spot_img
Homeਮਾਝਾਗੁਰਦਾਸਪੁਰਅੰਤਰ ਕਾਲਜ ਦੌੜ ਮੁਕਾਬਲੇ ਵਿੱਚੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਦੌੜਾਕ ਅਮਨਦੀਪ...

ਅੰਤਰ ਕਾਲਜ ਦੌੜ ਮੁਕਾਬਲੇ ਵਿੱਚੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਦੌੜਾਕ ਅਮਨਦੀਪ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ

ਕਾਦੀਆਂ 15 ਨਵੰਬਰ (ਤਾਰਿਕ ਅਹਿਮਦ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਮਾਪਤ ਹੋਈ ਤਿੰਨ ਰੋਜ਼ਾ ਅਥਲੈਟਿਕਸ ਟੀਮ ਟੀਮ ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਦੌੜਾਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕਰਕੇ ਤਗ਼ਮੇ ਹਾਸਿਲ ਕੀਤੇ ਹਨ ਉਥੇ ਇਕ ਦੌੜਾਕ ਅਮਨਦੀਪ ਸਿੰਘ ਨੇ ਸੋਨੇ ਦਾ ਤਗ਼ਮਾ ਹਾਸਿਲ ਕਰਦਿਆਂ ਯੂਨੀਵਰਸਿਟੀ ਦੇ ਪਿਛਲੇ ਰਿਕਾਰਡ ਤੋੜਦਿਆਂ ਨਵਾਂ ਰਿਕਾਰਡ ਦਰਜ ਕਰਕੇ ਕੌਮੀ ਪੱਧਰ ਤੇ ਮੁਕਾਬਲੇ ਵਾਸਤੇ ਆਪਣੀ ਚੋਣ ਕਰਵਾਈ ਹੈ ਇਸ ਸ਼ਾਨਦਾਰ ਪ੍ਰਾਪਤੀ ਨਾਲ ਦੌੜਾਕਾਂ ਨੇ ਅਹਿਮ ਪ੍ਰਾਪਤੀ ਤੇ ਸਫ਼ਲਤਾ ਹਾਸਿਲ ਕੀਤੀ ਹੈ ਉੱਥੇ ਆਪਣਾ ਤੇ ਆਪਣੇ ਕਾਲਜ ਦਾ ਨਾਂ ਇਕ ਵਾਰ ਫਿਰ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ ਹੈ ਕਾਲਜ ਕੈਂਪਸ ਅੰਦਰ ਜੋ ਜੇਤੂ ਦੌੜਾਕਾਂ ਦੇ ਪੁੱਜਣ ਤੇ ਮੁੱਖ ਗੇਟ ਤੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਖੇਡ ਕਮੇਟੀ ਅਧਿਆਪਕਾਂ ਸਮੂਹ ਬਾਕੀ ਸਟਾਫ ਤੇ ਵਿਦਿਆਰਥੀਆਂ ਵੱਲੋਂ ਜੇਤੂ ਦੌੜਾਕਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਤੇ ਜਿੱਤ ਦਾ ਜਸ਼ਨ ਵੱਖਰੇ ਅੰਦਾਜ਼ ਚ ਮਨਾਇਆ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਕਾਲਜ ਦੇ ਦੌੜਾਕਾਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਕਾਲਜ ਦੇ ਦੌੜਾਕਾਂ ਨੇ ਕਾਲਜ ਦੀ ਖੇਡ ਵਿਰਾਸਤ ਤੇ ਅਮੀਰ ਪਰੰਪਰਾ ਨੂੰ ਮੁੜ ਸੁਰਜੀਤ ਕਰਦਿਆਂ ਨਵਾਂ ਇਤਿਹਾਸ ਰਚਿਆ ਹੈ ਦੌੜਾਕ ਅਮਨਦੀਪ ਸਿੰਘ ਨੇ ਸੌ ਮੀਟਰ ਅੰਤਰ ਕਾਲਜ ਦੌੜ ਮੁਕਾਬਲੇ ਵਿਚ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਡਾ ਸਿਮਰਤਪਾਲ ਸਿੰਘ ਤੇ ਅਧਿਆਪਕ ਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਤਿਆਰੀ ਕਰਕੇ ਹਿੱਸਾ ਲੈਂਦਿਆਂ ਸੌ ਮੀਟਰ ਮੁਕਾਬਲੇ ਵਿੱਚੋਂ ਕਾਲਜ ਲਈ ਪ੍ਰਾਪਤੀ ਕਰਦਿਆਂ ਸੋਨੇ ਦਾ ਤਗ਼ਮਾ ਹਾਸਿਲ ਕੀਤਾ ਹੈ ਉਥੇ 10.48 ਸਕਿੰਟ ਨਵਾਂ ਰਿਕਾਰਡ ਕਾਇਮ ਕੀਤਾ ਹੈ ਅਮਨਦੀਪ ਸਿੰਘ ਦੀ ਚੋਣ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਾਸਤੇ ਹੋਈ ਹੈ ਕੌਮੀ ਪੱਧਰ ਤੇ ਕਾਲਜ ਦੌੜਾਕ ਹਿੱਸਾ ਲਵੇਗਾ ਜੋ ਕਾਲਜ ਦੇ ਇਤਿਹਾਸ ਚ ਵੱਡੀ ਪ੍ਰਾਪਤੀ ਹੈ ਇਸੇ ਤਰ੍ਹਾਂ 400 ਮੀਟਰ ਰਿਲੇਅ ਚ ਅਮਨਦੀਪ ਸਿੰਘ ਅਰਸ਼ ਅੰਮ੍ਰਿਤਪਾਲ ਸਿੰਘ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਕਾਂਸੀ ਤਗਮਾ ਹਾਸਿਲ ਕੀਤਾ ਹੈ ਇਸ ਤੋਂ ਇਲਾਵਾ ਦੌੜਾਕਾਂ ਸਨਪ੍ਰੀਤ ਸਿੰਘ ਜਗਦੀਪ ਸਿੰਘ ਗੁਰਬਾਜ ਸਿੰਘ ਦਾ ਯੂਨੀਵਰਸਿਟੀ ਪੱਧਰ ਤੇ ਪ੍ਰਦਰਸ਼ਨ ਵਧੀਆ ਰਿਹਾ ਹੈ ਕਾਲਜ ਦੀਆਂ ਦੌੜਾਕ ਕੋਮਲਪ੍ਰੀਤ ਕੌਰ ਜਸ਼ਨਦੀਪ ਕੌਰ ਰਾਜਵਿੰਦਰ ਕੌਰ ਅਮਨਦੀਪ ਕੌਰ ਦਾ ਅਥਲੈਟਿਕ ਮੁਕਾਬਲਿਆਂ ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਸਾਰੇ ਜੇਤੂ ਦੌੜਾਕਾਂ ਦਾ ਮੂੰਹ ਮਿੱਠਾ ਮਠਿਆਈ ਨਾਲ ਕਰਵਾਉਂਦਿਆਂ ਨਿੱਘਾ ਸਵਾਗਤ ਕੀਤਾ ਗਿਆ ਸਥਾਨਿਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਸਿਮਰਤਪਾਲ ਸਿੰਘ ਅਧਿਆਪਕ ਰਵਿੰਦਰ ਸਿੰਘ ਖੇਡ ਕਮੇਟੀ ਮੈਂਬਰ ਪ੍ਰੋ ਕੁਲਵਿੰਦਰ ਸਿੰਘ ਪ੍ਰੋ ਸੁਖਪਾਲ ਕੌਰ ਪ੍ਰੋ ਰਾਕੇਸ਼ ਕੁਮਾਰ ਸਮੇਤ ਸਮੂਹ ਸਟਾਫ ਜੇਤੂ ਦੌੜਾਕਾਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਭੇਂਟ ਕੀਤੀ ਹੈ
ਫੋਟੋ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਜੇਤੂ ਦੌੜਾਕਾਂ ਦਾ ਸਵਾਗਤ ਕਰਨ ਮੌਕੇ ਸਥਾਨਿਕ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਪ੍ਰਿੰਸੀਪਲ ਡਾ ਹੁੰਦਲ ਖੇਡ ਕਮੇਟੀ ਮੈਂਬਰ ਅਧਿਆਪਕ ਤੇ ਹੋਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments