spot_img
Homeਦੋਆਬਾਰੂਪਨਗਰ-ਨਵਾਂਸ਼ਹਿਰਬਡੀਜ ਪ੍ਰੋਗਰਾਮ ਦੇ ਤਹਿਤ ਵੈਬੀਨਾਰ ਲਗਾ ਕੇ ਕੀਤਾ ਯੁਵਾਵਾਂ ਨੂੰ ਜਾਗਰੁਕ

ਬਡੀਜ ਪ੍ਰੋਗਰਾਮ ਦੇ ਤਹਿਤ ਵੈਬੀਨਾਰ ਲਗਾ ਕੇ ਕੀਤਾ ਯੁਵਾਵਾਂ ਨੂੰ ਜਾਗਰੁਕ

ਨਵਾਂਸ਼ਹਿਰ, 04 ਅਗਸਤ (ਵਿਪਨ)

ਨਸ਼ਾ ਮੁਕਤ ਭਾਰਤ ਅਭਿਆਨ ਨੂੰ ਲੈ ਕੇ ਚਲਾਏ ਜਾ ਰਹੇ ਬਡੀਜ ਪ੍ਰੋਗਰਾਮ ਦੇ ਤਹਿਤ ਨਸ਼ਿਆਂ ਦੇ ਖਿਲਾਫ ਜਾਗਰੁਕ ਕਰਦੇ ਹੋਏ ਕੇਸੀ ਗਰੁੱਪ ਆੱਫ ਇੰਸਟੀਚਿਊਸ਼ਨ ਵਲੋ ਇੱਕ ਵੈਬੀਨਾਰ ਕਰਵਾਇਆ ਗਿਆ, ਜਿਸ ’ਚ ਕੇਸੀ ਪੋਲੀਟੇਕਨਿਕ ਕਾਲਜ, ਸਰਕਾਰੀ ਪੋਲੀਟੇਕਨਿਕ ਕਾਲਜ ਬਹਿਰਾਮ, ਦੋਆਬਾ ਅਤੇ ਰਿਆਤ ਗਰੁੱਪ ਦੇ ਸਟਾਫ ਅਤੇ ਸਟੂਡੈਂਟ ਨੇ ਸਾਂਝੇ ਤੌਰ ਤੇ ਹਿੱਸਾ ਲੈ ਕੇ ਆਪਣੇ ਵਿਚਾਰ ਰੱਖੇ । ਵੈਬੀਨਾਰ ’ਚ ਮੁੱਖ ਵਕਤਾ ਸਿਵਲ ਸਰਜਨ ਡਾੱ. ਗੁਰਵਿੰਦਰਵੀਰ ਕੌਰ, ਹਰਿਆਣਾ ਦੇ ਰਟਾਇਰ ਡਾਇਰੈਕਟਰ ਜਨਰਲ ਸਰਜਨ ਡਾੱ. ਸਤਵੀਰ ਚੌਧਰੀ , ਨਸ਼ਾ ਛੁਡਾਉ ਕੇਂਦਰ ਰੈਡ ਕ੍ਰਾਸ ਦੇ ਪੋ੍ਰਜੈਕਟ ਡਾਇਰੈਕਟਰ ਚਮਨ ਸਿੰਘ , ਕੇਸੀ ਪੋਲੀਟੇਕਨਿਕ ਪਿ੍ਰੰਸੀਪਲ ਰਾਜਿੰਦਰ ਮੂੰਮ, ਬਹਿਰਾਮ ਸਰਕਾਰੀ ਕਾਲਜ ਪਿ੍ਰੰਸੀਪਲ ਕੁਲਵਿੰਦਰ ਸਿੰਘ ਬੇਦੀ, ਨੋਡਲ ਅਫਸਰ ਬੱਡੀਜ ਗਰੁੱਪ ਇੰਜ. ਸਤਨਾਮ ਸਿੰਘ ਰਹੇ । ਪਿ੍ਰੰਸੀਪਲ ਕੁਲਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ 15 ਅਗਸਤ 2018 ’ਚ ਪੰਜਾਬ ਨੇ ਬਡੀਜ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸਦਾ ਮੁੱਖ ਮਕਸਦ ਪੰਜਾਬ ਤੋਂ ਨਸ਼ਾ ਖਤਮ ਕਰਨਾ ਸੀ । ਹੁਣ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਅਤੇ ਉਨਾਂ ਦੀ ਪੂਰੀ ਲੀਡਰਸ਼ਿਪ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ । ਇੰਜ. ਦੋਆਬਾ ਪੋਲੀਟੇਕਨਿਕ ਕਾੱਲਜ ਰਾਹੋ ਦੇ ਗਗਨਦੀਪ ਸਿੰਘ ਨੇ ਦੱਸਿਆ ਕਿ 12 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਜਿੰਦਗੀ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ । ਇਸ ਉਮਰ ’ਚ ਬੱਚਿਆਂ ਨੂੰ ਨਸ਼ਿਆਂ ਦੀ ਮਾੜੀ ਆਦਤ ਲੱਗਨ ਦਾ ਡਰ ਰਹਿੰਦਾ ਹੈ । ਬੱਚੇ ਨਸ਼ਿਆਂ ਆਦਿ ਬਾਰੇ ਸਟੂਡੈਂਟ ਆਪਣੇ ਟੀਚਰ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਜਾਣਕਾਰੀ ਦੇਣ । ਨਸ਼ਾ ਛੱਡਣ ’ਚ ਬੱਚਿਆਂ ਦੇ ਦੋਸਤ ਵੀ ਮਦਦ ਕਰਨ । ਨੋਡਲ ਅਫਸਰ ਇੰਜ. ਸਤਨਾਮ ਸਿੰਘ ਅਤੇ ਪਿ੍ਰੰਸੀਪਲ ਆਰਕੇ ਮੰੂਮ ਨੇ ਦੱਸਿਆ ਕਿ ਟੀਚਰ ਕਾਲਜ ਦੇ ਬਾਥਰੁਮ ਜਰੁਰ ਚੈਕ ਕਰਨ । ਉੱਥੇ ਨਸ਼ਿਆਂ ਸਬੰਧੀ ਸਾਮਾਨ ਮਿਲ ਸਕਦਾ ਹੈ । ਨਸ਼ਾ ਕਿਸੇ ਜਾਤ ਅਤੇ ਅਮੀਰ ਗਰੀਬੀ ਤੱਕ ਸੀਮਿਤ ਨਹੀਂ ਹੈ । ਗਰੀਬੀ ਅਤੇ ਬੇਰੋਜਗਾਰੀ ਦੇ ਕਾਰਨ ਵੀ ਨੌਜਆਨ ਨਸ਼ਾ ਕਰਦੇ ਹਨ । ਗਰੀਬੀ ਅਤੇ ਬੇਰੋਜਗਾਰੀ ਨੂੰ ਮਿਹਨਤ ਕਰਕੇ ਦੂਰ ਕੀਤਾ ਜਾ ਸਕਦਾ ਹੈ । ਸਕੂਲਾਂ ਅਤੇ ਕਾਲਜਾਂ ਵਿਚ ਟੀਚਰ 5- 5 ਬੱਚਿਆਂ ਦਾ ਗਰੁੱਪ ਬਣਾਉਂਦੇ ਹਨ , ਉਸਦਾ ਇੱਕ ਬਡੀਜ ਬਣਾਉਂਦੇ ਹਨ । ਬੱਚਿਆਂ ਦੇ ਹੱਥ ਕੰਬਣਾ, ਸਰੀਰ ਤੇ ਬਦਬੂ ਆਉਣੀ , ਉਸਦੀ ਬਾਹਾਂ ’ਚ ਲੀਗਲ ਮਾਸਕ ਮਿਲਣਾ, ਨਸ਼ਾ ਕਰਨ ਵਾਲੇ ਡਿਊਡਰੈਟ ਜਾਂ ਫਿਰ ਮਾਊਥਰਨਰ ਇਸਤੇਮਾਲ ਕਰਦੇ ਹਨ। ਪ੍ਰੋਜੈਕਟ ਡਾਇਰੇਕਟਰ ਚਮਨ ਸਿੰਘ ਨੇ ਦੱਸਿਆ ਕਿ ਨੌਜਵਾਨ ਦਿਸ਼ਾਹੀਨ ਹੋ ਚੁੱਕੇ ਹਨ , ਜਿਸ ਦੇਸ਼ ਅਤੇ ਸਮਾਜ ਦਾ ਜਵਾਨ ਦਿਸ਼ਾਹੀਨ ਹੋਵੇ, ਉਸ ਦੇਸ਼ ਦੀ ਤਰੱਕੀ ’ਤੇ ਵੀ ਪ੍ਰਭਾਵ ਪੈਂਦਾ ਹੈ ।

