ਕਾਦੀਆਂ 29 ਜੂਨ (ਸਲਾਮ ਤਾਰੀ ) :- ਮਜਲਿਸ ਖੁੱਦਾਮੂਲ ਅਹਮਦੀਆ ਭਾਰਤ (ਅਹਿਮਦੀਆ ਮੁਸਲਿਮ ਯੂਥ ਐਸੋਸੀਏਸ਼ਨ, ਜਮਾਤ ਅਹਿਮਦੀਆ ਭਾਰਤ) ਵਲੋਂ ਗੈਸਟ੍ਰੋਐਂਟਰੌਲੋਜੀ ਅਤੇ ਨਿਊਰੋਲੋਜੀ ਦਾ ਮੁਫ਼ਤ ਕੈਂਪ ਕੱਲ ਨੂਰ ਹਸਪਤਾਲ ਕਾਦੀਆਂ ਵਿਖੇ ਮਿਤੀ 30 ਜੂਨ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ 03 ਵਜੇ ਤੱਕ ਨੂਰ ਹਸਪਤਾਲ, ਕਾਦੀਆਂ ਵਿੱਖੇ ਲਗਾਇਆ ਜਾ ਰਿਹਾ ਹੈ। ਇਸ ਵਿੱਚ ਅੰਮ੍ਰਿਤਸਰ ਦੇ ਮਾਹਿਰ ਡਾਕਟਰ ਸਾਹਿਬਾਨ ਮਰੀਜ਼ਾਂ ਦੇ ਪੇਟ ਅਤੇ ਦਿਮਾਗ ਦੇ ਰੋਗਾਂ ਦਾ ਚੈਕਅਪ ਕਰਨਗੇ। ਇਸ ਮੋਕੇ ਮਰੀਜ਼ਾਂ ਦੇ ਜ਼ਰੂਰੀ ਟੈਸਟ ਮੁਫ਼ਤ ਕਰਨ ਦੇ ਨਾਲ ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਮੁਸਲਿਮ ਅਹਿਮਦੀਆ ਜਮਾਤ ਵੱਲੋਂ ਕੈਂਪ ਵਿਚ ਮਰੀਜ਼ਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਆਪ ਜੀ ਨੂੰ ਇਸ ਕੈਂਪ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਨੂੰਰ ਹਸਪਤਾਲ ਕਾਦੀਆਂ ਨਾਲ ਸੰਪਰਕ ਕੀਤਾ ਜਾਵੇ।