ਕਾਦੀਆ 18 ਜੂਨ (ਸਲਾਮ ਤਾਰੀ) ਅੱਜ ਕਾਦੀਆ ਪੁਲਸ ਨੂੰ ਵੱਡੀ ਕਾਮਯਾਬੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਐਸ ਐਚ ਓ ਕਾਦੀਆਂ ਸੁਖਰਾਜ ਸਿੰਘ ਨੇ ਕਿਹਾ ਕਿ ਪੁਲਸ ਪਾਰਟੀ ਵਲੋ ਗਸ਼ਤ ਦੋਰਾਨ ਬੁੱਟਰ ਰੋਡ ਤੋ ਇਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਇਸ਼ਾਂਤ ਮਹਾਜਨ ਪੁੱਤਰ ਰਮਨ ਕੁਮਾਰ ਮਹਾਜਨ ਵਾਸੀ ਕ੍ਰਿਸ਼ਨਾ ਨਗਰ ਕਾਦੀਆ ਵਜੋਂ ਹੋਈ ਹੈ ਅਤੇ ਮੁਕੱਦਮਾ ਨੰਬਰ 56/18-6-22 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