spot_img
Homeਪੰਜਾਬ84 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਹਾਨ ਸ਼ਹੀਦੀ...

84 ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ

ਜਗਰਾਉਂ 6 ਜੂਨ ,(. ਰਛਪਾਲ ਸਿੰਘ ਸ਼ੇਰਪੁਰੀ   )   ਅੱਜ ਪਿੰਡ ਸ਼ੇਰਪੁਰ ਕਲਾਂ ਹਰ ਸਾਲ ਦੀ ਤਰ੍ਹਾਂ ਜੂਨ 84  ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਦਸਮੇਸ਼ ਪਿਤਾ ਨੌਜਵਾਨ ਸਭਾ ਦੇ, ਬੱਚੇ ਤੇ ਮਾਈ ਭਾਗੋ ਸੇਵਕ ਜੱਥੇ ਦੀਆਂ ਬੱਚਿਆਂ ਵਲੋਂ ਰੱਖੇ ਗਏ ਸਹਿਜ ਪਾਠ ਦਾ ਭੋਗ ਪਾਇਆ ਗਿਆ ਅਤੇ ਬੱਚਿਆਂ ਵਲੋਂ ਗੁਰਬਾਣੀ ਕੀਰਤਨ ਕਰਿਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੇ ਪਹੁੰਚ ਕੇ ਪੂਰਨ ਯੋਗਦਾਨ ਪਾਇਆ। ਪਿੰਡ ਦੇ ਗ੍ਰੰਥੀ ਭਾਈ ਮੇਜਰ ਸਿੰਘ ਜੀ ਨੇ ਵੀ ਇਤਿਹਾਸ ਬਾਰੇ ਜਾਣੂ ਕਰਵਾਇਆ। ਗੁਰੂ ਨਾਨਕ ਮਲਟੀਵਰਸਿਟੀ ਵਲੋਂ ਆਏ ਭਾਈ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਦੇ 500 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਮੁਕਾਬਲਿਆ ਬਾਰੇ ਚਾਨਣਾ ਪਾਇਆ ਤੇ ਸੰਗਤ ਨੂੰ ਇਸ ਵਿਚ ਹਿਸਾ ਲੈਣ ਲਈ ਉਤਸ਼ਾਹਿਤ ਕੀਤਾ ।   ਜਸਵੰਤ ਸਿੰਘ ਖਾਲਸਾ, ਜਗਰਾਜ ਸਿੰਘ, ਸੂਬੇਦਾਰ ਗੁਰਦਿਆਲ ਸਿੰਘ, ਗੁਰਮੀਤ ਸਿੰਘ ਖਾਲਸਾ ਕੈਪਟਨ ਬਿਕਰ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ ਖੇਲਾ, ਤੇਜਿੰਦਰ ਸਿੰਘ ਖਾਲਸਾ ਆਦਿ ਵੀ ਸ਼ਾਮਿਲ ਸਨ।

RELATED ARTICLES
- Advertisment -spot_img

Most Popular

Recent Comments