spot_img
Homeਮਾਝਾਗੁਰਦਾਸਪੁਰਸੋਮਵਾਰ ਨੂੰ ਬਟਾਲਾ ’ਚ ਕੋਵਿਡ ਵੈਕਸੀਨ ਲਗਾਉਣ ਲਈ 46 ਥਾਵਾਂ ’ਤੇ ਲੱਗਣਗੇ...

ਸੋਮਵਾਰ ਨੂੰ ਬਟਾਲਾ ’ਚ ਕੋਵਿਡ ਵੈਕਸੀਨ ਲਗਾਉਣ ਲਈ 46 ਥਾਵਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ

ਬਟਾਲਾ, 23 ਜਨਵਰੀ (ਮੁਨੀਰਾ ਸਲਾਮ ਤਾਰੀ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਹਰ ਯੋਗ ਵਿਅਕਤੀ ਨੂੰ ਕੋਵਿਡ-19 ਵੈਕਸੀਨ ਲਗਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ 24 ਜਨਵਰੀ 2022 ਨੂੰ ਬਟਾਲਾ ਸ਼ਹਿਰ ਵਿੱਚ 46 ਵੱਖ-ਵੱਖ ਥਾਵਾਂ ’ਤੇ ਵੈਕਸੀਨੇਸ਼ਨ ਦੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਐੱਸ.ਡੀ.ਐੱਮ. ਬਟਾਲਾ ਸ੍ਰੀ ਰਾਮ ਸਿੰਘ ਨੇ 15 ਸਾਲ ਤੋਂ ਉੱਪਰ ਦੇ ਨੌਜਵਾਨਾਂ ਅਤੇ ਹਰ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਤੁਰੰਤ ਵੈਕਸੀਨ ਲਗਵਾ ਲੈਣ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਕੋਵਿਡ ਤੋਂ ਬਚਣ ਦਾ ਬਹੁਤ ਕਾਰਗਰ ਉਪਾਅ ਹੈ।

ਐੱਸ.ਡੀ.ਐੱਮ. ਬਟਾਲਾ ਸ੍ਰੀ ਰਾਮ ਸਿੰਘ ਨੇ ਦੱਸਿਆ ਕਿ 24 ਜਨਵਰੀ ਦਿਨ ਸੋਮਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਖਤੀਬ, ਸਰਕਾਰੀ ਹਾਈ ਸਕੂਲ ਗੋਖੂਵਾਲ, ਸਰਕਾਰੀ ਐਲੀਮੈਂਟਰੀ ਸਕੂਲ ਸ਼ੁਕਰਪੁਰਾ, ਸ਼ਿਵਾਲਿਕ ਸਕੂਲ, ਦੇਸ ਰਾਜ ਸਕੂਲ ਡੇਰਾ ਰੋਡ, ਸਾਲਵੇਸ਼ਨ ਆਰਮੀ ਹਾਈ ਸਕੂਲ ਅਲੀਵਾਲ ਰੋਡ ਬਟਾਲਾ, ਕੁਆਲਿਟੀ ਮਾਰਕਟਿੰਗ ਸੈਂਟਰ ਬਟਾਲਾ, ਸਰਕਾਰੀ ਪ੍ਰਾਇਮਰੀ ਸਕੂਲ ਆਲੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਸ਼ਹਾਬਪੁਰ, ਸਰਕਾਰੀ ਪ੍ਰਾਇਮਰੀ ਸਕੂਲ ਅਬਾਦੀ ਮੜੀਆਂਵਾਲ, ਸਰਕਾਰੀ ਪ੍ਰਾਇਮਰੀ ਸਕੂਲ ਬਾਉਲੀ ਇੰਦਰਜੀਤ, ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰ ਬਟਾਲਾ, ਬੀ.ਵੀ.ਐੱਨ. ਸਕੂਲ ਬਟਾਲਾ, ਡੀ.ਏ.ਵੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਮੁਰਗੀ ਮੁਹੱਲਾ,  ਡੀ.ਏ.ਵੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਮੁਰਗੀ ਮੁਹੱਲਾ, ਸਰਕਾਰੀ ਪ੍ਰਾਇਮਰੀ ਸਕੂਲ ਮੁਰਗੀ ਮੁਹੱਲਾ, ਗੁਰੂ ਨਾਨਕ ਖਾਲਸਾ ਸਕੂਲ ਬਟਾਲਾ, ਸਰਕਾਰੀ ਪ੍ਰਾਇਮਰੀ ਸਕੂਲ ਪੂੰਦਰ, ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਗਾਂਧੀ ਕੈਂਪ ਬਟਾਲਾ, ਸਰਕਾਰੀ ਮਿਡਲ ਸਕੂਲ ਗਾਂਧੀ ਕੈਂਪ, ਸਰਕਾਰੀ ਪ੍ਰਾਇਮਰੀ ਸਕੂਲ ਗਾਂਧੀ ਕੈਂਪ, ਮੈਥੋਡਿਸਟ ਸਕੂਲ ਬਟਾਲਾ, ਸਰਕਾਰੀ ਪਾਲੀਟੈਕਨਿਕ ਕਾਲਜ ਬਟਾਲਾ, ਖਾਲਸਾ ਸੀਨੀਅਰ ਸਕੈਂਡਰੀ ਸਕੂਲ ਬਟਾਲਾ, ਸਰਕਾਰੀ ਪ੍ਰਾਇਮਰੀ ਸਕੂਲ ਨਹਿਰੂ ਗੇਟ, ਡੀ.ਏ.ਵੀ. ਪ੍ਰਾਇਮਰੀ ਸਕੂਲ ਨੇੜੇ ਡੀ.ਐੱਸ.ਪੀ. ਕੋਠੀ ਬਟਾਲਾ, ਹਰੀ ਪਬਲਿਕ ਸਕੂਲ ਭੰਡਾਰੀ ਗੇਟ, ਏ.ਵੀ.ਐੱਮ. ਸਕੂਲ ਸਰਕੁਲਰ ਰੋਡ ਬਟਾਲਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖੰਡਾ ਖੋਲ੍ਹਾ ਬਟਾਲਾ, ਸਰਕਾਰੀ ਐਲੀਮੈਂਟਰੀ ਸਕੂਲ ਕਿਲ੍ਹਾ ਮੰਡੀ, ਆਰੀਆ ਮਹਿਲਾ ਕਰਾਫਟ ਸਕੂਲ ਕਿਲ੍ਹਾ ਮੰਡੀ ਬਟਾਲਾ, ਸਰਕਾਰੀ ਪ੍ਰਾਇਮਰੀ ਸਕੂਲ ਪਹਾੜੀ ਗੇਟ, ਬੀ.ਵੀ.ਐੱਨ ਪੁਰੀਆਂ ਮੁਹੱਲਾ, ਨਗਰ ਸੁਧਾਰ ਟਰੱਸਟ ਦਫ਼ਤਰ ਬਟਾਲਾ, ਆਰ.ਆਰ. ਬਾਵਾ ਕਾਲਜ ਬਟਾਲਾ, ਸਰਕਾਰੀ ਪ੍ਰਾਇਮਰੀ ਸਕੂਲ ਸਰਕੂਲਰ ਰੋਡ ਕ੍ਰਿਸ਼ਨਾ ਨਗਰ ਬਟਾਲਾ, ਐੱਸ.ਐੱਲ. ਬਾਵਾ ਕਾਲਜ ਬਟਾਲਾ, ਆਰ.ਡੀ. ਖੋਸਲਾ ਸਕੂਲ ਬਟਾਲਾ, ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ ਬਟਾਲਾ, ਅਨੁਪਮ ਸ਼ਿਸ਼ੂ ਮਾਡਲ ਸਕੂਲ ਮੀਆਂ ਮੁਹੱਲਾ ਬਟਾਲਾ, ਸਰਕਾਰੀ ਪ੍ਰਾਇਮਰੀ ਯੋਗ ਆਸ਼ਰਮ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਕੋਠੀ ਮਲਾਵਾ, ਸਰਕਾਰੀ ਪ੍ਰਾਇਮਰੀ ਸਕੂਲ ਬੋਦੇ ਦੀ ਖੂਹੀ, ਸਰਕਾਰੀ ਪ੍ਰਾਇਮਰੀ ਸਕੂਲ ਉਮਰਪੁਰਾ, ਸਰਕਾਰੀ ਪ੍ਰਾਇਮਰੀ ਸਕੂਲ ਗਾਊਂਸਪੁਰਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਰਬਨ ਅਸਟੇਟ ਬਟਾਲਾ ਵਿਖੇ ਕੋਵਿਡ-19 ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵੈਕਸੀਨੇਸ਼ਨ ਕੈਂਪਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਸੈਕਟਰ ਅਫ਼ਸਰਾਂ ਅਤੇ ਬੀ.ਐੱਲ.ਓਜ਼ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਕੋਵਿਡ ਵੈਕਸੀਨ ਨਹੀਂ ਲਗਵਾਈ ਉਹ ਆਪਣੇ ਨੇੜੇ ਦੇ ਕੈਂਪ ਵਿੱਚ ਪਹੁੰਚ ਕੇ ਵੈਕਸੀਨ ਜਰੂਰ ਲਗਵਾ ਲੈਣ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments