spot_img
Homeਮਾਝਾਗੁਰਦਾਸਪੁਰਗਿਆਰਾਂ ਕੇਵੀ ਲਾਈਨ ਦਾ ਪੋਲ ਟੁੱਟਿਆ, ਜੇ ਈ ਜਤਿੰਦਰ ਸਿੰਘ...

ਗਿਆਰਾਂ ਕੇਵੀ ਲਾਈਨ ਦਾ ਪੋਲ ਟੁੱਟਿਆ, ਜੇ ਈ ਜਤਿੰਦਰ ਸਿੰਘ ਦੀ ਸੂਝ ਬੂਝ ਨਾਲ ਬਚੀ ਲੋਕਾਂ ਦੀ ਜਾਨ ।

ਕਾਦੀਆਂ  19   ਜੁਲਾਈ  (ਮੁਨੀਰਾ ਸਲਾਮ ਤਾਰੀ)
ਕੁਝ ਲੋਕ ਜਾਣ ਬੁੱਝ ਕੇ ਬਿਜਲੀ ਦੇ ਲੱਗੇ ਪੋਲ ਨੂੰ ਲਾਪਰਵਾਹੀ ਦੇ ਚਲਦਿਆਂ ਨੁਕਸਾਨ ਪਹੁੰਚਾ ਜਾਂਦੇ ਹਨ । ਅਤੇ ਉਸ ਦੀ ਸੂਚਨਾ ਵੀ ਕਿਸੇ ਅਧਿਕਾਰੀ ਅਤੇ ਕਰਮਚਾਰੀ ਨੂੰ ਨਹੀਂ ਮਿਲਦੀ ਹੈ। ਇਹੋ ਜਿਹੀ ਇਕ ਮਿਸਾਲ ਕਾਲਜ ਟਰੈਕ ਦੇ ਪਿੱਛੇ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਕਿਸੇ ਵਾਹਨ ਚਾਲਕ  ਵੱਲੋਂ ਗੱਡੀ ਨੂੰ ਬੈਕ ਕਰਦੇ ਸਮੇਂ ਬਿਜਲੀ ਦੇ ਖੰਭੇ ਨਾਲ ਟੱਕਰ ਮਾਰ ਕੇ ਹਾਈ ਪਾਵਰ ਟੈਨਸ਼ਨ ਤਾਰਾਂ ਵਾਲੇ  ਪੋਲ   ਨੂੰ ਤੋਡ਼ ਦਿੱਤਾ ਗਿਆ ।  ਅਤੇ ਇਸ ਬਾਬਤ ਕਿਸੇ ਅਧਿਕਾਰੀ ਅਤੇ ਕਰਮਚਾਰੀ ਨੂੰ ਸੂਚਨਾ ਵੀ ਨਹੀਂ ਦਿੱਤੀ ਗਈ  ।ਜਦੋਂ ਇਸ ਸਬੰਧ ਵਿੱਚ ਜੇ ਈ   ਜਤਿੰਦਰ ਸਿੰਘ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੋਲ ਨੂੰ ਰੱਸੀ ਨਾਲ ਬੰਨ੍ਹਿਆ ਅਤੇ ਲੋਕਾਂ ਦੀ  ਸੁਰੱਖਿਆ ਨੂੰ ਅਹਿਮੀਅਤ ਦਿੰਦਿਆਂ ਟਰੈਕਟਰ ਮੰਗਵਾ ਕੇ ਨਵਾਂ ਪੋਲ  ਉਸ  ਸਥਾਨ ਤੇ ਲਾਉਣ ਤੋਂ ਬਾਅਦ 11 ਕੇਵੀ ਦੀ ਲਾਈਨ ਨੂੰ ਉਸ ਪੋਲ ਤੇ ਚੜ੍ਹਾਇਆ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ  ਜੇ ਈ   ਜਤਿੰਦਰ ਸਿੰਘ ਨੇ ਦੱਸਿਆ ਕਿ  ਜੇਕਰ ਇਹੋ ਜੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਤੁਰੰਤ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਵੇ , ਤਾਂ ਜੋ ਸਮਾਂ ਰਹਿੰਦਿਆਂ ਉਸ ਦਾ ਸਮਾਧਾਨ ਕੀਤਾ ਜਾ ਸਕੇ  ।ਇਹੋ ਜਿਹਾ ਨਾ ਹੋਵੇ ਕਿ ਕਿਸੇ ਵਿਅਕਤੀ ਦੀ ਲਾਪਰਵਾਹੀ ਦਾ  ਖਮਿਆਜ਼ਾ ਕਿਸੇ ਹੋਰ ਵਿਅਕਤੀ ਨੂੰ ਆਪਣੀ ਜਾਨ ਗਵਾ ਕੇ ਭਰਨਾ ਪਵੇ।  ਇਸ ਲਈ ਇਸ ਗੱਲ ਨੂੰ ਛੁਪਾਉਣ ਦੀ ਬਜਾਏ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਇਸ ਦੀ ਸੂਚਨਾ ਜ਼ਰੂਰ ਕਰਮਚਾਰੀਆਂ ਨੂੰ ਦਿੱਤੀ ਜਾਵੇ । ਉਨ੍ਹਾਂ ਦੱਸਿਆ ਕਿ ਜੇਕਰ ਇਸ ਟੁੱਟੇ ਹੋਏ  ਪੋਲ ਦੀ ਸੂਚਨਾ ਉਨ੍ਹਾਂ ਨੂੰ ਨਾ ਮਿਲਦੀ ਤਾਂ ਹਾਈ ਟੈਂਸ਼ਨ ਤਾਰਾ   ਲੋਕਾਂ ਤੇ ਡਿੱਗ ਕੇ ਬਹੁਤ ਵੱਡੀ ਦੁਰਘਟਨਾ ਹੋ ਸਕਦੀ ਸੀ।  ਉਨ੍ਹਾਂ ਕਿਹਾ ਆਪਣੀ ਗਲਤੀ ਨੂੰ ਛੁਪਾਉਣ ਦੇ ਲਈ ਲੋਕਾਂ ਦੀ ਜਾਨਾਂ ਨਾਲ ਨਾ ਰਿਸਕ ਲਵੋ ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments