spot_img
Homeਦੋਆਬਾਕਪੂਰਥਲਾ-ਫਗਵਾੜਾਯੂਥ ਅਕਾਲੀ ਦਲ (ਦਿਹਾਤੀ) ਫਗਵਾੜਾ ਦੇ ਵੱਖ-ਵੱਖ ਆਹੁੱਦੇਦਾਰ ਨਿਯੁਕਤ

ਯੂਥ ਅਕਾਲੀ ਦਲ (ਦਿਹਾਤੀ) ਫਗਵਾੜਾ ਦੇ ਵੱਖ-ਵੱਖ ਆਹੁੱਦੇਦਾਰ ਨਿਯੁਕਤ

ਕਪੂਰਥਲਾ, 10 ਜੂਨ ( ਅਸ਼ੋਕ ਸਡਾਨਾ)-

ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਨਵੀਰ ਸਿੰਘ ਵਡਾਲਾ ਵੱਲੋਂ ਹਾਈ ਕਮਾਂਡ ਅਤੇ ਹਲਕਾ ਇੰਚਾਰਜ ਫਗਵਾੜਾ ਜਥੇਦਾਰ ਸਰਵਣ ਸਿੰਘ ਕੁਲਾਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਫਗਵਾੜਾ ਦੇ ਆਹੁੱਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਜਿਨ੍ਹਾਂ ਵਿਚ ਵੱਖ-ਵੱਖ ਆਹੁੱਦਿਆਂ ਉੱਪਰ ਆਹੁੱਦੇਦਾਰਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਨਵੀਰ ਸਿੰਘ ਵਡਾਲਾ ਨੇ ਚੁਣੇ ਗਏ ਸਾਰੇ ਆਹੁੱਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਂਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਣ ਤਾਂ ਜੋ 2022 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਂਦ ਵਿਚ ਲਿਆਂਦੀ ਜਾ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਨਵੀਰ ਸਿੰਘ ਵਡਾਲਾ ਵੱਲੋਂ ਜਿੰਨਾਂ ਆਗੂਆਂ ਤੇ ਵਰਕਰਾਂ ਨੂੰ ਅਹੁੱਦੇਦਾਰ ਬਣਾਇਆ ਗਿਆ ਹੈ ਉਹ ਇਸ ਤਰ੍ਹਾਂ ਹਨ।
–ਇੰਦਰਜੀਤ ਸਿੰਘ ਪਿੰਡ ਡੁਮੇਲੀ, ਜੋਰਾਵਰ ਸਿੰਘ ਪਿੰਡ ਭਾਖੜੀਆਣਾ, ਕੁਲਵੰਤ ਸਿੰਘ ਪਿੰਡ ਸਪਰੋੜ, ਪ੍ਰਗਟ ਸਿੰਘ ਪਿੰਡ ਅਕਾਲਗੜ੍ਹ, ਰਾਜਬੀਰ ਸਿੰਘ ਪਿੰਡ ਜਗਪਾਲਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
–ਹਰਵਿੰਦਰ ਸਿੰਘ ਪਿੰਡ ਸਾਹਨੀ, ਇੰਦਰਜੀਤ ਸਿੰਘ ਪਿੰਡ ਲੱਖਪੁਰ, ਸੰਦੀਪ ਸਿੰਘ ਪਿੰਡ ਜਗਪਾਲਪੁਰ, ਮਨਦੀਪ ਸਿੰਘ ਨਸੀਰਾਬਾਦ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
–ਮਨਵੀਰ ਸਿੰਘ ਪਿੰਡ ਮੀਰਾਪੁਰ ਨੂੰ ਸਕੱਤਰ ਜਨਰਲ
–ਵਿਸਾਖਾ ਸਿੰਘ ਪਿੰਡ ਨਰੂੜ, ਹਰਜੋਤ ਸਿੰਘ ਪਿੰਡ ਮਲਕਪੁਰ, ਸੰਦੀਪ ਸਿੰਘ ਪਿੰਡ ਮੋਲੀ, ਪੁਨੀਤਪਾਲ ਸਿੰਘ ਚੰਦੀ, ਚਰਨਪ੍ਰੀਤ ਸਿੰਘ ਪਿੰਡ ਭੁੱਲਾਰਾਈ, ਗੁਰਕਮਲ ਸਿੰਘ ਬਸਰਾ ਪਿੰਡ ਪਲਾਹੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
–ਸਰਤਾਜ ਸਿੰਘ ਸਰਪੰਚ ਪਿੰਡ ਰਾਣੀਪੁਰ ਰਾਜਪੂਤਾਂ, ਸਤਵੀਰ ਸਿੰਘ ਪਿੰਡ ਨੰਗਲ, ਲਵਪ੍ਰੀਤ ਸਿੰਘ ਪਿੰਡ ਰਾਣੀਪੁਰ, ਹਰਮਨਪ੍ਰੀਤ ਸਿੰਘ ਪਿੰਡ ਨੰਗਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ।
–ਸੁਖਮਨਪ੍ਰੀਤ ਸਿੰਘ ਪਿੰਡ ਨੰਗਲ ਮੱਲਾ, ਪਵਨਦੀਪ ਸਿੰਘ ਪਿੰਡ ਖਲਵਾੜਾ, ਹਰਮਨਪ੍ਰੀਤ ਸਿੰਘ ਪਿੰਡ ਰਾਣੀਪੁਰ ਨੂੰ ਜਥੇਬੰਦੀ ਸਕੱਤਰ ਨਿਯੁਕਤ ਕੀਤਾ ਗਿਆ।

RELATED ARTICLES
- Advertisment -spot_img

Most Popular

Recent Comments