਆਣਾ ਵਿਚ ਸਥਾਪਿਤ ਹੋਣੀਆਂ ਸ਼ੁਰੂ ਹੋਈਆਂ ਅਤੇ 28 ਸਾਲਾਂ ਦੇ ਇਸ ਸਮੇਂ ਦੌਰਾਨ 135 ਸ਼ਾਖਾਵਾਂ ਚ 4000 ਮੈਂਬਰ ਸੰਸਥਾ ਨਾਲ ਜੁੜ ਗਏ । ਦੀ ਸਥਾਪਨਾ ਅਤੇ  ਡਾ ਸੂਰਜ ਪ੍ਰਕਾਸ਼   ਕੋਲ ਵਿਚਾਰਾਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ   ਨਾਲ ਪ੍ਰਗਟ ਕਰਨ ਦੀ ਸਮਰੱਥਾ ਸੀ ਅਤੇ ਆਪਣਾ ਪੂਰਾ ਜੀਵਨ ਸਮਾਜ ਸੇਵਾ ਵਿਚ ਸਮਰਪਿਤ ਕਰਨ ਤੋਂ ਬਾਅਦ, ਫਰਵਰੀ 1991 ਵਿਚ  ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ।. ਇਸ ਮੌਕੇ ਭਾਰਤ ਵਿਕਾਸ ਸ਼ਾਖਾ ਕਾਦੀਆਂ ਦੇ ਮ ਪ੍ਰਧਾਨ  ਮੁਕੇਸ਼ ਵਰਮਾ, ਸਰਪ੍ਰਸਤ ਕਸ਼ਮੀਰ ਸਿੰਘ ਰਾਜਪੂਤ ਜਨਰਲ ਸੱਕਤਰ ਜਸਬੀਰ ਸਿੰਘ ਸਮਰਾ ਅਤੇ ਵਿੱਤ ਸਕੱਤਰ ਪਵਨ ਕੁਮਾਰ ਅਤੇ ਭਾਵੀਪੀ ਟੀਮ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਬੁੱਧੀਸ਼   ਅਗਰਵਾਲ ਅਤੇ ਸਰਪ੍ਰਸਤ ਹੀਰਾਮਣੀ ਅਗਰਵਾਲ ਨੂੰ ਸੰਸਥਾ ਦੇ ਅਧਿਕਾਰੀਆਂ ਵੱਲੋਂ ਇਸ ਪਵਿੱਤਰ ਦਿਹਾੜੇ ’ਤੇ ਬੂਟੇ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੁਕੇਸ਼ ਵਰਮਾ ਜਸਬੀਰ ਸਿੰਘ ਸਮਰਾ ਜਨਰਲ  ਸਕੱਤਰ  ,ਪਵਨ ਕੁਮਾਰ ਵਿੱਤ ਸਕੱਤਰ, ਵਿਸ਼ਵ ਗੌਰਵ ਉਪ ਪ੍ਰਧਾਨ, ਗੌਰਵ ਰਾਜਪੂਤ ਮੀਤ ਪ੍ਰਧਾਨ ਡਾ: ਬਿਕਰਮਜੀਤ ਸਿੰਘ ਪ੍ਰਬੰਧਕੀ ਸਕੱਤਰ, ਸੰਜੀਤ ਪਾਲ ਸਿੰਘ ਸੰਧੂ ਪ੍ਰਬੰਧਕੀ ਸਕੱਤਰ, ਵਿਨੋਦ ਕੁਮਾਰ ਟੋਨੀ,   ਪ੍ਰਦੀਪ ਸਹਿਗਲ   ਮਨੋਜ ਕੁਮਾਰ, ਬਲਜੀਤ ਸਿੰਘ ਬੱਲੀ ਭਾਟੀਆ, ਸੰਜੀਵ ਵਿੱਗ, ਰਮੇਸ਼ ਭੰਡਾਰੀ,ਕਾਮਰੇਡ ਗੁਰਮੇਜ ਸਿੰਘ,   ਵਿਪਨ ਕੁਮਾਰ ਆਦਿ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments