spot_img
Homeਮਾਝਾਗੁਰਦਾਸਪੁਰਵੱਖ ਵੱਖ ਮਾਮਲਿਆਂ ਚ ਕਾਦੀਆਂ ਪੁਲੀਸ ਨੇ ਪਰਚੇ ਦਰਜ ਕੀਤੇ

ਵੱਖ ਵੱਖ ਮਾਮਲਿਆਂ ਚ ਕਾਦੀਆਂ ਪੁਲੀਸ ਨੇ ਪਰਚੇ ਦਰਜ ਕੀਤੇ

 

ਕਾਦੀਆਂ/16 ਜੂਨ(ਸਲਾਮ ਤਾਰੀ)
ਕਾਦੀਆਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਚ ਕੇਸ ਦਰਜ ਕੀਤੇ ਹਨ। ਪਹਿਲਾ ਕੇਸ ਦਰਖ਼ਾਸਤ ਨੰਬਰ 1187 ਤੇ ਦਰਜ ਕੀਤਾ ਗਿਆ ਹੈ। ਜਿਸ ਵਿੱਚ ਪ੍ਰਭਜੋਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਕਾਨ ਨੰਬਰ 30 ਪਿੰਡ ਚਮਿਆਰੀ ਦੀ ਦਰਖ਼ਾਸਤ ਤੇ ਰਾਕੇਸ਼ ਕੁਮਾਰ ਪੁੱਤਰ ਸੋਦਾਗਰ ਮੱਲ ਉਸਦੀ ਪਤਨੀ ਪੂਜਾ ਵਾਸਿਆਨ ਭੇਣੀ ਬਾਂਗਰ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ 9 ਲੱਖ ਰੂਪਏ ਦੀ ਠੱਗੀ ਮਾਰਨ ਦੇ ਸਬੰਧ ਕਾਦੀਆਂ ਪੁਲੀਸ ਨੇ ਐਫ਼ ਆਈ ਆਰ ਨੰਬਰ 49 ਮਿਤੀ 15-06-2021 ਨੂੰ ਧਾਰਾ 420 ਦੇ ਤਹਿਤ ਦਰਜ ਕੀਤਾ ਹੈ। ਇੱਸ ਮਾਮਲੇ ਚ ਅਜੇ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਾਤਾਰੀ ਨਹੀਂ ਹੋ ਸਕੀ ਹੈ। ਇੱਸੇ ਤਰ੍ਹਾਂ ਦੂਜਾ ਮਾਮਲਾ ਦਰਖ਼ਾਸਤ ਨੰਬਰ 751 ਮਿਤੀ 13-03-2021 ਨੂੰ ਰੂਬੀ ਪੁੱਤਰੀ ਵਿਲਸਨ ਮਸੀਹ ਵਾਸੀ ਬਾਲਮੀਕਿ ਮੁੱਹਲਾ ਕਾਦੀਆਂ ਦੀ ਸ਼ਿਕਾਇਤ ਤੇ ਉਸਦੇ ਪਤਿ ਅਰੁਣ ਮੰਟੂ ਪੁੱਤਰ ਡੈਨੀਅਲ ਅਤੇ ਸੱਸ ਰਾਣੀ ਵਾਸੀਆਨ ਗਲੀ ਨੰਬਰ 17 ਐਸ ਬੀ ਐਸ ਨਗਰ ਫ਼ਗਵਾੜਾ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਿਸ ਚ ਰੂਬੀ ਨੇ ਦੋਸ਼ ਲਾਇਆ ਸੀ ਕਿ ਉਸਦਾ ਪਤਿ ਉਸਨੂੰ ਘਰ ਰਖਣਾ ਨਹੀਂ ਚਾਹੁੰਦਾ ਹੈ ਅਤੇ ਉਸਦੇ ਪਤਿ ਦੇ ਵੰਦਨਾ ਭੱਟੀ ਨਾਮਕ ਯੁਵਤੀ ਨਾਲ ਨਾਜਾਇਜ਼ ਸਬੰਧ ਹਨ। ਇੱਸੇ ਤਰ੍ਹਾਂ ਉਸਦੇ ਔਲਾਦ ਨਾ ਹੋਣ ਕਾਰਨ ਉਸਦੀ ਸੱਸ ਅਤੇ ਪਤਿ ਉਸਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਮਾਰਕੁਟ ਕਰਦੇ ਹਨ। ਜਿਸਤੇ ਕਾਦੀਆਂ ਪੁਲੀਸ ਨੇ ਐਫ਼ ਆਈ ਆਰ ਨੰਬਰ 48 ਮਿਤੀ 15-06-2021 ਨੂੰ ਧਾਰਾ 498-ਏ ਦੇ ਤਹਿਤ ਕਥਿਦ ਦੋਸ਼ਿਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments