spot_img
Homeਦੋਆਬਾਕਪੂਰਥਲਾ-ਫਗਵਾੜਾਵੱਧ ਰਹੀ ਗਰਮੀ ਤੋਂ ਬਚਾਅ ਕਰੋ – ਸਿਵਲ ਸਰਜਨ ਡੀਹਾਈਡ੍ਰੇਸ਼ਨ ਤੋਂ ਬਚਣ...

ਵੱਧ ਰਹੀ ਗਰਮੀ ਤੋਂ ਬਚਾਅ ਕਰੋ – ਸਿਵਲ ਸਰਜਨ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕਰੋ ਤਰਲ ਪਦਾਰਥਾਂ ਦਾ ਸੇਵਨ

ਕਪੂਰਥਲਾ, 10 ਜੂਨ ( ਅਸ਼ੋਕ ਸਡਾਨਾ )

ਵੱਧ ਰਹੀ ਗਰਮੀ ਤੋਂ ਆਪਣਾ ਬਚਾਅ ਕਰਨਾ ਬਹੁਤ ਜਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਹੀਟ ਵੇਵ ਦੇ ਇਸ ਮੌਸਮ ਵਿਚ ਚੱਕਰ ਆਉਣਾ,ਕਮਜੋਰੀ ਮਹਿਸੂਸ ਹੋਣਾ, ਸਿਰ ਦਰਦ, ਦਿਲ ਘਬਰਾਉਣਾ ਆਮ ਗੱਲ ਹੈ। ਉਨ੍ਹਾਂ ਦੱਸਿਆ ਕਿ ਇਹ ਡੀਹਾਈਡ੍ਰੇਸ਼ਨ ਦੇ ਲੱਛਣ ਵੀ ਹੋ ਸਕਦੇ ਹਨ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਕਿਹਾ ਕਿ ਇਸ ਤੋਂ ਬਚਾਅ ਲਈ ਜਿਆਦਾ ਤੋਂ ਜਿਆਦਾ ਤਰਲ ਪਦਾਰਥਾਂ ਜਿਵੇਂ ਨੀਂਬੂ ਪਾਣੀ ਆਦਿ ਦਾ ਸੇਵਨ ਕੀਤਾ ਜਾਏ ਤਾਂ ਜੋ ਪਸੀਨੇ ਨਾਲ ਸ਼ਰੀਰ ਵਿਚ ਜੋ ਪਾਣੀ ਅਤੇ ਨਮਕ ਦੀ ਕਮੀ ਹੋਈ ਹੈ ਉਹ ਪੂਰੀ ਹੋ ਸਕੇ। ਉਨ੍ਹਾਂ ਇਹ ਵੀ ਜੋਰ ਦਿੱਤਾ ਕਿ ਹੋ ਸਕੇ ਤਾਂ ਸਿਖਰ ਦੁਪਹਿਰ ਘਰੋਂ ਬਾਹਰ ਹੀ ਨਾ ਨਿਕਲਿਆ ਜਾਏ। ਇਸ ਤੋਂ ਇਲਾਵਾ ਬਾਹਰ ਦੇ ਖਾਣ ਪੀਣ ਤੋਂ ਬਚਣ ਦੀ ਸਲਾਹ ਵੀ ਉਨ੍ਹਾਂ ਵੱਲੋਂ ਲੋਕਾਂ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੋਲਡਡਰਿੰਕ, ਚਾਹ, ਕਾਫੀ ਵੀ ਸਿਹਤ ਲਈ ਖਤਰਨਾਕ ਹਨ ਇਸ ਲਈ ਇਨ੍ਹਾਂ ਚੀਜਾਂ ਦਾ ਸੇਵਨ ਕਰਨ ਤੋਂ ਬਚਿਆ ਜਾਏ ਤੇ ਹਲਕੇ ਫੁਲਕੇ ਸਾਦੇ ਘਰ ਦੇ ਬਣੇ ਭੋਜਨ ਨੂੰ ਹੀ ਪਹਿਲ ਦਿੱਤੀ ਜਾਏ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਇਹ ਵੀ ਕਿਹਾ ਕਿ ਇਨ੍ਹੀਂ ਦਿਨ੍ਹੀਂ ਹੈਜਾ, ਟਾਇਫਾਇਡ, ਪੀਲੀਆ ਅਤੇ ਦਸਤ ਆਦਿ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ ਜੋਕਿ ਬਾਹਰ ਦੇ ਦੂਸ਼ਿਤ ਖਾਣ ਪਾਣ ਨਾਲ ਹੁੰਦੀ ਹੈ ।ਉਨ੍ਹਾਂ ਲੋਕਾਂ ਨੂੰ ਕੋਵਿਡ ਐਪ੍ਰੋਪਰੀਏਟ ਬਿਹੇਵੀਅਰ ਦੀ ਪਾਲਣਾ ਕਰਨ ਲਈ ਕਿਹਾ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਏ।

RELATED ARTICLES
- Advertisment -spot_img

Most Popular

Recent Comments