spot_img
Homeਮਾਝਾਗੁਰਦਾਸਪੁਰਨਾਬਾਲਗ਼ ਲੜਕੀ ਨੂੰ ਭਜਾਉਣ ਤੇ ਪੁਲੀਸ ਤੇ ਢੀਲੀ ਕਾਰਵਾਈ ਕੀਤੇ ਜਾਣ ਦਾ...

ਨਾਬਾਲਗ਼ ਲੜਕੀ ਨੂੰ ਭਜਾਉਣ ਤੇ ਪੁਲੀਸ ਤੇ ਢੀਲੀ ਕਾਰਵਾਈ ਕੀਤੇ ਜਾਣ ਦਾ ਦੋਸ਼ ਲਾਇਆ

 

ਕਾਦੀਆਂ/8 ਅਕਤੂਬਰ (ਮੁਨੀਰਾ ਸਲਾਮ ਤਾਰੀ)

ਕਾਦੀਆਂ ਦੇ ਨੇੜਲੇ ਪਿੰਡ ਭਾਮੜੀ ਵਿੱਚ ਇੱਕ ਨਾਬਾਲਗ਼ ਲੜਕੀ ਨੂੰ ਭਜਾਉਣ ਦੇ ਸਬੰਧ ਚ ਸ਼੍ਰੀਹਰਗੋਬਿੰਦਪੁਰ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਇੱਹ ਮਾਮਲਾ ਕੰਵਲਜੀਤ ਕੌਰ ਪਤਨੀ ਤਰਸੇਮ ਸਿੰਘ ਕੌਮ ਮਜ਼ਹਬੀ ਸਿੱਖ ਵਾਸੀ ਭਾਮੜੀ ਦੇ ਬਿਆਨ ਦਰਜ ਕੀਤਾ ਗਿਆ ਹੈ। ਕੰਵਲਜੀਤ ਕੌਰ ਨੇ ਪੁਲੀਸ ਨੂੰ ਦਿੱਤੇ ਲਿਖਤੀ ਬਿਆਨ ਚ ਦੱਸਿਆ ਹੈ ਕਿ ਉਸਦੀ ਛੋਟੀ ਬੇਟੀ ਗੁਰਪ੍ਰੀਤ ਕੌਰ ਜਿਸਦੀ ਜੰਨਮ ਤਾਰੀਖ਼ 28 ਫ਼ਰਵਰੀ 2005 ਹੈ ਅਤੇ ਨਾਬਾਲਗ਼ ਹੈ ਨੂੰ 29 ਸਤੰਬਰ 2021 ਨੂੰ ਬਹਿਕਾ ਕੇ ਲੈ ਗਿਆ ਹੈ। ਉਸਨੂੰ ਸ਼ੱਕ ਹੈ ਕਿ ਉਸਦੀ ਬੇਟੀ ਨੂੰ ਸਾਜਨ ਪੁੱਤਰ ਪ੍ਰਗਟ ਸਿੰਘ,ਪ੍ਰਗਟ ਸਿੰਘ, ਸੀਤਾ ਪਤਨੀ ਪ੍ਰਗਟ ਸਿੰਘ ਕੋਮ ਮਜ਼ਹਬੀ ਵਾਸੀ ਮਾੜੀ ਬੁੱਚਿਆਂ ਅਤੇ ਹਰਜੀਤ ਕੋਰ ਪਤਨੀ ਬਿਟੂ ਸਿੰਘ ਵਾਸੀ ਭਾਮੜੀ ਨੇ ਵਿਆਹ ਦਾ ਝਾਂਸਾ ਦੇਕੇ ਵਰਗ਼ਲਾ ਫੁਸਲਾਕੇ ਆਪਣੇ ਨਾਲ ਲੈ ਗਏ ਹਨ। ਉਸਨੇ ਇੱਹ ਵੀ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸਦੇ ਪਿੰਡ ਦੀ ਹੀ ਹਰਜੀਤ ਕੋਰ ਨੇ ਉਸਨੂੰ ਆਪਣੇ ਭਣੇਵੇ ਸਾਜਨ ਦਾ ਰਿਸ਼ਤਾ ਉਸਦੀ ਬੇਟੀ ਗੁਰਪ੍ਰੀਤ ਕੌਰ ਨਾਲ ਕਰਨ ਲਈ ਕਿਹਾ ਸੀ। ਜਿਸਤੇ ਉਸਨੇ ਆਪਣੀ ਬੇਟੀ ਨਾਬਾਲਗ਼ ਹੋਣ ਦਾ ਕਹਿੰਦੇ ਹੋਏ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਚ ਸਾਜਨ ਅਤੇ ਕਥਿਤ ਦੋਸ਼ੀ ਉਸਦੀ ਗ਼ੈਰ ਮੋਜੂਦਗੀ ਚ ਉਸਦੀ ਲੜਕੀ ਨੂੰ ਭਜਾਕੇ ਲੈ ਗਏ। ਪੁਲੀਸ ਨੇ ਮਾਂ ਦੀ ਸ਼ਿਕਾਇਤ ਤੇ ਥਾਣਾ ਸ਼੍ਰੀਹਰਗੋਬਿੰਦਪੁਰ ਚ ਐਫ਼ ਆਈ ਆਰ ਨੰਬਰ 102 ਮਿਤੀ 29-09-2021 ਨੂੰ ਧਾਰਾ 363 ਅਤੇ 366-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੀੜਿਤ ਮਾਂ ਜੋਕਿ ਵਿਧਵਾ ਹੈ ਦੇ ਵੱਲੋਂ ਪੁਲੀਸ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਰਾਜਨੀਤਿਕ ਦਬਾਅ ਦੇ ਚਲਦੇ ਕਥਿਤ ਦੋਸ਼ਿਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹ ਕਥਿਤ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਨ ਚ ਆਣਾ-ਕਾਨੀ ਕਰ ਰਹੀ ਹੈ। ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੀ ਲੜਕੀ ਨੂੰ ਬਰਾਮਦ ਕਰਵਾਕੇ ਕਥਿਤ ਦੋਸ਼ਿਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਸ਼੍ਰੀਮਤਿ ਬਲਜੀਤ ਕੌਰ ਐਸ ਐਚ ਉ ਥਾਣਾ ਸ਼੍ਰੀਹਰਗੋਬਿੰਦਪੁਰ ਨੇ ਦੱਸਿਆ ਕਿ ਉਹ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦੀ ਟੀਮ ਨੂੰ ਭੇਜ ਰਹੇ ਹਨ। ਇਸੇ ਤਰ੍ਹਾਂ ਐਸ ਐਸ ਪੀ ਬਟਾਲਾ ਨੇ ਕਿਹਾ ਹੈ ਕਿ ਉਹ ਇੱਸ ਮਾਮਲੇ ਦੇ ਸਬੰਧ ਚ ਸਬੰਧਿਤ ਪੁਲੀਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਹਿਣਗੇ। ਦੂਜੇ ਪਾਸੇ ਨਾਬਾਲਗ਼ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਥਾਣੇ ਬੈਠੀ ਰਹੇਗੀ ਜਦੋਂ ਤੱਕ ਕਥਿਤ ਦੋਸ਼ਿਆਂ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਲੜਕੀ ਨੂੰ ਬਰਾਮਦ ਕਰਕੇ ਵਾਪਸ ਨਹੀਂ ਕੀਤਾ ਜਾਂਦਾ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments