spot_img
Homeਮਾਝਾਗੁਰਦਾਸਪੁਰਕਾਦੀਆ ਪੁਲਸ ਵਲੋ ਮੌਟਰਸਾਈਕਲ ਚੋਰ ਗਿਰਫਤਾਰ

ਕਾਦੀਆ ਪੁਲਸ ਵਲੋ ਮੌਟਰਸਾਈਕਲ ਚੋਰ ਗਿਰਫਤਾਰ

ਕਾਦੀਆਂ (ਤਾਰਿਕ ਅਹਿਮਦ) ਕਾਦੀਆਂ ਇਲਾਕੇ ਦੇ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਤੇ ਕਾਰਵਾਈ ਕਰਦਿਆਂ ਕਾਦੀਆਂ ਪੁਲਸ ਨੇ ਤਿੱਨ ਚੋਰਾਂ ਨੂੰ ਵੱਖ ਵੱਖ ਕੇਸਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ ਐਸਐਚਓ ਕਾਦੀਆਂ ਬਲਕਾਰ ਸਿੰਘ ਮੁਤਾਬਕ ਵੱਖ ਵੱਖ ਕੇਸਾਂ ਦੇ ਤਹਿਤ ਤਿੰਨ ਮੋਟਰਸਾਈਕਲ ਚੋਰ ਗ੍ਰਿਫਤਾਰ ਕੀਤੇ ਹਨ ਜਦੋਂ ਕਿ ਪੰਜ ਚੋਰ ਹੁਣੇ ਵੀ ਫਰਾਰ ਹਨ ਜਿਨ੍ਹਾਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਿੰਨਾਂ ਨੂੰ ਕੋਰਟ ਚ ਪੇਸ਼ ਕਰਕੇ ਪੁਲੀਸ ਰਿਮਾਂਡ ਲੈ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋ ਸਕਦੇ ਹਨ ਜਾਣਕਾਰੀ ਮੁਤਾਬਕ ਗਸ਼ਤ ਕਰ ਰਹੀ ਟੀਮ ਜਿਸ ਵਿਚ ਏ ਐੱਸ ਆਈ ਮੰਗਲ ਸਿੰਘ ਤੇਜਿੰਦਰ ਸਿੰਘ ਲਵਪ੍ਰੀਤ ਸਿੰਘ ਮਨਜਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਸ਼ਾਮਲ ਸੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਮਨ ਮਸੀਹ ਪੁੱਤਰ ਸਭਾ ਮਸੀਹ ਕੌਮ ਇਸਾਈ ਨਿਵਾਸੀ ਕਾਹਲਵਾਂ ਜੋ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਉਹ ਇਕ ਚੋਰੀ ਦਾ ਮੋਟਰਸਾਈਕਲ ਪਲਸਰ ਰੰਗ ਕਾਲਾ ਬਿਨਾਂ ਨੰਬਰ ਦੇ ਕਾਦੀਆਂ ਤੋਂ ਪਿੰਡ ਭੰਗਵਾਂ ਸਲਾਹਪੁਰ ਵਾਲੀ ਸਾਈਡ ਤੇ ਜਾ ਰਿਹਾ ਹੈ ਜਿਸ ਤੇ ਪੁਲਸ ਨੇ ਰੈਸਟ ਹਾਊਸ ਕਾਦੀਆਂ ਤੇ ਨਾਕੇਬੰਦੀ ਕਰ ਕੇ ਕੁਝ ਦੇਰ ਬਾਅਦ ਕਾਦੀਆਂ ਲਈ ਸਾਈਡ ਤੋਂ ਇਕ ਮੋਨਾ ਨੌਜਵਾਨ ਮੋਟਰਸਾਇਕਲ ਮਾਰਕਾ ਸਪਲੈਂਡਰ ਰੰਗ ਕਾਲੇ ਬਿਨਾਂ ਨੰਬਰ ਤੇ ਆਉਂਦਾ ਨਜ਼ਰ ਆਇਆ ਜਿਸ ਤੇ ਪੁਲਸ ਨੇ ਉਸ ਨੂੰ ਰੋਕਿਆ ਅਤੇ ਉਸ ਨੂੰ ਮੋਟਰਸਾਈਕਲ ਦੇ ਕਾਗਜ਼ ਵਿਖਾਉਣ ਲਈ ਕਿਹਾ ਤਾਂ ਉਹ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਉਸ ਨੇ ਕਬੂਲਿਆ ਕਿ ਉਸ ਨੇ ਇਹ ਮੋਟਰਸਾਈਕਲ ਕੁਝ ਸਮਾਂ ਪਹਿਲਾਂ ਬਟਾਲਾ ਤੋਂ ਚੋਰੀ ਕੀਤਾ ਸੀ ਅਤੇ ਉਹ ਇਸ ਨੂੰ ਕਿਸੇ ਨੂੰ ਵੇਚਣ ਜਾ ਰਿਹਾ ਜਿਸ ਤੇ ਕਾਦੀਆਂ ਪੁਲਸ ਨੇ ਰਮਨ ਮਸੀਹ ਪੁੱਤਰ ਸੁਬ੍ਹਾ ਮਸੀਹ ਨਿਵਾਸੀ ਕਾਦੀਆਂ ਹਾਲ ਨਜ਼ਦੀਕ ਭਾਟੀਆ ਹਸਪਤਾਲ ਬੰਗਾ ਰੋਡ ਤੇ ਕੇਸ ਨੰਬਰ ਤਰੱਨਵੇ ਬਾਰਾਂ ਨਵੰਬਰ ਨੂੰ ਧਾਰਾ ਤਿੱਨ ਸੌ ਉਨਾਸੀ ਚਾਰ ਸੌ ਗਿਆਰਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਇਸ ਕੇਸ ਦੀ ਤਫ਼ਤੀਸ਼ ਮੰਗਲ ਸਿੰਘ ਏਐਸਆਈ ਕਰ ਰਹੇ ਹਨ ਇਸੇ ਤਰ੍ਹਾਂ ਅਸ਼ੀਸ਼ ਸਿੰਘ ਉਰਫ ਆਸ਼ੂ ਪੁੱਤਰ ਅਵਤਾਰ ਸਿੰਘ ਨਿਵਾਸੀ ਭੈਣੀ ਬਾਂਗਰ ਕੰਵਲਜੀਤ ਸਿੰਘ ਪੁੱਤਰ ਸਿਕੰਦਰ ਸਿੰਘ ਨਿਵਾਸੀ ਭੰਗਵਾ ਨੂੰ ਵੀ ਮੋਟਰਸਾਈਕਲ ਚੋਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਤਿੰਨਾਂ ਨੂੰ ਕੋਰਟ ਵਿਚ ਪੇਸ਼ ਕਰ ਦਿੱਤਾ ਗਿਆ ਹੈ
ਫੋਟੋ ਕਾਦੀਆਂ ਪੁਲਸ ਚੋਰਾਂ ਨੂੰ ਮੋਟਰਸਾਈਕਲਾਂ ਦੇ ਨਾਲ ਵਿਖਾਉਂਦੇ ਹੋਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments