spot_img
Homeਮਾਝਾਗੁਰਦਾਸਪੁਰਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਮਨਾਇਆ ਸ਼ਹੀਦੀ ਦਿਹਾੜਾ * *ਠੰਡੇ ਮਿੱਠੇ...

ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਮਨਾਇਆ ਸ਼ਹੀਦੀ ਦਿਹਾੜਾ * *ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਬਟਾਲਾ 04 ਜੂਨ ( ਸਲਾਮ ਤਾਰੀ ) *

* ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਧਰਮਪੁਰਾ ਕਲੋਨੀ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਬਰਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ। ਇਸ ਦੌਰਾਨ ਹਾਜ਼ਰ ਲਾਇਨ ਮੈਂਬਰਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ। ਇਸ ਮੌਕੇ ਲਾਇਨ ਭਾਰਤ ਭੂਸ਼ਨ ਪ੍ਰਧਾਨ 2022-23, ਲਾਇਨ ਹਰਭਜਨ ਸਿੰਘ ਸ਼ੇਖੋ , ਲਾਇਨ ਪਰਵਿੰਦਰ ਸਿੰਘ ਸੈਕਟਰੀ , ਲਾਇਨ ਗਗਨਦੀਪ ਸਿੰਘ ਪੀ.ਆਰ.ਓ., ਲਾਇਨ ਪ੍ਰਿੰਸੀਪਲ ਦਵਿੰਦਰ ਸਿੰਘ , ਲਾਇਨ ਪ੍ਰਦੀਪ ਸਿੰਘ ਚੀਮਾ , ਲਾਇਨ ਸਤਵੰਤ ਸਿੰਘ ਬੇਦੀ , ਲਾਇਨ ਡਾ. ਰਣਜੀਤ ਸਿੰਘ , ਲਾਇਨ ਬਲਕਾਰ ਸਿੰਘ , ਲਾਇਨ ਸੁਖਵਿੰਦਰ ਸਿੰਘ ,ਲਾਇਨ ਗੁਰਪ੍ਰੀਤ ਸਿੰਘ , ਲਾਇਨ ਸੁਖਦੇਵ ਰਾਜ , ਲਾਇਨ ਲੇਡੀ ਸੁਮਨ ਬਾਲਾ , ਲਾਇਨ ਲੇਡੀ ਮੈਡਮ ਮੱਲੀ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments