spot_img
Homeਮਾਝਾਗੁਰਦਾਸਪੁਰਧੋਖਾ ਧੜੀ ਦੇ ਮਾਮਲੇ ‘ਚ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ

ਧੋਖਾ ਧੜੀ ਦੇ ਮਾਮਲੇ ‘ਚ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ

ਕਾਦੀਆਂ, 14 ਮਈ (ਸਲਾਮ ਤਾਰੀ)
ਸਥਾਨਕ ਪੁਲੀਸ ਵੱਲੋਂ ਦੋ ਵਿਅਕਤੀਆਂ ਦੇ ਵਿਰੁੱਧ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਹਿਲਾ ਮਾਮਲਾ ਨਛੱਤਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਸਲਾਹਪੁਰ ਦੇ ਵਿਰੁੱਧ ਦਰਜ ਕੀਤਾ ਗਿਆ ਹੈ। ਜਿਸ ਵਿੱਚ ਜਤਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸਲਾਹਪੁਰ ਨੇ ਸ਼ਿਕਾਇਤ ਕੀਤੀ ਸੀ ਕਿ ਨਛੱਤਰ ਸਿੰਘ ਨੇ ਲਗਪਗ ਪੰਜ ਲੱਖ 50 ਹਜ਼ਾਰ ਰੁਪਏ ਅਕਤੂਬਰ 2020 ਵਿੱਚ ਲਿਆ ਸੀ। ਜਿਸ ਨੂੰ ਬਾਅਦ ‘ਚ ਵਾਪਸ ਨਹੀਂ ਕੀਤਾ ਗਿਆ ਸੀ।ਜਿਸ ਤੇ ਕਾਦੀਆਂ ਥਾਣਾ ‘ਚ ਮੁਕੱਦਮਾ ਨੰਬਰ 39 ਧਾਰਾ 420 ਆਈ ਪੀ ਸੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰਾਂ ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਟਾਲਾ ਰੋਡ ਕਾਦੀਆਂ ਦੀ ਸ਼ਿਕਾਇਤ ਤੇ ਅਮਨਦੀਪ ਸਿੰਘ ਪੁੱਤਰ ਚਨਨ ਸਿੰਘ ਵਾਸੀ ਵਿਠਵਾਂ ਦੇ ਵਿਰੁੱਧ ਮੁਕੱਦਮਾ ਨੰਬਰ 40 ਧਾਰਾ 420 ਆਈ ਪੀ ਸੀ ਦੇ ਤਹਿਤ ਦਰਜ ਕੀਤਾ ਗਿਆ ਹੈ। ਜਿਸ ਵਿੱਚ ਰਣਜੀਤ ਸਿੰਘ ਨੇ ਆਪਣੇ ਸਾਂਢੂ ਗੁਰਦੀਪ ਸਿੰਘ ਦੇ ਲੜਕੇ ਪਵਨਦੀਪ ਸਿੰਘ ਨੂੰ ਪੁਰਤਗਾਲ ਭੇਜਣ ਲਈ ਤਿੰਨ ਲੱਖ ਰੁਪਏ ਨੂੰ ਏ ਅਮਨਦੀਪ ਸਿੰਘ ਦਿੱਤੇ ਸਨ। ਪਰ ਉਸ ਨੇ ਵਿਦੇਸ਼ ਨਹੀਂ ਭੇਜਿਆ ਸੀ। ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments