spot_img
Homeਮਾਝਾਗੁਰਦਾਸਪੁਰਜਵਾਈ ਸੱਸ ਨੂੰ ਲੈ ਕੇ ਹੋਇਆ ਰਫੂਚੱਕਰ : ਦੋਨੋਂ ਪਰਿਵਾਰ ਸਦਮੇ ਚ

ਜਵਾਈ ਸੱਸ ਨੂੰ ਲੈ ਕੇ ਹੋਇਆ ਰਫੂਚੱਕਰ : ਦੋਨੋਂ ਪਰਿਵਾਰ ਸਦਮੇ ਚ

ਕਾਦੀਆਂ 6 ਜੁਲਾਈ (ਮੁਨੀਰਾ ਸਲਾਮ ਤਾਰੀ) :- ਸਮਾਜ ਵਿੱਚ ਪੁੱਤਰਾਂ ਤੋਂ ਵੱਧ ਮਾਨ ਦਿੱਤਾ ਜਾਂਦਾ ਹੈ ਜਵਾਈ ਨੂੰ ਜੇਕਰ ਜਵਾਈ ਹੀ ਇਸ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰ ਦੇਵੇ ਤਾਂ ਲੋਕਾਂ ਦਾ ਇਸ ਰਿਸ਼ਤੇ ਤੋਂ ਵਿਸ਼ਵਾਸ ਉੱਠਣਾ ਕਿਸੇ ਤੋਂ ਲੁਕਿਆ ਨਹੀਂ ਹੈ ਇਸੇ ਤਰ੍ਹਾਂ ਦੀ ਇਕ ਘਟਨਾ ਪੁਰਾਣਾ ਸ਼ਾਲਾ ਵਿਖੇ ਵੇਖਣ ਨੂੰ ਮਿਲੀ ਹੈ ਜਿੱਥੇ ਜਵਾਈ ਵੱਲੋਂ ਆਪਣੀ ਮਾਂ ਸਾਮਾਨ ਸੱਸ ਦੇ ਨਾਲ ਹੀ ਇਸ਼ਕ ਮੁਸ਼ਕ ਦੀਆਂ ਪੀਂਘਾਂ ਝੂਟਣ ਤੋਂ ਬਾਅਦ ਸੱਸ ਨੂੰ ਲੈ ਕੇ ਰਫੂਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਜਵਾਈ ਜਿਸਦਾ ਨਾਮ ਮਨਦੀਪ ਸਿੰਘ ਹੈ, ਦਾ ਵਿਆਹ ਅਜੇ ਤਿੰਨ ਕੁ ਮਹੀਨੇ ਪਹਿਲਾਂ ਹੀ ਹੋਇਆ ਸੀ। ਮਨਦੀਪ ਸਿੰਘ ਦੇ ਵਿਦੇਸ਼ ਜਾਣ ਦੇ ਚੱਕਰ ਵਿੱਚ ਸੱਸ ਅਤੇ ਜਵਾਈ ਦੋਵੇਂ ਕਈ ਵਾਰ ਪਾਸਪੋਰਟ ਦਫਤਰ ਅਤੇ ਕਈ ਹੋਰ ਕੰਮਾਂ ਲਈ ਬਾਹਰ ਇਕੱਠੇ ਜਾਂਦੇ ਸਨ ਅਤੇ ਇੱਕ ਦੂਜੇ ਦੇ ਇੰਨੇ ਕਰੀਬ ਆ ਗਏ ਕਿ ਉਨ੍ਹਾਂ ਨੂੰ ਆਪਣੇ ਰਿਸ਼ਤੇਆਂ ਦੀ ਵੀ ਖ਼ਬਰ ਨਾ ਰਹੀ ਅਤੇ ਉਹ ਦੋਨੋਂ ਆਪਣੇ ਪ੍ਰੇਮ ਜਾਲ ਵਿਚ ਜਕੜ ਗਏ। ਸੱਸ ਜਿਸਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪੰਜ ਬੱਚਿਆਂ ਦੀ ਮਾਂ ਵੀ ਹੈ। ਸੱਸ ਨੂੰ ਲੈ ਕੇ ਫ਼ਰਾਰ ਹੋਏ ਜਵਾਈ ਮਨਦੀਪ ਸਿੰਘ ਦੇ ਭਰਾ ਰਣਜੀਤ ਸਿੰਘ ਅਤੇ ਮਨਦੀਪ ਸਿੰਘ ਦੀ ਨਵ ਵਿਆਹੁਤਾ ਪਤਨੀ ਨੇ ਪੁਲਸ ਨੂੰ ਦੱਸਿਆ ਕਿ ਉਕਤ ਪ੍ਰੇਮੀ ਜੋੜਾ 1 ਜੁਲਾਈ ਤੋਂ ਫਰਾਰ ਹੈ ਅਤੇ ਇਸ ਘਟਨਾ ਕਾਰਨ ਦੋਵੇਂ ਪਰਿਵਾਰ ਸਦਮੇ ਵਿਚ ਹਨ।  ਪੁਲਿਸ ਨੇ ਨਵ ਵਿਆਹੁਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments