spot_img
Homeਮਾਝਾਗੁਰਦਾਸਪੁਰਸਕੂਲ ਕਾਲਜ ਕੈਂਪ ਲਗਵਾ ਕੇ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ :...

ਸਕੂਲ ਕਾਲਜ ਕੈਂਪ ਲਗਵਾ ਕੇ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ : ਇੰਸਪੈਕਟਰ ਕੁਲਬੀਰ ਸਿੰਘ

ਕਾਦੀਆਂ 5 ਜੁਲਾਈ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਨੇ ਅੱਜ ਸਿੱਖ ਨੈਸ਼ਨਲ ਕਾਲਜ ਅਤੇ ਕਲਾਸਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾ ਕੇ ਉਨ੍ਹਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਜੋ ਵਿਦਿਆਰਥੀ 12 ਸਾਲਾਂ ਤੋਂ ਉਪਰ ਹਨ ਅਤੇ ਉਨ੍ਹਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਨਹੀਂ ਲਗਾਇਆ ਉਨ੍ਹਾਂ ਨੂੰ ਕਰੋਣਾ ਵੈਕਸਿੰਗ ਦਾ ਟੀਕਾ ਲਗਵਾਇਆ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ। ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਵੱਡਿਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਰੋਣਾ ਮੁਕਤ ਕਰਨ ਲਈ ਤੇ ਵਿਦਿਆਰਥੀਆਂ ਨੂੰ ਕਕੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਇਹ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਪ੍ਰਿੰਸੀਪਲ ਸਾਹਿਬਾਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਆਪਣੇ ਸਕੂਲਾਂ ਕਾਲਜਾਂ ਵਿੱਚ ਸਿਹਤ ਵਿਭਾਗ ਕਾਦੀਆਂ ਦੇ ਸਹਿਯੋਗ ਨਾਲ ਹਨ ਕੈਂਪ ਲਗਾ ਕੇ ਜਿਨ੍ਹਾਂ ਬੱਚਿਆਂ ਨੇ ਕੋਰੋਨਾ ਵੈਕਸੀਨ ਦੀ ਦਾ ਪਹਿਲਾ ਜਾਂ ਦੂਸਰਾ ਟੀਕਾ ਨਹੀਂ ਲਗਾਇਆ ਕੈਂਪਾਂ ਰਾਹੀਂ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments