spot_img
Homeਮਾਝਾਗੁਰਦਾਸਪੁਰਨਸ਼ੇ ਨੇ ਲਈ ਇਕ ਹੋਰ ਨੋਜਵਾਨ ਦੀ ਜਾਨ

ਨਸ਼ੇ ਨੇ ਲਈ ਇਕ ਹੋਰ ਨੋਜਵਾਨ ਦੀ ਜਾਨ

 

ਕਾਦੀਆਂ/19 ਮਾਰਚ (ਸਲਾਮ ਤਾਰੀ)
ਅੱਜ ਰਾਤ ਲਗਪਗ ਸਾਡੇ ਅੱਠ ਵਜੇ ਦੇ ਕਰੀਬ ਕਾਦੀਆਂ ਦੇ ਇੱਕ ਨੌਜਵਾਨ ਦੀ ਗਲੀ ਸੜੀ ਹਾਲਤ ਚ ਲਾਸ਼ ਵਾਈਟ ਐਵਨਿਉ ਸਿੱਥਤ ਇੱਕ ਸੂਨਸਾਨ ਪਲਾਟ ਤੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸ਼ੂਭਮ (22) ਪੁੱਤਰ ਪ੍ਰੇਮੀ ਵਾਸੀ ਕਾਦੀਆਂ ਪਿਛਲੇ 4 ਦਿਨਾਂ ਤੋਂ ਲਾਪਤਾ ਸੀ। ਉਸਦੇ ਘਰ ਵਾਲੇ ਉਸਦੀ ਖੋਜ ਚ ਸਨ। ਤਲਾਸ਼ ਦੋਰਾਣ ਉਸਦੀ ਲਾਸ਼ ਵਾਈਟ ਐਵਨਿਉ ਦੇ ਪਲਾਟ ਤੋਂ ਬਰਾਮਦ ਹੋਈ। ਪੁਲੀਸ ਮੌਕੇ ਤੇ ਪਹੁੰਚ ਗਈ ਹੈ। ਕਾਦੀਆਂ ਥਾਣਾ ਮੁੱਖੀ ਸਰਦਾਰ ਅਮੋਲਕ ਸਿੰਘ ਨੇ ਮੌਕੇ ਤੇ ਦੱਸਿਆ ਕਿ ਲਾਸ਼ ਦੀ ਹਾਲਤ ਕਾਫ਼ੀ ਖ਼ਸਤਾ ਹੋ ਚੁਕੀ ਹੈ। ਪਹਿਲੀ ਨਜ਼ਰ ਚ ਇੱਹ ਮਾਮਲਾ ਨਸ਼ੇ ਦਾ ਲਗਦਾ ਹੈ। ਨੋਜਵਾਨ ਬਾਰੇ ਪਤਾ ਲੱਗਾ ਹੈ ਕਿ ਉ ਨਸ਼ੇ ਦਾ ਆਦੀ ਸੀ। ਪੁਲੀਸ ਨੇ ਲਾਸ਼ ਕਬਜ਼ੇ ਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫ਼ੋਟੋ: ਸ਼ੁਭਮ ਦੀ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments