spot_img
Homeਮਾਝਾਗੁਰਦਾਸਪੁਰਪੰਜਾਬ ਹੁਨਰ ਵਿਕਾਸ਼ ਮਿਸ਼ਨ ਵੱਲੋ ਬੇਰੋਜਗਾਰ ਨੌਜਵਾਨ ਲੜਕੀਆਂ ਅਤੇ ਅਪਾਹਜ ਉਮੀਦਵਾਰਾਂ ਲਈ...

ਪੰਜਾਬ ਹੁਨਰ ਵਿਕਾਸ਼ ਮਿਸ਼ਨ ਵੱਲੋ ਬੇਰੋਜਗਾਰ ਨੌਜਵਾਨ ਲੜਕੀਆਂ ਅਤੇ ਅਪਾਹਜ ਉਮੀਦਵਾਰਾਂ ਲਈ ਮੁਫਤ ਕਿੱਤਾ ਮੁੱਖ ਕੋਰਸ ਕਰਵਾਏ ਜਾ ਰਹੇ ਹਨ

ਗੁਰਦਾਸਪੁਰ 6 ਅਪ੍ਰੈਲ (ਮੁਨੀਰਾ ਸਲਾਮ ਤਾਰੀ) ਪੰਜਾਬ ਵਿੱਚ ਬੇਰੋਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ਼ ਮਿਸ਼ਨ ਵੱਲੋ ਬੇਰੋਜਗਾਰ ਨੌਜਵਾਨ ਲੜਕੀਆਂ ਅਤੇ ਅਪਾਹਜ ਉਮੀਦਵਾਰਾਂ ਲਈ ਮੁਫਤ ਕਿੱਤਾ ਮੁੱਖ ਕੋਰਸ ਕਰਵਾਏ ਜਾ ਰਹੇ ਹਨ 

 ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸਨਰ (ਜ) ਰਾਹੁਲ ਵੱਲੋ ਦੱਸਿਆ ਕਿ ਕਿ ਮਾਈਕਰੋਸਾਫਟ ਕੰਪਨੀ ਅਤੇ ਐਸ ਐਸ ਡੀ ਸੀਵੱਲੋ ਪੰਜਾਬ ਭਰ ਵਿੱਚ 10000 ਔਰਤਾਂ ਨੂੰ ਉਨ੍ਹਾਂ ਸਸਕਤੀਕਰਨ ਤੇ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਗਈ ਹੈ । ਇਹ ਸਾਝੇਦਾਰੀ ਔਰਤਾਂ ਨੂੰ ਡਿਜੀਟਲ ਆਰਵਿਵਸਥਾ ਵਿੱਚ ਪ੍ਰਫੁਲਤ ਹੋਣ ਲਈ ਲੋੜੀਦੇ ਹੁਨਰ ਨਾਲ ਲੈਸ ਕਰਕੇ ਔਰਤ ਵਰਗ ਦੇ ਕਰਮਚਾਰੀਆਂ ਦੀ ਭਾਗੀਦਾਰੀ ਵਧਾਉਣ ਤੇ ਕੇਦਰਤ ਹੈ 

ਉਨ੍ਹਾਂ ਦੱਸਿਆਂ ਕਿ ਇਸ ਲੜੀ  ਦੇ ਤਹਿਤ ਪੰਜਾਬ ਹੁਨਰ ਵਿਕਾਸ ਦੁਆਰਾ ਔਰਤ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 70 ਘੰਟੇ ਦਾ ਕੋਰਸ ਕਰਵਾਇਆ ਜਾਵੇਗਾ ਇਹ ਕੋਰਸ ਚਾਰ ਖੇਤਰ ਵਿੱਚ ਫੋਕਸ ਰਹੇਗਾ । ਪਹਿਲਾ ਡਿਜੀਟਲ ਉਤਪਾਦਕਤਾ , ਦੂਸਰਾ ਅੰਗਰੇਜੀ , ਤੀਸਰਾ ਰੁਜਗਾਰ ਅਤੇ ਚੌਥਾ ਉਦਮੱਤਾ । ਇਸ ਕੋਰਸ ਨੂੰ ਕਰਨ ਲਈ ਲੜਕੀਆਂ ਦੀ ਉਮਰ 18 ਤੋ 30 ਸਾਲ ਅਤੇ ਘੱਟ ਤੋ ਘੱਟ ਅੱਠਵੀ ਪਾਸ ਹੋਣੀ ਚਾਹੀਦੀ ਹੈ । ਇਸ ਲਈ ਸਿਖਲਾਈ ਸੈਸ਼ਨ ਮਾਈਕਰੋਸਾਫਟ ਕੰਪਨੀ ਟ੍ਰੈਨਿੰਗ ( ਐਮ ਸੀ ਟੀ ) ਪਲੇਟਫਾਰਮ ਦੁਆਰਾ ਆਨਲਾਈਨ ਪ੍ਰਦਾਨ ਕੀਤੀ ਜਾਵੇਗੀ ਮਾਈਕਰੋਸਾਫਟ ਐਨ ਐਸ ਡੀ ਸੀ ਕੋਰਸ ਪੂਰਾ ਹੋਣ ਤੋ ਬਾਅਦ ਭਾਗੀਦਾਰਾ ਨੂੰ ਇੱਕ ਸੰਯੁਕਤ ਈ-ਸਰਟੀਫਿਕੇਸ ਪ੍ਰਦਾਨ ਕਰਨਗੇ । ਉਨ੍ਹਾਂ ਦੱਸਿਆਂ ਕਿ ਇਸ ਕੋਰਸ ਵਿੱਚ ਰਜਿਸਟਰ ਹੋਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨਗੁਰਦਾਸਪੁਰ ਦੇ ਫੇਸਬੁੱਕ ਪੇਜ ਪੀ ਐਸ ਡੀ  ਐਸ ਗੁਰਦਾਸਪੁਰ ਜਾਂ ਦਿੱਤੇ ਹੋਏ ਲਿੰਕ ਦੁਆਰਾ ਕੀਤੀ ਜਾਂ ਦਿੱਤੇ ਹੋਏ ਲਿੰਕ ਦੁਆਰਾ ਕੀਤਾ ਜਾ ਸਕਦਾ ਹੈ। ਐਚ ਐਚ ਪੀ hHPs//rebrand/PSBY2 ਤੋ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਦਫਤਰ ਦੇ ਕਮਰਾਂ ਨੰਬਰ217 ਤੋ ਚਾਂਦ ਸਿੰਘ 95016-00194 ਅਤੇ ਸਵਰਾਜ ਸਿੰਘ 9888394669ਨਾਲ ਸੰਪਰਕ ਕੀਤਾ ਜਾ ਸਕਦਾ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments