spot_img
Homeਦੋਆਬਾਕਪੂਰਥਲਾ-ਫਗਵਾੜਾਮਾਨਵੀ ਸ਼ਰੀਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖੁਨ ਦੀ ਜਰੂਰਤ –...

ਮਾਨਵੀ ਸ਼ਰੀਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖੁਨ ਦੀ ਜਰੂਰਤ – ਸਿਵਲ ਸਰਜਨ

 

ਕਪੂਰਥਲਾ, 14 ਜੂਨ ( ਅਸ਼ੋਕ ਸਡਾਨਾ )

ਮੱਨੁਖੀ ਸ਼ਰੀਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖੁਨ ਦੀ ਬਹੁਤ ਅਹਮੀਅਤ ਹੁੰਦੀ ਹੈ ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਪਰਮਿੰਦਰ ਕੌਰ ਨੇ ਵਿਸ਼ਵ ਖੂਨਦਾਨ ਦਿਵਸ ਦੇ ਸੰਬੰਧ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ। ਕਿਸੇ ਵੱਲੋਂ ਡੋਨੇਟ ਕੀਤਾ ਗਿਆ ਖੁਨ ਦਮ ਤੋੜਦੀ ਜਿੰਦਗੀ ਵਿਚ ਜਾਨ ਪਾ ਦਿੰਦਾ ਹੈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਸਾਲ ਵਿਸ਼ਵ ਸਿਹਤ ਸੰਗਠ ਵੱਲੋਂ ਵਿਸ਼ਵ ਖੂਨਦਾਨ ਦਿਵਸ ਖੁਨ ਦਓ ਅਤੇ ਦੁਨੀਆ ਕੋ ਧੜਕਨੇ ਦੋ ਥੀਮ ਹੇਠ ਮਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਗੁਰੂਦੂਆਰਾ ਸ਼੍ਰੀ ਬੇਰ ਸਾਹਿਬ ਵਿਖੇ ਲਾਇੰਨਜ ਕਲੱਬ ਸੁਲਤਾਨਪੁਰ ਲੋਧੀ ਗੌਰਵ ਦੇ ਸਹਿਯੋਗ ਨਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਇਸ ਮੌਕੇ 42 ਯੂਨਿਟ ਬਲੱਡ ਇਕੱਠਾ ਕੀਤਾ ਗਿਆ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਇਸ ਦਿਨ ਸੰਬੰਧੀ ਦੱਸਿਆ ਕਿ ਕੋਈ ਵੀ ਵਿਅਕਤੀ ਜਿਸਦੀ ਉਮਰ 18 ਸਾਲ ਤੋਂ ਜਿਆਦਾ ਹੈ ਉਹ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਖੂਨਦਾਨ ਕਰਨ ਕਿਉਂਕਿ ਖੁਨ ਦਾ ਕੋਈ ਬਦਲ ਨਹੀਂ।
ਬਲੱਡ ਟ੍ਰਾਂਸਫਿਊਜਨ ਅਫਸਰ ਡਾ.ਪ੍ਰੇਮ ਕੁਮਾਰ ਨੇ ਦੱਸਿਆ ਕਿ ਵਿਸ਼ਵ ਖੂਨਦਾਨ ਦਿਵਸ ਨੂੰ ਮਣਾਉਣ ਦਾ ਉਦੇਸ਼ ਲੋਕਾਂ ਨੂੰ ਖੂਨਦਾਨ ਕਰਨਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਬੱਲਡ ਬੈਂਕਾਂ ਵਿਚ ਖੁੂਨ ਲੋੜੀਂਦਾ ਮਾਤਰਾ ਵਿਚ ਸਟੋਰ ਰਹਿੰਦਾ ਹੈ ਅਤੇ ਲੋੜ ਪੈਣ ਤੇ ਮਰੀਜ ਨੂੰ ਆਸਾਨੀ ਨਾਲ ਖੁਨ ਉੱਪਲਬੱਧ ਕਰਵਾਇਆ ਜਾ ਸਕਦਾ ਹੈ।ਖੂਨਦਾਨ ਕੈਂਪ ਲਗਾਉਣ ਵਿਚ ਸਹਿਯੋਗ ਦੇਣ ਵਾਲੀ ਸੰਸਥਾ ਲਾਇਨਜ ਕਲੱਬ ਗੌਰਵ ਸੁਲਤਾਨਪੁਰ ਲੋਧੀ ਦੇ ਪ੍ਰੈਜੀਡੈਂਟ ਲਾਇਨ ਸਵਰਨ ਸਿੰਘ ਅਤੇ ਪ੍ਰੋਜੈਕਟ ਚੇਅਰਪਰਸਨ ਲਾਇਨ ਬਲਵੰਤ ਸਿੰਘ ਸੰਗਰ ਨੇ ਦੱਸਿਆ ਕਿ ਲਾਇਨਜ ਕਲੱਬ ਸਮੁੱਚੀ ਮਾਨਵਤਾ ਦੀ ਸੇਵਾ ਲਈ ਯਤਨਸ਼ੀਲ ਹੈ। ਇਸ ਮੌਕੇ ਤੇ ਕਲੱਬ ਦੇ ਸੈਕ੍ਰੇਟਰੀ ਬਲਵੰਤ ਸਿੰਘ ਵੱਲੋਂ ਹੋਰਨਾਂ ਮੈਂਬਰਾਂਨ ਨਾਲ ਬੱਲਡ ਡੋਨੇਟ ਕੀਤਾ ਗਿਆ।
ਇਸ ਮੌਕੇ ਤੇ ਜਸਵਿੰਦਰ ਕੁਮਾਰ ਟੈਕਨੀਕਲ ਸੁਪਰਵਾਈਜਰ ਜਸਵਿੰਦਰ ਸ਼ਰਮਾ, ਅਜੀਤ ਪਾਲ ਲੈਬ ਟੈਕਨੀਸ਼ੀਅਨ ਵੀ ਹਾਜਰ ਸਨ।

RELATED ARTICLES
- Advertisment -spot_img

Most Popular

Recent Comments