spot_img
Homeਮਾਝਾਗੁਰਦਾਸਪੁਰਪ੍ਰੈੱਸ ਕਲੱਬ ਕਾਦੀਆਂ ਦੇ ਵੱਲੋਂ ਡੀ ਪੀ ਆਰ ਓ ਕਲਸੀ ਦਾ ਸਵਾਗਤ

ਪ੍ਰੈੱਸ ਕਲੱਬ ਕਾਦੀਆਂ ਦੇ ਵੱਲੋਂ ਡੀ ਪੀ ਆਰ ਓ ਕਲਸੀ ਦਾ ਸਵਾਗਤ

ਕਾਦੀਆ 23 ਅਗਸਤ (ਸਲਾਮ ਤਾਰੀ) ਬਟਾਲਾ ਵਿਖੇ ਨਵ ਨਿਯੁਕਤ ਡੀਪੀਆਰਓ ਹਰਜਿੰਦਰ ਸਿੰਘ ਕਲਸੀ ਦਾ ਬਟਾਲਾ ਵਿਖੇ ਅਹੁਦਾ ਸੰਭਾਲਣ ਉਪਰੰਤ ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਸਮੇਤ ਸਮੁੱਚੇ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੇ ਵਲੋਂ ਗੁਲਦਸਤਾ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਨਵ ਨਿਯੁਕਤ ਡੀ ਪੀ ਆਰ ਓ ਹਰਜਿੰਦਰ ਸਿੰਘ ਕਲਸੀ ਦੇ ਵੱਲੋਂ ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਸਮੇਤ ਸਮੁੱਚੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ।ਉੱਧਰ ਦੂਜੇ ਪਾਸੇ ਡੀਪੀਆਰਓ ਦਾ ਸਵਾਗਤ ਕਰਦੇ ਹੋਏ ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਦੇ ਵੱਲੋਂ ਵੱਖ ਵੱਖ ਮੁੱਦਿਆਂ ਤੇ ਲੈ ਕੇ ਡੀਪੀਆਰਓ ਬਟਾਲਾ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੇ ਪ੍ਰੈੱਸ ਕਲੱਬ ਕਾਦੀਆਂ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਅਤੇ ਅਹੁਦੇਦਾਰਾਂ ਨੂੰ ਵਿਸਵਾਸ਼ ਦਵਾਇਆ ਕਿ ਉਹ ਹਮੇਸ਼ਾ ਹੀ ਦੁੱਖ ਸੁੱਖ ਅਤੇ ਮੁਸ਼ਕਲਾਂ ਦੇ ਵਿੱਚ ਪੱਤਰਕਾਰ ਭਾਈਚਾਰੇ ਨਾਲ ਉਹ ਚੱਟਾਨ ਵਾਂਗ ਖਡ਼੍ਹੇ ਰਹਿਣਗੇ।ਅਤੇ ਪ੍ਰੈੱਸ ਕਲੱਬ ਕਾਦੀਆਂ ਦੇ ਮੈਂਬਰ ਅਤੇ ਅਹੁਦੇਦਾਰ ਨੂੰ ਕਿਸੇ ਤਰਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ।ਜੇਕਰ ਕਿਸੇ ਵੀ ਪ੍ਰੈੱਸ ਕਲੱਬ ਕਾਦੀਆਂ ਦੇ ਅਹੁਦੇਦਾਰ ਜਾਂ ਮੈਂਬਰ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਸ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਜਰਨਲਿਸਟ ਐਸੋਸੀਏਸ਼ਨ ਰਜਿ:ਪੰਜਾਬ ਦੇ ਪ੍ਰਧਾਨ ਜੋਗਿੰਦਰ ਕੁਮਾਰ ਅੰਗੂਰਾਲਾ ਦੇ ਵੱਲੋਂ ਵੀ ਆਪਣੇ ਵੱਲੋਂ ਅਤੇ ਆਪਣੀ ਸਮੁੱਚੀ ਟੀਮ ਦੇ ਵੱਲੋਂ ਪ੍ਰੈੱਸ ਕਲੱਬ ਕਾਦੀਆਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ।ਇਸ ਮੌਕੇ ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਤੋਂ ਇਲਾਵਾ ਸਰਪ੍ਰਸਤ ਲੁਕਮਾਨ ਦੇਹਲਵੀ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਭਾਟੀਆ, ਮੀਤ ਪ੍ਰਧਾਨ ਜੀਸ਼ਾਨ ਦੇਹਲਵੀ ,ਜਨਰਲ ਸੈਕਟਰੀ ਕ੍ਰਿਸ਼ਨ ਅਹਿਮਦ, ਕੈਸ਼ੀਅਰ ਬਲਵਿੰਦਰ ਸੋਹਲ, ਪੀ ਆਰ ਓ ਗੁਰਪ੍ਰੀਤ ਸਿੰਘ, ਪੀ ਆਰ ਓ ਸੌਰਭ ਬੱਬਲ, ਮੁਕੇਸ਼ ਕੁਮਾਰ ਵਰਮਾ, ਯਾਦਵਿੰਦਰ ਸਿੰਘ ਮਲਹੋਤਰਾ, ਪ੍ਰਦੀਪ ਸਿੰਘ ਬੇਦੀ,, ਪੀ ਆਰ ਓ ਸਲਾਮ ਤਾਰੀ, ਮਨਸੂਰ ਅਹਿਮਦ , ਕਸ਼ਮੀਰ ਸਿੰਘ ਸੰਧੂ ,ਤਾਰਿਕ ਅਹਿਮਦ, ਆਦਿ ਪ੍ਰੈੱਸ ਕਲੱਬ ਕਾਦੀਆਂ ਦੇ ਮੈਂਬਰ ਹਾਜ਼ਰ ਸਨ ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments