spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਵਲੋਂ ਵੋਟਰਾਂ ਨੂੰ ਵੋਟ ਦੇ ਹੱਕ ਦਾ ਵੱਧ ਤੋਂ ਵੱਧ...

ਡਿਪਟੀ ਕਮਿਸ਼ਨਰ ਵਲੋਂ ਵੋਟਰਾਂ ਨੂੰ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਸਵੀਪ ਟੀਮ ਦੇ ਮੈਂਬਰਾਂ ਨਾਲ ਮੀਟਿੰਗ

ਗੁਰਦਾਸਪੁਰ, 20 ਦਸੰਬਰ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਵੋਟਰਾਂ ਨੂੰ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਵੀਪ ਗਤੀਵਿਧੀਆਂ ਵਿਚ ਹੋਰ ਤੇਜ਼ੀ ਲਿਆਉਣ ਲਈ ਸਵੀਪ ਮੈਂਬਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰ ਇੱਕ ਪੋਲਿੰਗ ਸਟੇਸ਼ਨ ’ਤੇ ਬਾਰ ਕੋਡ ਲਗਾਇਆ ਜਾਵੇ ਅਤੇ ਸਵੀਪ ਗਤੀਵਿਧੀਆਂ ਲਈ ਸਵੀਪ ਐਪ ਕਰਨ ਦੀ ਹਦਾਇਤ ਕੀਤੀ ਗਈ

ਸਥਾਨਕ ਪੰਚਾਇਤ ਭਵਨ ਵਿਖੇ ਸਵੀਪ ਮੈਂਬਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੀਪ ਗਤੀਵਿਧੀਆਂ ਦੀ ਸ਼ੋਸਲ ਮੀਡੀਆਂ ਰਾਹੀਂ ਜਾਗਰੂਕਤਾ ਅਭਿਆਨ ਤੇਜੀ ਨਾਲ ਵਿੱਢਿਆ ਜਾਵੇ

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਐਥੀਕਲ ਵੋਟਿੰਗ ਦੇ ਸਬੰਧ ਵਿਚ ਸਵੀਪ ਗਾਣਾ ਹਰੇਕ ਪਿੰਡ , ਸਕੂਲ, ਕਾਲਜ ਵਿਚ ਸਵੇਰ ਦੀ ਸਭਾ ਵਿਚ ਸੁਣਾਇਆ ਜਾਵੇ। ਇਸਟਰੀ ਵੋਟਰਾਂ ਦੀ ਚੋਣਾਂ ਵਿਚ 100 ਫੀਸਦ ਭਾਗੀਦਾਰੀ ਬਣਾਉਣ ਲਈ ਸਵੀਪ ਗਤੀਵਿਧੀਆਂ  ਜਿਵੇ ਗਿੱਧਾ, ਰੰਗੋਲੀ, ਮਹਿੰਦੀ ਤੇ ਸਲੋਗਨ ਆਦਿ ਕਰਵਾਏ ਜਾਣ। 80 ਸਾਲ ਤੋਂ ਵੱਧ ਵਾਲੀ ਉਮਰ ਅਤੇ ਦਿਵਿਆਂਗ ਵੋਟਰਾਂ ਨਾਲ ਨਿੱਜੀ ਤੋਰ ’ਤੇ ਰਾਬਤਾ ਕਾਇਮ ਕਰਕੇ ਉਨਾਂ ਨੂੰ ਵੋਟ ਪਾਉਣ ਦੀ ਸਹੂਲਤ (ਪੋਸਟਲ ਬੈਲਟ ) ਬਾਰੇ ਜਾਣੂੰ ਕਰਵਾਇਆ ਜਾਵੇ ਅਤੇ ਪੋਲਿੰਗ ਸਮੇਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ

ਉਨਾਂ ਕਿਹਾ ਕਿ ਪੋਲਿੰਗ ਬੂਥਾਂ ਲਈ ਯੋਗ  ਸਥਾਨਾਂ ’ਤੇ ਵੋਟਰ ਅਵੈਰਨੈਸ ਬੋਰਡ ਲਗਾਏ ਜਾਣ। 18 ਸਾਲ ਤੋਂ ਵੱਧ ਉਮਰ ਵਾਲੇ ਨੋਜਵਾਨਾਂ ਦੀ 100 ਫੀਸਦ ਵੋਟਰ ਰਜਿਸ਼ਟਰੇਸ਼ਨ ਦੇ ਟੀਚੇ ਨੂੰ ਪੂਰਾ ਕੀਤਾ ਜਾਵੇ। ਹਰ ਇਕ ਪੋਲਿੰਗ ਸਟੇਸ਼ਨ (ਵੋਟਰ ਵਾਲੇ ਕਮਰਿਆਂ ਵਿਚ ਵਾਈਟ ਵਾਸ਼ ਕੀਤਾ ਜਾਵੇ॥ ਹਰੇਕ ਬੂਥ ’ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋੜੀਦੀਆਂ ਸਹੂਲਤਾਂ, ਰੈਂਪ,ਪੀਣ ਵਾਲੀ ਪਾਣੀ ਆਦਿ ਮੁਹੱਈਆ ਕਰਵਾਇਆ ਜਾਵੇ। ਉਨਾਂ ਕਿਹਾ ਕਿ ਸਬੰਧਤ ਸਕੂਲਾਂ ਦੇ ਮੁਖੀ ਪੋਲਿੰਗ ਬੂਥ ਦੀ ਸਜਾਵਟ ਕਰੇਗਾ ਅਤੇ  ਹਰੇਕ ਪਲਿੰਗ ਸਟੇਸ਼ਨ ਤੇ ਇਕ ਸੈਲਫੀ ਪੁਆਇੰਟ ਬਣਾਇਆ ਜਾਵੇ ਅਤੇ ਵੋਟਰ ਪ੍ਰਣ ਕਰਵਾਏ ਜਾਣ

 ਇਸ ਮੌਕੇ ਹਰਪਾਲ ਸਿੰਘ ਸੰਧਾਵਾਲੀਆਂ ਜ਼ਿਲਾ ਸਿੱਖਿਆ ਅਫਸਰ (ਸ), ਮਨਜਿੰਦਰ ਸਿੰਘ ਚੋਣ ਕਾਨੂੰਗੋ , ਪਿ੍ਰੰਸੀਪਲ ਰਕੇਸ ਗੁਪਤਾ, ਡਾ. ਪਰਮਜੀਤ ਸਿੰਘ ਕਲਸੀ ਸਮੇਤ ਸਵੀਪ ਟੀਮ ਦੇ ਮੈਂਬਰ ਮੋਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments