spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਪੱਧਰੀ ਕਰਵਾਈ ਗਈ ਸਪੈਲਿੰਗ ਬੀ ਪ੍ਰਤੀਯੋਗਤਾ ਵਿਚ ਕਾਦੀਆਂ ਦੇ ਸਰਕਾਰੀ ਸੀਨੀਅਰ...

ਜ਼ਿਲ੍ਹਾ ਪੱਧਰੀ ਕਰਵਾਈ ਗਈ ਸਪੈਲਿੰਗ ਬੀ ਪ੍ਰਤੀਯੋਗਤਾ ਵਿਚ ਕਾਦੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਡਿਆਲਾ ਨਜ਼ਾਰਾ ਦੀ ਟੀਮ ਰਹੀ ਪਹਿਲੇ ਸਥਾਨ ਤੇ

ਕਾਦੀਆਂ 4 ਫ਼ਰਵਰੀ (ਮੁਨੀਰਾ ਸਲਾਮ ਤਾਰੀ)
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੇ ਅਧੀਨ ਇੰਗਲਿਸ਼ ਬੂਸਟਰ ਕਲੱਬ ਪ੍ਰੋਜੈਕਟ ਦੇ ਤਹਿਤ ਸੈਸ਼ਨ 2021 -22 ਵਿੱਚ ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ਦੀ ਜ਼ਿਲ੍ਹਾ ਪੱਧਰੀ ਸਪੈਲਿੰਗ ਬੀ ਪ੍ਰਤੀਯੋਗਤਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਪਾਲ ਸਿੰਘ ਸੰਧਵਾਂ ਅਤੇ ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ ਪ੍ਰੋਜੈਕਟ ਕੋਆਰਡੀਨੇਟਰ ਦੀ ਅਗਵਾਈ ਹੇਠ ਕਰਵਾਇਆ ਗਿਆ । ਜ਼ਿਲ੍ਹਾ ਮੈਂਟਰ ਅੰਗਰੇਜ਼ੀ ਨਰਿੰਦਰ ਸਿੰਘ ਬਿਸਟ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਚਾਰ ਸੌ ਚੌਂਤੀ ਸਕੂਲਾਂ ਨੇ ਬਲਾਕ ਪੱਧਰ ਤੇ ਭਾਗ ਲਿਆ ਸੀ । ਜਿਸ ਵਿੱਚ 19 ਟੀਮਾਂ ਦੀ ਸਕਰੂਟਨੀ ਕਰਨ ਤੋਂ ਬਾਅਦ ਬਾਕੀ ਟੀਮਾਂ ਨੇ ਫੇਜ਼ ਦੋ ਵਿਚ ਭਾਗ ਲਿਆ । ਇਸ ਪ੍ਰਤੀਯੋਗਤਾ ਵਿਚ ਕਾਦੀਆਂ 2 ਦੀ ਸਰਕਾਰੀ ਸੀਨੀਅਰ ਸਕੂਲ ਢਡਿਆਲਾ ਨਜ਼ਾਰਾ ਦੀ ਟੀਮ ਪਹਿਲੇ ਸਥਾਨ ਤੇ ਰਹੀ । ਗੁਰਦਾਸਪੁਰ 1 ਵਿਚ ਸਰਕਾਰੀ ਮਿਡਲ ਸਕੂਲ ਮੁਸਤਫਾਬਾਦ ਜੱਟਾ ਦੀ ਟੀਮ ਅਤੇ ਤੀਸਰੇ ਸਥਾਨ ਤੇ ਸਰਕਾਰੀ ਮਿਡਲ ਸਕੂਲ ਭਗਤਪੁਰ ਬਲਾਕ ਕਾਹਨੂੰਵਾਨ ਦੀ ਟੀਮ ਰਹੀ । ਕਾਦੀਆਂ 2 ਦੀ ਵਿਜੇਤਾ ਟੀਮ ਜਿਸ ਵਿਚ ਛੇਵੀਂ ਕਲਾਸ ਦੀ ਪ੍ਰਨੀਤ ਕੌਰ ਸੱਤਵੀਂ ਕਲਾਸ ਦੀ ਹਰਮਨਪ੍ਰੀਤ ਕੌਰ ਅਤੇ ਅੱਠਵੀਂ ਕਲਾਸ ਦੀ ਅਰਸ਼ਦੀਪ ਕੌਰ ਨੂੰ ਸਮੂਹ ਟੀਮ ਵੱਲੋਂ ਪ੍ਰਮਾਣ ਪੱਤਰ ਦੇ ਕੇ ਵਧਾਈ ਦਿੱਤੀ ਗਈ। ਇਸ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਸਿੱਖਣ ਅਤੇ ਪੜ੍ਹਨ ਵਿਚ ਕਾਫੀ ਲਾਭ ਹੋਇਆ ਹੈ । ਇਸ ਪ੍ਰਤੀਯੋਗਤਾ ਵਿੱਚ ਸਪੈਲਿੰਗ ਬੀ ਮਾਸਟਰ ਦੀ ਭੂਮਿਕਾ ਰਜਨੀ ਸੋਢੀ ਅੰਗਰੇਜ਼ੀ ਅਧਿਆਪਕਾ ਸਰਕਾਰੀ ਹਾਈ ਸਕੂਲ ਸ਼ੁਕਰਪੁਰਾ ਟਾਈਮ ਕੀਪਰ ਦੀ ਭੂਮਿਕਾ ਅਵਤਾਰ ਸਿੰਘ ਨੇ ਅਤੇ ਬਤੌਰ ਜੱਜ ਦੀ ਭੂਮਿਕਾ ਅਰਵਿੰਦਰ ਕੌਰ ਆਜ਼ਾਦ , ਪਰਵਿੰਦਰ ਸਿੰਘ ਅਤੇ ਨੇਹਾ ਸਹਿਗਲ ਵੱਲੋਂ ਨਿਭਾਈ ਗਈ ।ਇਸ ਮੌਕੇ ਤੇ ਨੋਡਲ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪ੍ਰਤਿਯੋਗਤਾਵਾਂ ਨਾਲ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਪੜ੍ਹਨ ,ਸਿੱਖਣ , ਸੁਣਨ ਅਤੇ ਬੋਲਣ ਦੀ ਨਿਪੁੰਨਤਾ ਦਾ ਨਿਖਾਰ ਆਉਂਦਾ ਹੈ ।
ਫੋਟੋ:—– ਜ਼ਿਲ੍ਹਾ ਪੱਧਰ ਤੇ ਕਰਵਾਈ ਗਈ ਸਪੈਲਿੰਗ ਬੀ ਪ੍ਰਤੀਯੋਗਤਾ ਵਿਚ ਵੱਖ ਵੱਖ ਸਕੂਲਾਂ ਤੋਂ ਪਹਿਲੇ ਤਿੰਨ ਸਥਾਨਾਂ ਤੇ ਰਹੇ ਵਿਦਿਆਰਥੀ ਅਤੇ ਡੀ ਐੱਮ ਨਰਿੰਦਰ ਸਿੰਘ ਬਿਸ਼ਟ ਅਤੇ ਰਜਨੀ ਸੋਢੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments