spot_img
Homeਮਾਝਾਗੁਰਦਾਸਪੁਰਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਚੋਣ ਚ, 11 ਮੈਂਬਰੀ ਦਾ ਕਿੱਤਾ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਚੋਣ ਚ, 11 ਮੈਂਬਰੀ ਦਾ ਕਿੱਤਾ ਗਠਨ।

ਕਾਦੀਆਂ 5 ਜੁਲਾਈ (ਮੁਨੀਰਾ ਸਲਾਮ ਤਾਰੀ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਮੱਕਾ ਸਾਹਿਬ ਜੀ ਦੀ ਮੀਟਿੰਗ ਅੱਜ ਪਿੰਡ ਭੁੱਲਰ ਵਿੱਚ ਜੋਨ ਪ੍ਰਧਾਨ ਸ੍ਰ ਹਰਜੀਤ ਸਿੰਘ ਲੀਲ੍ਹ ਕਲਾਂ ਦੀ ਅਗਵਾਈ ਵਿੱਚ ਹੋਈ। ਇਸ ਮੋਕੇ ਨਵੀਂ 11 ਮੈਂਬਰੀ ਕਮੇਟੀ ਦਾ ਗੰਠਨ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਸ੍ਰ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਸ੍ਰ ਪ੍ਰਭਸਿਮਰਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਸਰਬਜੀਤ ਸਿੰਘ, ਖਜਾਨਚੀ ਅਜ਼ੇਬੀਰ ਸਿੰਘ, ਸਹਾਇਕ ਖਜਾਨਚੀ ਚਰਨਜੀਤ ਸਿੰਘ, ਪ੍ਰੈੱਸ ਸਕੱਤਰ ਪਲਵਿੰਦਰ ਸਿੰਘ, ਜੱਥੇਬੰਦਕ ਸਕੱਤਰ ਸ੍ਰ ਲਖਵਿੰਦਰ ਸਿੰਘ, ਪ੍ਰਚਾਰਕ ਸਕੱਤਰ ਸ੍ਰ ਰਣਧੀਰ ਸਿੰਘ, ਸਲਾਹਕਾਰ ਸ੍ਰ. ਗੁਰਬਖਸ਼ ਸਿੰਘ, ਸਹਾਇਕ ਸਲਾਹਕਾਰ ਸ੍ਰ ਜਸਪਾਲ ਸਿੰਘ ਬਣਾਏ ਗਏ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਲੈਵਲ ਤੇ ਲੜੇ ਜਾ ਰਹੇ ਮਸਲਿਆਂ ਤੋਂ ਪਿੰਡ ਵਾਲਿਆਂ ਨੂੰ ਜਾਣੂ ਕਰਵਾਇਆ ਗਿਆ। ਜਿਸ ਵਿੱਚ 23 ਫਸਲਾਂ ਤੇ ਐਮਐਸਪੀ ਤੇ ਗਰੰਟੀ ਵਾਲਾ ਕਨੂੰਨ, ਪਾਣੀਆਂ ਦਾ ਮੁੱਧਾ, ਬੀਜਲੀ ਬੋਰਡ ਦਾ ਸੰਪੂਰਨ ਨਿੱਜੀਕਰਨ ਹੋਣੋਂ ਰੋਕਣਾ, ਪੰਜਾਬ ਵਿੱਚ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਣਾ, ਜੰਮੂ ਕੱਟੜਾ ਐਕਸਪ੍ਰੈਸ ਵੇਅ ਵਿੱਚ ਆਉਣ ਵਾਲੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਮੁਆਵਜ਼ਾ ਇੱਕ ਸਾਰ ਨਾ ਮਿਲਣਾ ਆਦਿ ਫ਼ੈਸਲਿਆਂ ਦੀ ਚਰਚਾ ਕੀਤੀ ਗਈ। ਇਸ ਮੌਕੇ ਪਿੰਡ ਵਾਲਿਆਂ ਵਲੋਂ ਇਨ੍ਹਾਂ ਮਸਲਿਆਂ ਤੇ ਲੜੇ ਜਾਣ ਵਾਲੇ ਘੋਲਾਂ ਵਿੱਚ ਵੱਡੇ ਪੱਧਰ ਤੇ ਯੋਗਦਾਨ ਪਾਉਣ ਦਾ ਪਰੋਸਾ ਦਿਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਸਕੱਤਰ ਸ੍ਰ ਭਜਨ ਸਿੰਘ ਨੱਤ, ਖਜਾਨਚੀ ਬਲਵਿੰਦਰ ਸਿੰਘ ਕੋਟਲਾ ਮੂਸਾ, ਜੱਥੇਬੰਦਕ ਸਕੱਤਰ ਸ੍ਰ ਚੈਂਚਲ ਸਿੰਘ ਮੋਕਲ, ਸਰਜੀਤ ਸਿੰਘ ਨੱਤ, ਪ੍ਰਚਾਰਕ ਸਕੱਤਰ ਸ੍ਰ ਬਲਬੀਰ ਸਿੰਘ ਭੈਣੀਆਂ, ਜੋਨ ਪ੍ਰੈੱਸ ਸਕੱਤਰ ਸ੍ਰ ਵਰਿੰਦਰ ਸਿੰਘ ਧੰਨੇ, ਮੰਗਲ ਸਿੰਘ ਲੀਲ੍ਹ ਕਲਾਂ ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments