spot_img
Homeਦੋਆਬਾਕਪੂਰਥਲਾ-ਫਗਵਾੜਾਕੋਵਿਡ ਕੇਸਾਂ ਵਿਚ ਪਿਛਲੇ ਦਿਨ੍ਹਾਂ ਮੁਕਾਬਲੇ ਆਈ ਗਿਰਾਵਟ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ...

ਕੋਵਿਡ ਕੇਸਾਂ ਵਿਚ ਪਿਛਲੇ ਦਿਨ੍ਹਾਂ ਮੁਕਾਬਲੇ ਆਈ ਗਿਰਾਵਟ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਦੇ ਰਹਿਣ ਲੋਕ

ਕਪੂਰਥਲਾ, 9 ਜੂਨ ( ਅਸ਼ੋਕ ਸਡਾਨਾ )ਪਿਛਲੇ ਕੁਝ ਦਿਨਾਂ ਤੋਜਿਲਾ ਕਪੂਰਥਲਾ ਵਿਚ ਕੋਵਿਡ ਦੇ ਕੇਸਾਂ ਵਿਚ ਪਿਛਲੇ ਦਿਨ੍ਹਾਂ ਦੇ ਮੁਕਾਬਲੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਨੇ ਪ੍ਰਗਟ ਕੀਤੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਐਪ੍ਰੋਪਰੀਏਟ ਬਿਹੇਵੀਅਰ ਦੀ ਜਿਵੇਂ ਕਿ ਮਾਸਕ ਪਾ ਕੇ ਰੱਖਣਾ, ਸਾਮਾਜਿਕ ਦੂਰੀ ਬਣਾ ਕੇ ਰੱਖਣਾ, ਵਾਰ ਵਾਰ ਹੱਥ ਧੋਣਾ ਦੀ ਸਖਤਾਈ ਨਾਲ ਪਾਲਣਾ ਕਰਨ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਕਿਹਾ ਕਿ ਲੋਕਾਂ ਦਾ ਕੋਵਿਡ ਤੋਂ ਬਚਾਅ ਲਈ ਸਕਾਰਾਤਮਕ ਵਿਹਾਰ ਤੇ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਨਾ ਨਿਸੰਦੇਹ ਕੋਵਿਡ ਦੇ ਕੇਸਾਂ ਵਿਚ ਹੋਰ ਗਿਰਾਵਟ ਲੈ ਕੇ ਆਏਗਾ। ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ ਤੇ ਕੋਵਿਡ ਦਾ ਪਸਾਰ ਹੋਣ ਤੋਂ ਰੋਕਣ ਲਈ ਵਿਭਾਗ ਨੂੰ ਲੋਕਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਉਨ੍ਹਾਂ ਲੋਕਾਂ ਨੂੰ ਸੈਂਪਲਿੰਗ ਪ੍ਰਕਿਰਿਆ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਬੱਚਿਆਂ ਦਾ ਖਾਸ ਖਿਆਲ ਰੱਖਣ ਪੈਰੇਂਟਸ
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦਾ ਖਾਸ ਖਿਆਲ ਰੱਖਣ । ਬੱਚਿਆਂ ਨੂੰ ਘਰਾਂ ਵਿਚ ਹੀ ਰੱਖਿਆ ਜਾਏ ਤੇ ਬਾਹਰ ਨਾ ਆਉਣ ਦਿੱਤਾ ਜਾਏ। ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਇਹ ਵੀ ਕਿ ਘਰ ਵਿਚ ਉਨ੍ਹਾਂ ਨੂੰ ਸੰਤੁਲਤ ਖੁਰਾਕ ਦਿੱਤੀ ਜਾਏ, ਉਨ੍ਹਾਂ ਨੂੰ ਫਿਜੀਕਲੀ ਤੇ ਮੈਂਟਲੀ ਸਾਊਂਡ ਰੱਖਿਆ ਜਾਏ ਤੇ ਉਨ੍ਹਾਂ ਦਾ ਸਕ੍ਰੀਨ ਟਾਈਮ ਘਟਾਇਆ ਜਾਏ।ਸਹਾਇਕ ਸਿਵਲ ਸਰਜਨ ਡਾ.ਅਨੂ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਹਾਈ ਪ੍ਰੋਟੀਨ ਡਾਈਟ ਦਿੱਤੀ ਜਾਏ, ਉਨ੍ਹਾਂ ਨੂੰ ਇਨਡੋਰ ਐਕਸਰਸਾਈਜ ਕਰਵਾਈ ਜਾਏ ਤੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਇਆ ਜਾਏ। ਉਨ੍ਹਾਂ ਇਹ ਵੀ ਜੋਰ ਦਿੱਤਾ ਕਿ ਬੱਚਿਆਂ ਦੀ ਇਮਯੂਨਿਟੀ ਸਟ੍ਰਾਂਗ ਰੱਖਣ ਲਈ ਉਨ੍ਹਾਂ ਦੇ ਖਾਣ ਪਾਣ ਦਾ ਖਾਸ ਖਿਆਲ ਰੱਖਿਆ ਜਾਏ ਤਾਂ ਜੋ ਕੋਵਿਡ ਤੋਂ ਉਨ੍ਹਾਂ ਦਾ ਬਚਾਅ ਹੋ ਸਕੇ।
ਫੋਟੋ ਕੈਪਸ਼ਨ .ਸੀਐਮਓ ਡਾ ਪਰਮਿੰਦਰ ਕੌਰ

RELATED ARTICLES
- Advertisment -spot_img

Most Popular

Recent Comments