spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਲੋਕਾਂ ਨੂੰ ਉੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਦ੍ਰਿੜ...

ਪੰਜਾਬ ਸਰਕਾਰ ਲੋਕਾਂ ਨੂੰ ਉੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਦ੍ਰਿੜ ਸੰਕਲਪ-ਰਮਨ ਬਹਿਲ, ਸੀਨੀਅਰ ਆਗੂ ਆਪ ਪਾਰਟੀ

ਗੁਰਦਾਸਪੁਰ, 11 ਮਈ (ਸਲਾਮ ਤਾਰੀ)  ਸਿਹਤ ਵਿਭਾਗ ਗੁਰਦਾਸਪੁਰ ਵਲੋੋਂ ਐਸਬੀਐਸ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ‘ਫਲੋਰੰਸ ਨਾਈਟਇੰਨਗੇਲ’ ਦੇ ਜਨਮ ਦਿਹਾੜੇ ਸਬੰਧੀ ਇੰਟਰਨੈਸ਼ਨਲ ਹੋਟਲ ਗੁਰਦਾਸਪੁਰ ਵਿਖੇ ਸਮਾਗਮ ਕਰਵਾਇਆ ਗਿਆ ਤੇ ਇਸ ਦੌਰਾਨ ਸਿਹਤ ਮੰਤਰੀ ਪੰਜਾਬ ਨਾਲ ਜੂਮ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਸ੍ਰੀ ਰਮਨ ਬਹਿਲ ਹਲਕਾ ਇੰਚਾਰਜ ਆਪ ਪਾਰਟੀ ਦੇ ਸੀਨੀਅਰ ਆਗੂ (ਸਾਬਕਾ ਚੇਅਰਮੈਨ ਐਸ.ਐਸ.ਐਸ.ਬੋਰਡ ਪੰਜਾਬ) ਪੰਜਾਬ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਡਾ. ਵਿਜੈ ਕੁਮਾਰ ਸਿਵਲ ਸਰਜਨ ਗੁਰਦਾਸਪੁਰ, ਡਾ. ਭਾਰਤ ਭੂਸ਼ਨ ਸਹਾਇਕ ਸਿਵਲ ਸਰਜਨ, ਆਪ ਪਾਰਟੀ ਦੇ ਆਗੂ ਭਾਰਤ ਭੂਸ਼ਣ, ਯੋਗੇਸ਼ ਸ਼ਰਮਾ, ਵਿਕਾਸ ਮਹਾਜਨ ਵੀ ਮੋਜੂਦ ਸਨ। ਇਸ ਮੌਕੇ ਨਰਸਿੰਗ ਸਟਾਫ ਨੂੰ ਸਨਮਾਨਤ ਕੀਤਾ ਗਿਆ

ਇਸ ਮੌਕੇ ਸੰਬੋਧਨ ਕਰਦਿਆਂ ਆਪ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਨਰਸਿੰਗ ਸਟਾਫ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਹੇਠਲੇ ਪੱਧਰ ਤਕ ਪਹੁੰਚਾਉਣ ਵਿਚ ਇਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਅਤੇ ਕੋਵਿਡ ਦੋਰਾਨ ਵੀ ਨਰਸਿੰਗ ਸਟਾਫ ਵਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ। ਉਨਾਂ ਅੱਗੇ ਕਿਹਾ ਕਿ ਸ੍ਰੀ ਭਗਵੰਤ ਸਿੰਘ ਮਾਨ, ਮੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਲੋਕਾਂ ਨੂੰ ਹੋਰ ਉੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ , ਜਿਸ ਦੇ ਚੱਲਦਿਆਂ ਪੂਰੇ ਸੂਬੇ ਅੰਦਰ ਮੁਹੱਲੇ ਕਲੀਨਿਕ ਖੋਲ੍ਹੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਦੂਰ ਢੁਰਾਢੇ ਦਵਾਈ ਲੈਣ ਨਾ ਜਾਣੇ ਪਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਰਬੱਪਥੀ ਵਿਕਾਸ ਲਈ ਦ੍ਰਿੜ ਸੰਕਲਪ ਹੈ, ਜਿਸ ਦੇ ਚੱਲਦਿਆਂ ਸਰਕਾਰ ਵਲੋਂ ਲੋਕਹਿੱਤ ਲਈ ਵੱਡੇ ਫੈਸਲੇ ਲਏ ਜਾ ਰਹੇ ਹਨ। ਉਨਾਂ ਕਿਹਾ ਕਿ ਆਪ ਸਰਕਾਰ ਨੇ ਆਪਣੇ 50 ਦਿਨਾਂ ਦੇ ਕਾਰਜਕਾਲ ਵਿਚ ਇਤਿਹਾਸਕ ਕਦਮ ਚੁੱਕੇ ਹਨ, ਜਿਸ ਤੋਂ ਹਰ ਵਰਗ ਖੁਸ਼ ਹੈ

ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਨੇ ਕਿਹਾ ਕਿ ਨਰਸਿੰਗ ਕੇਡਰ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਹੈ ਅਤੇ ਇਨਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਾਬਲੇਤਾਰੀਫ ਹਨ।  ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ ਵਲੋਂ  ਫਲੋਰੰਸ ਨਾਈਟਇੰਨਗੇਲ ਨੂੰ ‘ਲੇਡੀ ਵਿਦ ਦ ਲੈਂਪ’ ਕਹਿ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਡਾ. ਰੋਮੀ ਰਾਜਾ ਡਿਪਟੀ ਮੈਡੀਕਲ ਕਮਿਸ਼ਨਰ ਗੁਰਦਾਸਪੁਰ, ਡਾ. ਪ੍ਰਭਜੋਤ ਕੋਰ ਕਲਸੀ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ ਵਲੋਂ ਵੀ ਨਰਸਿੰਗ ਸਟਾਫ ਨੂੰ ਮੁਬਾਰਕਬਾਦ ਦਿੱਤੀ ਗਈ 

ਐਸਬੀਐਸ ਸਮਾਜ ਸੇਵੀ ਸੰਸਥਾ ਵਲੋਂ ਵਿਸ਼ੇਸ ਤੋਰ ’ਤੇ ਪਹੁੰਚੇ ਡਾ. ਮੁਨੀਸ਼ ਵਲੋਂ ਨਰਸਿੰਗ ਸਟਾਫ ਨੂੰ ਵਧਾਈ ਦਿੱਤੀ ਗਈ ਤੇ ਫਲੋਰੰਸ ਨਾਈਟਇੰਨਗੇਲ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪੰਜਾਬ ਸਟੇਟ ਪ੍ਰੈਜ਼ੀਡੈਂਟ ਸ਼ਮਿੰਦਰ ਕੋਰ ਘੁੰਮਣ ਵਲੋਂ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਗਿਆ 

ਇਸ ਮੌਕੇ ਐਸ.ਬੀ.ਐਸ ਦੇ ਮੁੱਖ ਚੇਅਰਮੈਨ ਸਰੀਮਤੀ ਰਵਿੰਦਰ ਕੋਰ ਗੁਲਾਟੀ ਵਲੋਂ ਸ਼ਹਿਰ ਵਿਚ ਇੱਕ ਮੁਹੱਲਾ ਕਲੀਨਿਕ ਦਾ ਪੂਰਾ ਖਰਚਾ ਚੁੱਕਣ ਦਾ ਐਲਾਨ ਵੀ ਕੀਤਾ ਗਿਆ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments