spot_img
Homeਮਾਝਾਗੁਰਦਾਸਪੁਰਗੁਰਇਕਬਾਲ ਸਿੰਘ ਮਾਹਲ ਨੇ ਦਾਖਲ ਕੀਤੇ ਨਾਮਜ਼ਦਗੀ ਪੇਪਰ

ਗੁਰਇਕਬਾਲ ਸਿੰਘ ਮਾਹਲ ਨੇ ਦਾਖਲ ਕੀਤੇ ਨਾਮਜ਼ਦਗੀ ਪੇਪਰ

ਕਾਦੀਆਂ 1 ਫਰਵਰੀ (ਵਿਕਰਮ ਚੀਮਾ,ਐਮ ਐਸ ਤਾਰੀ) ਵਿਧਾਨਸਭਾ ਹਲਕਾ ਕਾਦੀਆਂ ਤੋ ਸ਼੍ਰੋਮਣੀ ਅਕਾਲੀ ਦਲ ਵਲੋ ਅੱਜ ਗੁਰਇਕਬਾਲ ਸਿੰਘ ਮਾਹਲ ਨੇ ਆਪਣੇ ਨਾਮਜ਼ਦਗੀ ਕਾਗਜ਼ ਜਮਾ ਕਰਵਾਏ ਅਤੇ ਦਾਅਵਾ ਕੀਤਾ ਕਿ ਕਿ ਮੈਂ ਵੱਡੀ ਲੀਡ ਨਾਲ ਜਿੱਤ ਹਾਸਲ ਕਰ ਕੇ ਟਿਕਟ ਅਕਾਲੀ ਦਲ ਦੀ ਝੋਲੀ ਵਿਚ ਪਾਵਾਂਗਾ ਉਹਨਾ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੋ ਦੁਖੀ ਹੱਨ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋ ਕਾਦੀਆਂ ਤੋ ਟਿਕਟ ਸੇਵਾ ਸਿੰਘ ਸੇਖਵਾਂ ਦੇ ਪੱਤਰ ਜਗਰੂਪ ਸਿੰਘ ਸੇਖਵਾਂ ਨੂੰ ਮਿਲੀ ਹੈ ਅਤੇ ਸੇਵਾ ਸਿੰਘ ਸੇਖਵਾਂ ਦੀ ਪਹਿਚਾਨ ਅਕਾਲੀ ਦਲ ਤੋ ਹੀ ਬਣੀ ਸੀ। ਦੂਜੇ ਪਾਸੇ ਕਾਂਗਰਸ ਪਾਰਟੀ ਵਲੋ ਆਪਣੀ ਕਿਸਮਤ ਅਜ਼ਮਾ ਰਹੇ ਪ੍ਰਤਾਪ ਸਿੰਘ ਬਾਜਵਾ 5 ਸਾਲ ਲੋਕਾਂ ਦੀ ਨਜ਼ਰਾਂ ਤੋ ਦੂਰ ਰਹੇ ਹਨ ਅਤੇ ਉਹਨਾਂ ਦੇ ਛੋੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਪਹਿਲਾਂ ਜਿੱਨਾਂ ਨੂੰ ਲੋਕਾਂ ਨੇ ਆਪਣੀ ਕੀਮਤੀ ਵੋਟ ਦੇ ਐਮ ਐ ਲਏ ਬਨਾਈਆ ਸੀ ਪਰ ਉਹ ਕਾਂਗਰਸ ਪਾਰਟੀ ਅਤੇ ਕਾਦੀਆਂ ਦੇ ਵੋਟਰਾਂ ਨੂੰ ਧੋਕਾ ਦੇ ਕੇ ਦੂਜੀ ਪਾਰਟੀ ਵਿਚ ਸ਼ਾਮਿਲ ਹੋ ਗਏ। ਉਹਨਾ ਕਿਹਾ ਕਿ ਲੋਕਾਂ ਨੂੰ ਚੰਗੀ ਤਰਾਂ ਪਤਾ ਹੈ ਕਿ ਕਾਦੀਆਂ ਵਿਚ ਜਦੋ ਵੀ ਵਿਕਾਸ ਹੋਈਆ ਹੈ ਉਹ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਹੈ ਇਸ ਲੋਕ ਹੁਣ ਅਕਾਲੀ ਦਲ ਨੂੰ ਹੀ ਪਸੰਦ ਕਰ ਰਹੇ ਹਨ। ੳਹਨਾ ਇਸ ਮੋਕੇ ਸੂਖਬੀਰ ਸਿੰਘ ਬਾਦਲ,ਬਿਕਰਮ ਸਿੰਘ ਮਜੀਠੀਆ ,ਬੱਬੇਹਾਲੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਦਾ ਧੱਨਵਾਦ ਕੀਤਾ ਕਿ ਉਹਨਾਂ ਨੂੰ ਕਾਦੀਆਂ ਹਲਕੇ ਦੀ ਟਿਕਟ ਦਿੱਤੀ ਗਈ। ਉਹਨਾ ਕਿਹਾ ਕਿ ਮਾਝੇ ਦਾ ਜਰਨੈਲ ਬਿਕਰਮ ਮਜੀਠੀਆ ਸਿੱਧੂ ਨੂੰ ਵੱਡੀ ਗਿਣਤੀ ਨਾਲ ਹਰਾ ਕੇ ਸਿੱਧੂ ਦਾ ਹੰਕਾਰ ਤੋੜਨਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments