spot_img
Homeਮਾਝਾਗੁਰਦਾਸਪੁਰਕਾਲਜ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ

ਕਾਲਜ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ

ਕਾਦੀਆਂ 9 ਨਵੰਬਰ (ਤਾਰਿਕ ਅਹਿਮਦ) ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਧਾਰਮਿਕ ਨੁੱਕੜ ਨਾਟਕ ਕਲ ਤਾਰਣ ਗੁਰੁ ਨਾਨਕ ਆਇਆ ਦਾ ਆਯੋਜਨ ਕਰਵਾਇਆ ਗਿਆ ਇਸ ਨੁੱਕੜ ਨਾਟਕ ਦਾ ਮੰਚਨ ਭਗਤ ਨਾਮਦੇਵ ਜੀ ਥੀਏਟਰ ਸੋਸਾਇਟੀ ਘੁਮਾਣ ਦੇ ਸੰਚਾਲਕ ਰੰਗ ਕਰਮੀ ਪ੍ਰਿਤਪਾਲ ਸਿੰਘ ਤੂੰ ਕਲਾਕਾਰਾਂ ਵੱਲੋਂ ਕੀਤਾ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਉਦਾਸੀਆਂ ਸਬੰਧੀ ਕੀਤੀ ਪੇਸ਼ਕਾਰੀ ਦਾ ਵਿਦਿਆਰਥੀਆਂ ਪੂਰੇ ਉਤਸ਼ਾਹ ਨਾਲ ਅਨੰਦ ਮਾਣਿਆ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਥੀਏਟਰ ਸੁਸਾਇਟੀ ਦੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਕਲਾਕਾਰਾਂ ਵਿੱਚ ਪ੍ਰਿਤਪਾਲ ਸਿੰਘ ਤੇ ਤੋਂ ਇਲਾਵਾ ਰਵਿੰਦਰ ਕੌਰ ਅਤੇ ਅਮਨਦੀਪ ਕੌਰ ਨੇ ਭੂਮਿਕਾ ਨਿਭਾਈ ਸਟਾਫ ਵੱਲੋਂ ਕਲਾਕਾਰਾਂ ਦੀ ਪੇਸ਼ਕਾਰੀ ਦੀ ਭਰਵੀਂ ਸ਼ਲਾਘਾ ਕੀਤੀ ਗਈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments