spot_img
Homeਮਾਝਾਗੁਰਦਾਸਪੁਰਉੱਪ ਮੁੱਖ ਮੰਤਰੀ ਪੰਜਾਬ , ਸੁਖਜਿੰਦਰ ਸਿੰਘ ਰੰਧਾਵਾ ਵਲੋ...

ਉੱਪ ਮੁੱਖ ਮੰਤਰੀ ਪੰਜਾਬ , ਸੁਖਜਿੰਦਰ ਸਿੰਘ ਰੰਧਾਵਾ ਵਲੋ ਗਰੀਨਿੰਗ ਹਾਈਵੇ ਪ੍ਰੋਜੈਕਟ ਦੀ ਪੋਦਾ ਲਗਾ ਕੇ ਸੁਰੂਆਤ

ਗੁਰਦਾਸਪੁਰ ,4 ਅਕਤੂਬਰ ( ਮੁਨੀਰਾ ਸਲਾਮ ਤਾਰੀ)  ਨੈਸ਼ਨਲ ਹਾਈਵੇ  354, ਰਾਮਦਾਸ  ਤੋ ਗੁਰਦਾਸਪੁਰ  ਤੱਕ  ਗਰੀਨਿੰਗ ਹਾਈਵੇ ਪ੍ਰੋਜੈਕਟ, ਕਲਾਨੋਰ ਵਿਖੇ, ਸ ਸੁਖਜਿੰਦਰ  ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ  ਵਲੋ ਪੌਦਾ  ਲਗਾ ਕੇ  ਲੋਕ  ਸਮਰਪਿਤ ਕੀਤਾ  ਗਿਆ । ਇਸ  ਮੌਕੇ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ  ਹਲਕਾ  ਗੁਰਦਾਸਪੁਰ  ਵੀ ਮੌਜੂਦ  ਸਨ । ਉੱਪ ਮੁੱਖ ਮੰਤਰੀ  ਵਲੋ ਵਧੀਆ ਕਿਸਮ  ਦੇ ਪੌਦੇ ਲਗਾਉਣ  ਅਤੇ  ਉਹਨਾ  ਨੂੰ ਪਾਲਣ ਦੀ ਹਦਾਇਤ  ਕੀਤੀ ਗਈ ।

ਜਰਨੈਲ ਸਿੰਘ  ਵਣ ਮੰਡਲ ਅਫਸਰ  ਗੁਰਦਾਸਪੁਰ  ਨੇ ਦੱਸਿਆ  ਕਿ  ਇਸ ਪ੍ਰੋਜੈਕਟ ਤਹਿਤ  ਇਸ ਸੜਕ  ਦੇ ਕਿਨਾਰਿਆ  ਤੇ 33450 ਪੌਦੇ  ਲਗਾਏ ਜਾ ਰਹੇ ਹਨ । ਇਹ  ਪ੍ਰੋਜੈਕਟ ਨੈਸ਼ਨਲ ਹਾਈਵੇ ਅਥਾਰਟੀ  ਵਲੋ ਫਤਹਿ  ਕੀਤਾ  ਜਾ ਰਿਹਾ ਹੈ । ਉਹਨਾ ਦੱਸਿਆ  ਕਿ  ਸ ਸੰਗਤ ਸਿੰਘ ਗਿਲਜੀਆ  ਵਣ ਮੰਤਰੀ ਪੰਜਾਬ  ਅਤੇ  ਪਰਵੀਨ  ਕੁਮਾਰ  ਆਈ.ਐਫ.ਐਸ ਪਰਧਾਨ  ਮੁੱਖ ਵਣ ਪਾਲ  ਪੰਜਾਬ  ਦੇ ਦ੍ਰਿਸ਼ਾਂ ਨਿਰਦੇਸ਼ਾਂ ਅਨੁਸਾਰ  ਵਧੀਆ  ਕਿਸਾਨ  ਦੇ ਪੌਦੇ ਲਗਾਏ  ਜਾ ਰਹੇ ਹਨ । ਜਿਸ ਨਾਲ  ਵਾਤਾਵਰਨ  ਵਿਚ ਸੁਧਾਰ  ਦੇ ਨਾਲ  ਨਾਲ  ਮਧੂ ਮੱਖੀ ਪਾਲਕਾ ਨੂੰ ਵੀ  ਮੱਖੀ ਪਾਲਣ  ਲਈ  ਫੁੱਲ ਫੁਲਾਕਾ  ਮਿਲੇਗਾ ।

ਉਹਨਾ ਦੱਸਿਆ  ਕਿ ਨਿਰਮਲਜੀਤ ਸਿੰਘ ਰੰਧਾਵਾਂ  ਮੁੱਖ ਵਣ ਪਾਲਣ ਸੇਲਜ ਪੰਜਾਬ  ਅਗਵਾਈ  ਹੇਠ ਨੈਸ਼ਨਲ ਹਾਈਵੇ ਅਥਾਰਟੀ  ਦੇ ਸਹਿਯੋਗ ਨਾਲ  ਪਲਾਂਟੇਸ਼ਨ  ਕੀਤੀ ਜਾ ਰਹੀ ਹੈ ।

ਇਸ ਮੌਕੇ ਬਿਕਰਮਜੀਤ ਸਿੰਘ  ਵਣ ਰੇਜ ਅਫਸਰ  ਗੁਰਦਾਸਪੁਰ , ਅਮਰੀਕ ਸਿੰਘ  ਵਣ ਰੇਜ  ਅਫਸਰ  ਆਲੀਵਾਲ ,  ਕੁਲਵਿੰਦਰ ਸਿੰਘ ਬਲਾਕ  ਅਫਸਰ ,  ਅਕਾਸ਼ਦੀਪ  ਸਿੰਘ , ਨਿਸ਼ਾਨ  ਸਿੰਘ  ਵਣ ਗੁਰਦਾਸਪੁਰ  ਅਤੇ ਸਮੂਹ  ਵਣ ਸਟਾਫ ਵਲੋ  ਉਪ  ਮੁੱਖ ਮੰਤਰੀ ਦਾ  ਸੁਅਗਤ ਕੀਤਾ ਗਿਆ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments