spot_img
Homeਮਾਝਾਗੁਰਦਾਸਪੁਰਵਿਧਾਨ ਸਭਾ ਚੋਣਾਂ ਸਬੰਧੀ ਦੂਜੀ ਰਿਹਰਸਲ 6 ਫਰਵਰੀ ਨੂੰ ਹੋਵੇਗੀ -ਜ਼ਿਲਾ ਚੋਣ...

ਵਿਧਾਨ ਸਭਾ ਚੋਣਾਂ ਸਬੰਧੀ ਦੂਜੀ ਰਿਹਰਸਲ 6 ਫਰਵਰੀ ਨੂੰ ਹੋਵੇਗੀ -ਜ਼ਿਲਾ ਚੋਣ ਅਫਸਰ, ਗੁਰਦਾਸਪੁਰ

ਗੁਰਦਾਸਪੁਰ, 4 ਫਰਵਰੀ (ਮੁਨੀਰਾ ਸਲਾਮ ਤਾਰੀ)   ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਗੁਰਦਾਸਪੁਰ, ਦੀਨਾਨਗਰ (ਰਾਖਵਾਂ), ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ (ਰਾਖਵਾਂ), ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੀ ਦੂਜੀ ਚੋਣ ਰਿਹਰਸਲ ਕੱਲ 6 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ

                ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ  ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ  ਨੇ ਦੱਸਿਆ ਕਿ ਹਲਕਾ ਗੁਰਦਾਸਪੁਰ ਦੇ ਪੋਲਿੰਗ ਸਟਾਫ ਦੀ ਰਿਹਰਸਲ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਹਰਦੋਛੰਨੀ ਰੋਡ, ਇੰਜੀਨਰਿੰਗ ਵਿੰਗ, ਰੂਮ ਨੰਬਰ 101-104, ਗਰਾਊਂਡ ਫਲੋਰ, ਗੇਟ ਨੰਬਰ 3 ਵਿਖੇ ਹੋਵੇਗੀ। ਦੀਨਾਨਗਰ ਦੀ ਸਥਾਨਕ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ, ਮਕੈਨੀਕਲ ਵਿੰਗ, ਰੂਮ ਨੰਬਰ ਜੀ.ਐਸ 1 ਤੇ 2 ਵਿਖੇ, ਕਾਦੀਆਂ ਦੀ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ, ਹਰਦੋਛੰਨੀ ਰੋਡ ਗੁਰਦਾਸਪੁਰ, ਪੋਲੀਟੈਕਨਿਕ ਵਿੰਗ, ਰੂਮ ਨੰਬਰ 205-206, ਪਹਿਲੀ ਮੰਜ਼ਲ, ਗੇਟ ਨੰਬਰ 1 ਵਿਖੇ ਹੋਵੇਗੀ। ਬਟਾਲਾ ਹਲਕੇ ਰਿਹਰਸਲ ਬੇਰਿੰਗ ਕ੍ਰਿਸ਼ਚੀਅਨ, ਕਾਲਜ ਬਟਾਲਾ, ਸ੍ਰੀ ਹਰਗੋਬਿੰਦਪੁਰ ਦੀ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ, ਘੁਮਾਣ, ਫਤਹਿਗੜ੍ਹ ਚੂੜੀਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਫਤਹਿਗੜ੍ਹ ਚੂੜੀਆਂ ਵਿਖੇ ਅਤੇ ਡੇਰਾ ਬਾਬਾ ਨਾਨਕ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਗੁਰਦਾਸਪੁਰ ਵਿਖੇ ਹੋਵੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments