spot_img
Homeਮਾਝਾਗੁਰਦਾਸਪੁਰਲੰਗਰ ਦੌਰਾਨ ਡੂਨਿਆਂ ਅਤੇ ਡਿਸਪੋਜ਼ਏਬਲ ਦੀ ਸੰਭਾਲਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ...

ਲੰਗਰ ਦੌਰਾਨ ਡੂਨਿਆਂ ਅਤੇ ਡਿਸਪੋਜ਼ਏਬਲ ਦੀ ਸੰਭਾਲਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ – ਕਮਿਸ਼ਨਰ ਗਰੇਵਾਲ

ਬਟਾਲਾ, 10 ਸਤੰਬਰ (ਮੁਨੀਰਾ ਸਲਾਮ ਤਾਰੀ) – ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੱਦੇਨਜ਼ਰ ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਆਹ ਪੁਰਬ ਦੌਰਾਨ ਲੰਗਰ ਲਗਾਉਣ ਸਮੇਂ ਆਪਣੇ-ਆਲੇ ਦੁਆਲੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਸਮੂਹ ਲੋਕਲ ਗੁਰਦੁਆਰਾ ਕਮੇਟੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਸੰਗਤ ਲੰਗਰ ਲਗਾਉਂਦੀ ਹੈ ਜਿਥੋਂ ਤੱਕ ਹੋ ਸਕੇ ਲੰਗਰ ਬਰਤਨਾਂ ਵਿੱਚ ਛਕਾਇਆ ਜਾਵੇ ਅਤੇ ਜੇਕਰ ਲੰਗਰ ਡੂਨਿਆਂ ਆਦਿ ਵਿੱਚ ਛਕਾਉਣਾ ਹੋਵੇ ਤਾਂ ਲੰਗਰ ਤੋਂ ਬਾਅਦ ਇਨਾਂ ਡੂਨਿਆਂ ਨੂੰ ਸੰਭਾਲਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਉਨਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਲੰਗਰ ਖਾ ਕੇ ਡੂਨਿਆਂ ਜਾਂ ਹੋਰ ਡਿਸਪੋਜ਼ਏਬਲ ਨੂੰ ਏਧਰ-ਓਧਰ ਸੁੱਟ ਦਿੱਤਾ ਜਾਂਦਾ ਹੈ ਜਿਸ ਕਾਰਨ ਸਫ਼ਾਈ ਨਹੀਂ ਰਹਿੰਦੀ ਅਤੇ ਸੜਕ ਉੱਪਰ ਪਿਆ ਇਹ ਖਿਲਾਰਾ ਚੰਗਾ ਨਹੀਂ ਲੱਗਦਾ। ਕਮਿਸ਼ਨਰ ਸ. ਗਰੇਵਾਲ ਨੇ ਕਿਹਾ ਕਿ ਸਫ਼ਾਈ ਰੱਖਣਾ ਵੀ ਪੁੰਨ ਦਾ ਕੰਮ ਹੈ ਅਤੇ ਅਸੀਂ ਸਫ਼ਾਈ ਵੱਲ ਧਿਆਨ ਦੇ ਕੇ ਇੱਕ ਮਹਾਨ ਕਾਰਜ ਕਰ ਰਹੇ ਹੋਵਾਂਗੇ। ਉਨਾਂ ਕਿਹਾ ਲੰਗਰ ਲਗਾਉਣ ਸਮੇਂ ਆਵਾਜਾਈ ਅਤੇ ਸੰਗਤਾਂ ਦੇ ਲਾਂਘੇ ਦਾ ਵੀ ਖਾਸ ਖਿਆਲ ਰੱਖਿਆ ਜਾਵੇ। ਉਨਾਂ ਨਾਲ ਹੀ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨਾਂ ਨੂੰ ਲੰਗਰ ਲਗਾਉਣ ਲਈ ਜਗ੍ਹਾ ਜਾਂ ਪ੍ਰਬੰਧ ਸਬੰਧੀ ਕੋਈ ਸਹਾਇਤਾ ਚਾਹੀਦੀ ਹੋਵੇ ਤਾਂ ਉਹ ਗੁਰਦੁਆਰਾ ਕਮੇਟੀ ਜਾਂ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।

RELATED ARTICLES
- Advertisment -spot_img

Most Popular

Recent Comments