ਸਿਵਲ ਸਰਜਨ ਗੁਰਿੰਦਰਵੀਰ ਕੌਰ ਨੇ ਦੱਸਿਆ ਕਿ ਜਿਲੇ ’ਚ ਨਸ਼ਾ ਛੁਡਾਉਣ ਲਈ 7 ਓਟ ਸੈਂਟਰ ਚਲਾਏ ਜਾ ਰਹੇ ਹਨ । ਨਸ਼ੇ ’ਚੋਂ ਬਾਹਰ ਕੱਢਣ ਲਈ ਬੱਚਿਆਂ ਦੀ ਕੌਂਸਿੰਲਗ ਕਰ ਉਨਾਂ ਨੂੰ ਓਟ ਸੈਂਟਰ ਲਿਆਇਆ ਜਾਂਦਾ ਹੈ । ਜੇਕਰ ਬੱਚਾ ਨਸ਼ਾ ਨਹੀਂ ਛੱਡੁਗਾ ਤਾਂ ਸਾਡੇ ਨੋਜਵਾਨ ਨਸ਼ੇ ਦਾ ਸ਼ਿਕਾਰ ਹੋ ਕੇ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਣਗੇ । ਕੋਈ ਵੀ ਵਿਅਕਤੀ ਜੇਕਰ ਨਸ਼ੇ ਦਾ ਆਦਿ ਹੈ ਤਾਂ ਉਸਨੂੰ ਓਟ ਸੈਂਟਰ ਲਿਆਇਆ ਜਾਵੇ ।

ਡਾੱ. ਸਤਵੀਰ ਚੌਧਰੀ ਨੇ ਦੱਸਿਆ ਕਿ ਜੇਕਰ ਸਰਕਾਰ ਚਾਹੇ ਨਸ਼ਾ ਬੰਦ ਕੀਤਾ ਜਾ ਸਕਦਾ ਹੈ । ਪੁਲਿਸ ਅਤੇ ਨੇਤਾ ਮਿਲ ਕੇ ਨਸ਼ਾ ਬੰਦ ਕਰਵਾ ਸਕਦੇ ਹਨ । ਰਿਆਤ ਕਾਲਜ ਦੇ ਮਨਦੀਪ ਸਿੰਘ ਅਟਵਾਲ ਨੇ ਦੱਸਿਆ ਕਿ ਨਸ਼ਾ ਕਰਨ ਵਾਲਾ ਪਹਿਲਾਂ ਆਪਣਾ ਨੁਕਸਾਨ ਕਰਦਾ ਹੈ , ਉਸਦੇ ਬਾਅਦ ਆਪਣੇ ਮਾਤਾ ਪਿਤਾ ਫਿਰ ਦੋਸਤਾਂ ਦਾ ਨੁਕਸਾਨ ਕਰਦਾ ਹੈ । ਸਟੂਡੈਂਟ ਨਵਜੋਤ ਕੌਰ, ਧਾਰਨਾ ਸ਼ਰਮਾ , ਕਾਰਤਿਕ ਸ਼ਰਮਾ ਅਤੇ ਸਤੁਤੀ ਨੇ ਵੀ ਸੰਬੋਧਨ ਕੀਤਾ ।

RELATED ARTICLES
- Advertisment -spot_img

Most Popular

Recent Comments