spot_img
Homeਮਾਝਾਗੁਰਦਾਸਪੁਰਕਾਦੀਆਂ ਵਿਖੇ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਇਕ ਵਿਸ਼ੇਸ਼ ਸਮਾਰੋਹ ਦਾ...

ਕਾਦੀਆਂ ਵਿਖੇ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ

ਕਾਦੀਆਂ (ਮੁਨੀਰਾ ਸਲਾਮ ਤਾਰੀ )       ਅੱਜ ਕਾਦੀਆਂ ਵਿਖੇ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਇਕ ਸ਼ੋਭਾ ਯਾਤਰਾ ਵੀ ਸਜਾਈ ਗਈ ਜਿਸ ਵਿਚ ਬਾਲਮੀਕੀ ਭਾਈਚਾਰੇ ਦੇ ਸ਼ਰਧਾਲੂਆਂ ਤੋਂ ਇਲਾਵਾ ਵੱਖ ਵੱਖ ਭਾਈਚਾਰੇ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ।ਇਸ ਸਮਾਰੋਹ ਵਿਚ ਵੱਖ ਵੱਖ ਬੁਲਾਰਿਆਂ ਨੇ ਵੱਖ ਵੱਖ ਬੁਲਾਰਿਆਂ ਨੇ ਵਾਲਮੀਕ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ।ਇਸ ਮੌਕੇ ਵਿਸ਼ੇਸ਼ ਤੌਰ ਤੇ ਕੁੰਵਰ ਪ੍ਰਤਾਪ ਸਿੰਘ ਬਾਜਵਾ ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ ।ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਕਾਦੀਆਂ ਪ੍ਰਧਾਨ ਜੋਗਿੰਦਰਪਾਲ ਨੰਦੂ , ਸੁਖਵਿੰਦਰ ਜੀ , ਡੈਨੀ ਜੀ ,ਅਰਜੁਨ ਜੀ , ਬਬੀਤਾ ਖੋਸਲਾ ,ਨੰਦ ਲਾਲ ਅਤੇ ਇਲਾਕੇ ਦੀਆਂ ਵਿਸ਼ੇਸ਼ ਹਸਤੀਆਂ ਸ਼ਾਮਲ ਹੋਈਆਂ ।ਇਸ ਮੌਕੇ ਕੁੰਵਰ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਲਮੀਕ ਭਾਈਚਾਰੇ ਵੱਲੋਂ ਹਰ ਸਾਲ ਇਹ ਸਮਾਗਮ ਆਯੋਜਿਤ ਕਰ ਕੇ ਪੂਰੀ ਦੁਨੀਆ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਜਾਂਦਾ ਹੈ ਉਨ੍ਹਾਂ ਅੱਜ ਇਸ ਮੌਕੇ ਤੇ ਸਮੂਹ ਭਾਈਚਾਰੇ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਵੀ ਪੇਸ਼ ਕੀਤੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments