spot_img
Homeਮਾਝਾਗੁਰਦਾਸਪੁਰਛੱਤਾਂ ’ਤੇ ਪਏ ਟਾਇਰਾਂ ਤੇ ਖਾਲੀ ਭਾਂਡਿਆ ’ਚ ਪਾਣੀ ਨਾ ਖੜਾ ਹੋਣ...

ਛੱਤਾਂ ’ਤੇ ਪਏ ਟਾਇਰਾਂ ਤੇ ਖਾਲੀ ਭਾਂਡਿਆ ’ਚ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ : ਡਾ. ਹਰਪਾਲ ਸਿੰਘ

ਬਟਾਲਾ, 9 ਜੂਨ (ਸਲਾਮ ਤਾਰੀ,ਤਾਰਿਕ ਅਹਿਮਦ) – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਕਾਰਜਕਾਰੀ ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਬੁਖਾਰ ਤੋਂ ਬਚਣ ਲਈ ਸਾਵਧਾਨੀ ਵਰਤਦੇ ਹੋਏ ਆਪਣੇ ਘਰਾਂ ਅਤੇ ਕੰਮਕਾਜੀ ਥਾਵਾਂ ਨੇੜੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡੇਂਗੂ ਬੁਖਾਰ ਹੋਰ ਵੀ ਘਾਤਕ ਸਾਬਤ ਹੋ ਸਕਦਾ ਹੈ ਇਸ ਲਈ ਇਹਤਿਆਤ ਵਰਤਣੀ ਬੇਹੱਦ ਜਰੂਰੀ ਹੈ।

ਡਾ. ਹਰਪਾਲ ਸਿੰਘ ਨੇ ਕਿਹਾ ਕਿ ਖਾਂਸੀ, ਜੁਖਾਮ ਜਾਂ ਬੁਖਾਰ ਹੋਵੇ ਤਾਂ ਉਸ ਦੀ ਜਾਂਚ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ/ਡਿਸਪੈਸਰੀ/ਸਿਹਤ ਕੇਂਦਰ ’ਚ ਜਾ ਕੇ ਕਰਵਾਈ ਜਾਵੇ। ਉਨਾਂ ਕਿਹਾ ਕਿ ਡੇਂਗੂ ਤੇ ਮਲੇਰੀਆ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ। ਕੂਲਰਾਂ ਦੇ ਪਾਣੀ ਤੇ ਫਰਿਜ ਦੀ ਟਰੇਅ ਹਫਤੇ ਦੇ ਹਰ ਸ਼ੁਕਰਵਾਰ ਇੱਕ ਵਾਰ ਜਰੂਰ ਸਾਫ ਕੀਤੀ ਜਾਵੇ। ਉਨਾਂ ਕਿਹਾ ਕਿ ਘਰਾਂ ਦੀਆਂ ਛੱਤਾਂ ਤੇ ਪੁਰਾਣੇ ਟਾਇਰ ਅਤੇ ਹੋਰ ਕੋਈ ਕਬਾੜ ਨਾ ਰੱਖਿਆ ਜਾਵੇ ਜਿਸ ਨਾਲ ਮੱਛਰ ਪੈਦਾ ਹੁੰਦਾ ਹੋਵੇ।

ਕਾਰਜਕਾਰੀ ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੋਰੋਨਾ ਦੇ ਨਾਲ ਨਾਲ ਆਮ ਲੋਕਾਂ ਨੂੰ ਮੌਸਮੀ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਜ ਨਾਲੋਂ ਹਮੇਸ਼ਾਂ ਹੀ ਪਰਹੇਜ਼ ਚੰਗਾ ਹੁੰਦਾ ਹੈ ਅਤੇ ਸਿਹਤ ਵਿਭਾਗ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਲਿਆ ਕੇ ਬਿਮਾਰੀ ਨੂੰ ਹੋਣ ਹੀ ਨਾ ਦਿੱਤਾ

RELATED ARTICLES
- Advertisment -spot_img

Most Popular

Recent Comments