spot_img
Homeਮਾਝਾਗੁਰਦਾਸਪੁਰਬਟਾਲਾ ਦੇ ਨਿੱਜੀ ਹਸਪਤਾਲ ਵਿਚੋਂ ਚੁਕੇ ਗਏ ਬਚੇ ਦਾ ਮਾਮਲਾ ਪੁਲਿਸ ਨੇ...

ਬਟਾਲਾ ਦੇ ਨਿੱਜੀ ਹਸਪਤਾਲ ਵਿਚੋਂ ਚੁਕੇ ਗਏ ਬਚੇ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਪੁਲਿਸ ਨੇ ਤਿੰਨ ਔਰਤਾਂ ਨੂੰ ਕੀਤਾ ਗਿਰਫ਼ਤਾਰ

ਕਾਦੀਆਂ 19 ਅਕਤੂਬਰ(ਮੁਨੀਰਾ ਸਲਾਮ ਤਾਰੀ) ਜਿਲਾ ਗੁਰਦਾਸਪੁਰ ਦੇ ਬਟਾਲਾ ਵਿਚ ਬਿਤੀ ਕਲ ਇਕ ਪ੍ਰਾਈਵੇਟ ਹਸਪਤਾਲ ਦੇ ਵਿਚੋਂ ਦੋ ਸਕੂਟੀ ਸਵਾਰ ਔਰਤਾਂ ਤਿੰਨ ਦਿਨ ਪਹਿਲਾਂ ਜੰਮੇ ਬਚੇ ਨੂੰ ਚੁੱਕ ਕੇ ਫਰਾਰ ਹੋ ਗਇਆਂ ਸਨ, ਪੁਲਿਸ ਨੇ ਇਸ ਵਿਚ ਕਾਰਵਾਈ ਕਰਦੇ ਹੋਏ ਤਿੰਨ ਮਹਿਲਾਵਾਂ ਨੂੰ ਗਿਰਫ਼ਤਾਰ ਕੀਤਾ ਹੈ। ਐਸਐਸਪੀ ਮੁਖਵਿੰਦਰ ਸਿੰਘ ਨੇ ਪ੍ਰੇਸਵਾਰਤਾ ਦੌਰਾਨ ਦਸਿਆ ਕਿ ਬੀਤੇ ਕਲ ਗੁਰਦਾਸਪੁਰ ਰੋਡ ਤੇ ਸਤਿਥ ਇਕ ਪ੍ਰਾਈਵੇਟ ਹਸਪਤਾਲ ਦੇ ਵਿਚੋਂ ਨਵਜੰਮੇ ਬਚੇ ਨੂੰ ਇੰਜੈਕਸ਼ਨ ਲਗਾਉਣ ਦੇ ਬਹਾਨੇ ਦੋ ਸਕੂਟੀ ਸਵਾਰ ਔਰਤਾਂ ਚੁੱਕ ਕੇ ਫਰਾਰ ਹੋ ਗਇਆਂ ਸਨ, ਇਹ ਸਾਰੀ ਘਟਨਾ ਆਲੇ-ਦੁਆਲੇ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ।

ਇਸ ਮੌਕੇ ਐਸਐਸਪੀ ਮੁਖਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਨੂੰ ਸੁਲਝਾਣ ਲਈ ਐਸਪੀ ਤੇਜਬੀਰ ਸਿੰਘ ਹੁੰਦਲ ਅਤੇ ਡੀਐਸਪੀ ਸਿਟੀ ਲਲਿਤ ਕੁਮਾਰ ਦੀ ਟੀਮ ਬਣਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਨਵਜੰਮੇ ਬਚੇ ਦੇ ਪਿਤਾ ਦਾ ਨਾਂ ਪ੍ਰਗਟ ਸਿੰਘ ਹੈ ਅਤੇ ਉਸਨੇ ਦੋ ਵਿਹ ਕੀਤੇ ਹੋਏ ਹਨ, ਇਕ ਵਿਆਹ ਉਸਨੇ ਅਪਣੀ ਸਾਲੀ ਦੇ ਨਾਲ ਹੀ ਕੀਤਾ ਸੀ। ਐਸਐਸਪੀ ਨੇ ਦਸਿਆ ਕਿ ਪ੍ਰਗਟ ਸਿੰਘ ਦੀ ਪਹਿਲੀ ਪਤਨੀ ਨਹੀਂ ਚਾਹੁੰਦੀ ਸੀ, ਕਿ ਇਹ ਬਚਾ ਉਸਦੇ ਨਾਲ ਰਹੇ। ਜਿਸ ਕਰਕੇ ਪਹਿਲੀ ਪਤਨੀ ਸੰਦੀਪ ਕੌਰ ਨੇ ਹੀ ਪਿੰਡ ਦੀਆਂ ਦੋ ਔਰਤਾਂ ਨੂੰ ਸੁਪਰੀ ਦਿਤੀ ਕਿ ਉਹ ਹਸਪਤਾਲ ਵਿਚੋਂ ਬਚੇ ਨੂੰ ਚੁੱਕ ਕੇ ਲੈ ਜਾਣ। ਪੁਲਿਸ ਨੇ ਕਾਰਵਾਈ ਕਰਦੇ ਹੋਏ ਪਿੰਡ ਚੀਮਾ ਖੁਡੀ ਦੀ ਰਹਿਣ ਵਾਲੀ ਰੁਪਿੰਦਰ ਕੌਰ, ਰਾਜਿੰਦਰ ਕੋਰ ਅਤੇ ਅਮ੍ਰਿਤਸਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਗਿਰਫ਼ਤਾਰ ਕਰ ਲਿਆ ਹੈ। ਐਸਐਸਪੀ ਨੇ ਦਸਿਆ ਕਿ ਇਨ੍ਹਾਂ ਔਰਤਾਂ ਨੇ ਬੱਚੇ ਨੂੰ ਜਸਬੀਰ ਕੌਰ ਵਾਸੀ ਜਲੰਧਰ ਨੂੰ ਵੇਚਣਾ ਸੀ, ਕਿਉਂਕਿ ਜਸਬੀਰ ਕੌਰ ਦਿਤਾ ਦੋ ਧੀਆਂ ਸਨ, ਜਿਸ ਕਰਕੇ ਉਹ ਬੇਟੇ ਨੂੰ ਗੋਦ ਲੈਣਾ ਚਾਹੁੰਦੀ ਸੀ। ਉਨ੍ਹਾਂ ਨੇ ਦਸਿਆ ਪੁਲਿਸ ਇਸ ਉਤੇ ਵੀ ਜਾਂਚ ਕਰ ਰਹੀ ਹੈ, ਕਿ ਬੱਚੇ ਨੂੰ ਕਿਤੇ ਭੀਖ ਮੰਗਵਾਨ ਲਈ ਨਾ ਵੇਚਣਾ ਹੋਵੇ। ਪੁਲਿਸ ਨੇ ਇਨ੍ਹਾਂ ਦੇ ਖਿਲ਼ਾਫ ਮਾਮਲੇ ਦਰਜ ਕਰ ਲਿਆ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments