spot_img
Homeਮਾਝਾਅੰਮ੍ਰਿਤਸਰਨੌਜਵਾਨ ਦੇ ਕਤਲ ਹੋਣ ਤੇ ਪਰਿਵਾਰਕ ਮੈਂਬਰਾਂ ਦਾ ਥਾਣਾ ਸ੍ਰੀ ਹਰਗੋਬਿੰਦਪੁਰ ਅੱਗੇ...

ਨੌਜਵਾਨ ਦੇ ਕਤਲ ਹੋਣ ਤੇ ਪਰਿਵਾਰਕ ਮੈਂਬਰਾਂ ਦਾ ਥਾਣਾ ਸ੍ਰੀ ਹਰਗੋਬਿੰਦਪੁਰ ਅੱਗੇ ਲਾਇਆ ਧਰਨਾ ਡੀਐਸਪੀ ਜਸਬੀਰ ਸਿੰਘ ਦੀ ਆਸ਼ਵਾਸਨ ਨਾਲ ਚੱਕਿਆ ਧਰਨਾ

ਕਾਦੀਆਂ 27 ਨਵੰਬਰ :-(ਮੁਨੀਰਾ ਸਲਾਮ ਤਾਰੀ)
ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਪਿੰਡ ਮਾੜੀ ਬੁੱਚੀਆਂ ਤੇ ਕਮਾਦ ਚੋਂ ਇੱਕ ਨੌਜਵਾਨ ਦੀ ਲਾਸ ਨੂੰ ਮਿਲੀ ਜਿਸ ਦੀ ਪਛਾਣ ਨਾਨਕ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਵਜੋਂ ਹੋਈ ਇਸ ਦੌਰਾਨ ਮ੍ਰਿਤਕ ਲੜਕਾ ਨਾਨਕ ਸਿੰਘ ਦੀ ਮਾਤਾ ਸ਼ਰਨਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਸਨ |

ਕੇ ਉਸਦਾ ਲੜਕਾ ਨਾਨਕ ਸਿੰਘ ਜਾਮ ਨਗਰ ਵਿਚ ਕੰਮ ਕਰਦਾ ਸੀ ਮੇਰਾ ਲੜਕਾ ਜਾਮਨਗਰ ਤੋਂ ਤਿੰਨ ਮਹੀਨੇ ਬਾਅਦ ਵਾਪਸ ਆਇਆ ਸੀ ਜੋ ਕੇ ਘਰ ਅਉਂਦਿਆਂ ਹੀ ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਕਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੀਮਾ ਖੁੱਡੀ ਨਾਲ ਚਲ ਗਿਆ ਅਤੇ ਮੁੜ ਘਰ ਵਾਪਸ ਨਹੀਂ ਪਹੁੰਚਿਆਂ ਬਾਅਦ ਵਿੱਚ ਮੇਰੇ ਪੁੱਤਰ ਦੀ ਮ੍ਰਿਤਕ ਲਾਸ਼ ਪਿੰਡ ਮਾੜੀ ਬੁੱਚੀਆਂ ਦੇ ਕਮਾਦ ਦੇ ਖੇਤਾਂ ਵਿੱਚ ਮਿਲੀ ਸੀ ਲੜਕੇ ਦੀ ਮਾਤਾ ਚਰਨਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਹੁਣ ਤੱਕ ਸਿਰਫ ਹਰਪ੍ਰੀਤ ਸਿੰਘ ਵਾਸੀ ਚੀਮਾ ਖੁੱਡੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੂਸਰਾ ਕਾਤਲ ਕਰਨ ਸਿੰਘ ਨੂੰ ਪੁਲੀਸ ਨੇ ਗ੍ਰਿਫਤਾਰ ਨਹੀਂ ਕੀਤਾ ਇਸ ਲਈ ਮਿਰਤਕ ਨਾਨਕ ਸਿੰਘ ਦੀ ਲਾਸ਼ ਨੂੰ ਥਾਣੇ ਅੱਗੇ ਲਾ ਕੇ ਰੋਸ ਵਜੋ ਧਰਨਾ ਦਿੱਤਾ ਜਾ ਰਿਹਾ ਹੈ ਪਰਵਾਰ ਵਾਲੇ ਨੇ ਇਹ ਕਿਹਾ ਹੈ ਕਿ ਜਿੰਨਾ ਚਿਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ


ਇਸ ਦੌਰਾਨ ਡੀਐਸਪੀ ਜਸਬੀਰ ਸਿੰਘ ਅਤੇ ਐਸ ਐਚ ਓ ਬਲਜੀਤ ਕੌਰ ਨੇ ਭਰੋਸਾ ਦਿੱਤਾ ਹੈ ਕਿ ਮਿਰਤਕ ਨਾਨਕ ਸਿੰਘ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਇਸ ਕੇਸ ਵਿੱਚ ਲੋੜੀਂਦਾ ਹਰਪ੍ਰੀਤ ਸਿੰਘ ਵਾਸੀ ਚੀਮਾ ਖੁੱਡੀ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ |

ਅਤੇ ਦੂਸਰਾ ਵਿਅਕਤੀ ਕਰਨ ਸਿੰਘ ਵਾਸੀ ਚੀਮਾ ਖੁੱਡੀ ਦੀ ਭਾਲ ਲਈ ਪੁਲਿਸ ਕਰਨ ਸਿੰਘ ਦੇ ਟਿਕਾਣਿਆਂ ਤੇ ਪੁਲਸ ਵੱਲੋਂ ਭਾਰੀ ਛਾਪੇਮਾਰੀ ਕੀਤੀ ਜਾ ਰਹੀ ਹੈ ਡੀਐਸਪੀ ਜਸਵਿਰ ਸਿੰਘ ਨੇ ਮ੍ਰਿਤਕ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਨਾਲ ਪੂਰੀ ਹਮਦਰਦੀ ਰੱਖਦੇ ਹਨ ਤੇ ਮ੍ਰਿਤਕ ਦੇ ਕਾਤਲਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments