spot_img
Homeਮਾਝਾਗੁਰਦਾਸਪੁਰਵਿਸ਼ਵ ਵਾਤਾਵਰਨ ਦਿਵਸ ਮੌਕੇ ਸੀ ਐੱਚ ਸੀ ਭਾਮ ਵਿਖੇ ਬੂਟੇ ਲਗਾਕੇ ਵਾਤਾਵਰਨ...

ਵਿਸ਼ਵ ਵਾਤਾਵਰਨ ਦਿਵਸ ਮੌਕੇ ਸੀ ਐੱਚ ਸੀ ਭਾਮ ਵਿਖੇ ਬੂਟੇ ਲਗਾਕੇ ਵਾਤਾਵਰਨ ਸੰਭਾਲਣ ਦਾ ਅਹਿਦ ਲਿਆ ਗਿਆ

ਹਰਚੋਵਾਲ ,6 ਜੂਨ( ਸੁਰਿੰਦਰ ਕੌਰ )”ਦੂਸ਼ਿਤ ਨਹੀਂ ਕਰਨੀ ਧਰਤੀ ਮਨ ਵਿਚ ਸੰਕਲਪ ਪਾਲ ਲਓ, ਇਸ ਤੋਂ ਪਹਿਲਾਂ ਕੇ ਦੇਰ ਹੋ ਜਾਵੇ, ਵਾਤਾਵਰਨ ਸੰਭਾਲ ਲਓ” ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਮੇਡੀਕੇਟਿਡ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਹੀ ਪੰਜ ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਵਰਤਮਾਨ ਸਮੇੰ ਵਿਚ ਵਾਤਾਵਰਨ ਦਾ ਤਾਪਮਾਨ ਵਧਦਾ ਜਾ ਰਿਹਾ ਹੈ ਜਿਸਦਾ ਮੁੱਖ ਕਾਰਨ ਜੰਗਲਾਂ ਦੀ ਕਟਾਈ, ਪ੍ਰਦੂਸ਼ਣ, ਏ ਸੀ ਦੀ ਲੋੜ ਤੋਂ ਵੱਧ ਵਰਤੋਂ, ਪਾਣੀ ਦੀ ਦੁਰਵਰਤੋਂ ਗਲੋਬਲ ਵਾਰਮਿੰਗ ਆਦਿ ਹੈ। ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਵਾਤਾਵਰਨ ਦੀ ਸੰਭਾਲ ਕਰ ਸਕੀਏ। ਜਿਥੇ ਇਕ ਰੁੱਖ ਇੰਨੀ ਠੰਢਕ ਪੈਦਾ ਕਰਦਾ ਹੈ ਜਿੰਨੀ ਇਕ ਏ ਸੀ 10 ਘੰਟਿਆਂ ਵਿਚ 10 ਕਮਰਿਆਂ ਵਿਚ ਚਲਣ ਤੇ ਕਰਦਾ ਹੈ। ਵਧਦੀ ਗਰਮੀ ਤੋਂ ਨਿਜਾਤ ਪਾਉਣ ਦਾ ਰਸਤਾ ਹੀ ਵੱਧ ਤੋਂ ਵੱਧ ਬੂਟੇ ਲਗਾ ਕੇ ਕਰਨਾ ਹੈ। ਇਸ ਮੌਕੇ ਤੇ ਸਮੂਹ ਸਟਾਫ ਵਲੋਂ ਇਕ ਇਕ ਬੂਟਾ ਲਗਾਇਆ ਗਿਆ ਅਤੇ ਨਾਲ ਹੀ ਉਸ ਬੂਟੇ ਨੂੰ ਰੋਜ ਪਾਣੀ ਦੇਣ ਦਾ ਅਹਿਦ ਵੀ ਲਿਆ ਗਿਆ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਹਰਭਜਨ ਕੌਰ ਐਲ ਐੱਚ ਵੀ, ਰਵਿੰਦਰ ਕੌਰ ਨਰਸਿੰਗ ਸਿਸਟਰ, ਸਰਬਜੀਤ ਸਿੰਘ ਵਰਕਰ,ਪਰਜੀਤ ਸਿੰਘ ਵਰਕਰ, ਜਤਿੰਦਰ ਸਿੰਘ ਐਸ ਟੀ ਐਸ, ਅੰਜਲੀ ਕੰਮਪਿਊਟਰ ਅਪਰੇਟਰ , ਸੁੱਚਾ ਸਿੰਘ ਵਰਕਰ , ਵਨੀਤ ਸਿੰਘ ਰੇਡੀਓਗ੍ਰਾਫਰ ,ਸ਼ਿਵ ਦਿਆਲ ਸਿੰਘ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments