spot_img
Homeਮਾਝਾਗੁਰਦਾਸਪੁਰਚੋਣ ਅਮਲੇ ਨੂੰ ਈ.ਵੀ.ਐੱਮ, ਵੀਵੀਪੈਟ ਮਸ਼ੀਨਾਂ ਅਤੇ ਚੋਣ ਪ੍ਰੀਕ੍ਰਿਆ ਦੀ ਜਾਣਕਾਰੀ ਦੇਣ...

ਚੋਣ ਅਮਲੇ ਨੂੰ ਈ.ਵੀ.ਐੱਮ, ਵੀਵੀਪੈਟ ਮਸ਼ੀਨਾਂ ਅਤੇ ਚੋਣ ਪ੍ਰੀਕ੍ਰਿਆ ਦੀ ਜਾਣਕਾਰੀ ਦੇਣ ਸਿਖਲਾਈ ਕੈਂਪ ਲਗਾਇਆ

ਬਟਾਲਾ, 11 ਦਸੰਬਰ (ਮੁਨੀਰਾ ਸਲਾਮ ਤਾਰੀ) – ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਵਿਧਾਨ ਸਭਾ ਹਲਕਾ ਬਟਾਲਾ ਦੇ ਸਮੂਹ ਬੀ.ਐੱਲ.ਓਜ਼, ਸੁਪਰਵਾਈਜਰਜ਼ ਅਤੇ ਸੈਕਟਰ ਅਫ਼ਸਰਾਂ ਨੂੰ ਈ.ਵੀ.ਐੱਮ, ਵੀ.ਵੀ.ਪੈਟ ਮਸ਼ੀਨਾਂ ਅਤੇ ਸਮੁੱਚੀ ਚੋਣ ਪ੍ਰੀਕ੍ਰਿਆ ਦੀ ਜਾਣਕਾਰੀ ਦੇਣ ਸਿਖਲਾਈ ਕੈਂਪ ਲਗਾਇਆ ਗਿਆ।

ਇਸ ਸਿਖਲਾਈ ਕੈਂਪ ਵਿੱਚ ਸੈਕਟਰ ਅਫ਼ਸਰ ਪ੍ਰੋਫੈਸਰ ਜਸਬੀਰ ਸਿੰਘ ਨੇ ਵਿਸਥਾਰ ਵਿੱਚ ਈ.ਵੀ.ਐੱਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਪ੍ਰੈਕਟੀਕਲ ਤੌਰ ’ਤੇ ਇਨ੍ਹਾਂ ਮਸ਼ੀਨਾਂ ਨੂੰ ਚਲਾਉਣਾ ਸਿਖਾਇਆ। ਇਸ ਦੌਰਾਨ ਜਸਬੀਰ ਸਿੰਘ ਨੇ ਚੋਣ ਪ੍ਰੀਕ੍ਰਿਆ ਦੇ ਵੱੱਖ-ਵੱਖ ਪੜਾਵਾਂ ਦੀ ਵੀ ਵਿਸਥਾਰ ਵਿੱਚ ਜਾਣਕਾਰੀ ਦਿੱੱੱੱਤੀ। ਉਨ੍ਹਾਂ ਕਿਹਾ ਕਿ ਹਰ ਬੀ.ਐੱਲ.ਓ. ਕੋਲ ਆਪਣੇ ਬੂਥ ਦੇ ਵੋਟਰਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ 1 ਜਨਵਰੀ 2022 ਦੀ ਯੋਗਤਾ ਦੇ ਅਧਾਰ ’ਤੇ ਹਰ ਨੌਜਵਾਨ ਦੀ ਵੋਟ ਬਣੀ ਹੋਵੇ। ਇਸਦੇ ਨਾਲ ਹੀ ਜਿਹੜੇ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੀਆਂ ਵੋਟਾਂ ਲੋੜੀਂਦੀ ਕਾਰਵਾਈ ਕਰਕੇ ਕੱਟ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਹਰ ਬੂਥ ਉੱਪਰ ਜੋ ਵੀ ਪੀ.ਡਬਲਿਊ.ਡੀ. ਵੋਟਰ ਹਨ ਜਾਂ 80 ਸਾਲ ਤੋਂ ਉੱਪਰ ਦੀ ਉਮਰ ਦੇ ਵੋਟਰ ਹਨ ਉਨ੍ਹਾਂ ਦੀ ਜਾਣਕਾਰੀ ਵੀ ਤਿਆਰ ਕੀਤੀ ਜਾਵੇ। ਪ੍ਰੋ. ਜਸਬੀਰ ਸਿੰਘ ਨੇ ਕਿਹਾ ਕਿ ਚੋਣਾਂ ਸਬੰਧੀ ਸਾਨੂੰ ਹੁਣ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਮੌਕੇ ’ਤੇ ਕੋਈ ਮੁਸ਼ਕਲ ਨਾ ਆਵੇ।

ਇਸ ਮੌਕੇ ਹਾਜ਼ਰ ਬੀ.ਐੱਲ.ਓਜ਼, ਸੁਪਰਵਾਈਜਰਜ਼ ਅਤੇ ਸੈਕਟਰ ਅਫ਼ਸਰਾਂ ਨੇ ਈ.ਵੀ.ਐੱਮ ਅਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਚਲਾਉਣਾ ਸਿੱਖਿਆ ਅਤੇ ਨਾਲ ਹੀ ਚੋਣ ਪ੍ਰੀਕ੍ਰਿਆ ਨਾਲ ਸਬੰਧਤ ਆਪਣੇ ਸਵਾਲ ਪੁੱਛੇ ਜਿਨ੍ਹਾਂ ਦਾ ਮਾਹਿਰਾਂ ਵੱਲੋਂ ਜੁਆਬ ਦਿੱਤੇ ਗਏ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ, ਸੈਕਟਰ ਅਫ਼ਸਰ ਪ੍ਰਿੰਸੀਪਲ ਅਮਰਦੀਪ ਸਿੰਘ ਸੈਣੀ, ਰਾਕੇਸ਼ ਕੁਮਾਰ, ਨਰਿੰਦਰ ਕੁਮਾਰ, ਐੱਸ.ਡੀ.ਐੱਮ. ਦਫ਼ਤਰ ਦੇ ਸਟੈਨੋ ਚੋਣ ਦਫ਼ਤਰ ਤੋਂ ਸਤਿੰਦਰ ਸਿੰਘ, ਪੰਚਾਇਤ ਅਫ਼ਸਰ ਮਨਜਿੰਦਰ ਸਿੰਘ ਤੋਂ ਇਲਾਵਾ ਸਮੂਹ ਬੀ.ਐੱਲ.ਓਜ਼ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments