spot_img
Homeਮਾਝਾਗੁਰਦਾਸਪੁਰਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ ਨੈਸ ਸਬੰਧੀ ਸਕੂਲ ਮੁਖੀਆਂ ਨਾਲ ਅਹਿਮ ਮੀਟਿੰਗ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੱਲੋਂ ਨੈਸ ਸਬੰਧੀ ਸਕੂਲ ਮੁਖੀਆਂ ਨਾਲ ਅਹਿਮ ਮੀਟਿੰਗ

 

ਬਟਾਲਾ 12 ਅਕਤੂਬਰ (ਮੁਨੀਰਾ ਸਲਾਮ ਤਾਰੀ )

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਲਖਵਿੰਦਰ ਸਿੰਘ ਸੇਖੋਂ ਵੱਲੋਂ ਸਕੂਲ ਮੁਖੀਆਂ ਨਾਲ ਨੈਸ ਸਬੰਧੀ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ 12 ਨਵੰਬਰ 2021 ਨੂੰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਬੱਚਿਆ ਦੀ ਹਰ ਪੱਖੋਂ ਯੋਜਨਾਬੰਦ ਤਰੀਕੇ ਨਾਲ ਤਿਆਰੀ ਕਰਵਾਈ ਜਾਵੇ ਅਤੇ ਨੈਸ ਦੀ ਤਿਆਰੀ ਕਰਵਾਉਣ ਸਮੇਂ ਪ੍ਰੋਜੈਕਟਰ / ਐਲ.ਈ.ਡੀ. ਵਰਤੋਂ ਕਰਦੇ ਹੋਏ ਮੁੱਖ ਦਫ਼ਤਰ ਵੱਲੋਂ ਭੇਜੀਆਂ ਨੈਸ ਸ਼ੀਟਾ ਵਿੱਚ ਭਾਗਦਾਰੀ 100 ਪ੍ਰਤੀਸ਼ਤ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਜਿਸ ਅਧਿਆਪਕ ਨੇ ਛੁੱਟੀ ਲੈਣੀ ਹੈ , ਉਹ ਆਨ-ਲਾਈਨ ਛੁੱਟੀ ਅਪਣਾਈ ਕਰੇਗਾ। ਉਨ੍ਹਾਂ ਕਿਹਾ ਸੈਂਟਰ ਮੁੱਖ ਅਧਿਆਪਕ ਰੋਜ਼ਾਨਾ ਘੱਟੋ ਘੱਟ 2 ਸਕੂਲ ਵਿਜਟ ਕਰਕੇ ਸਮੁੱਚੀ ਰਿਪੋਰਟ ਦਰਜ ਕਰੇਗਾ। ਇਸ ਦੌਰਾਨ ਉਨ੍ਹਾਂ ਬਲਾਕ ਵਿੱਚ ਚੱਲ ਰਹੇ ਸਿਵਲ ਵਰਕਸ ਦਾ ਜਾਇਜ਼ਾ ਲਿਆ। ਇਸ ਮੌਕੇ ਕਲਰਕ ਨਿਰਮਲ ਸਿੰਘ, ਸੈਂਟਰ ਮੁੱਖ ਅਧਿਆਪਕ ਸਨੇਹ ਗੁਪਤਾ , ਵਿਨੋਦ ਕੁਮਾਰ , ਗੁਰਪ੍ਰਤਾਪ ਸਿੰਘ , ਖੁਸ਼ਵੰਤ ਸਿੰਘ , ਜਸਵਿੰਦਰ ਸਿੰਘ , ਸਿਮਰਨਜੀਤ ਸਿੰਘ , ਲਖਬੀਰ ਸਿੰਘ , ਬੀ.ਐਮ.ਟੀ. ਰਾਮ ਸਿੰਘ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments