spot_img
Homeਮਾਲਵਾਜਗਰਾਓਂਭਾਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਸ਼ੇਰਪੁਰ ਕਲਾਂ ਤੋਂ ਇਲਾਵਾ ਕਈ ਪਿੰਡਾਂ...

ਭਾਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਸ਼ੇਰਪੁਰ ਕਲਾਂ ਤੋਂ ਇਲਾਵਾ ਕਈ ਪਿੰਡਾਂ ,ਚ ਮੀਟਿੰਗਾਂ ਕੀਤੀਆ

ਜਗਰਾਉਂ 3 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਗਰਾਂਓ ਦੀ ਕਮੇਟੀ ਵਲੋਂ।ਵਿਓਂਤੇ ਪੰਜ ਪਿੰਡਾਂ ਦੇ ਨੁੱਕੜ ਨਾਟਕ ਸਮਾਗਮ ਭਾਰੀ ਬਾਰਸ਼ ਦੇ ਬਾਵਜੂਦ ਨਿਰਵਿਘਨ ਚੱਲੇ। ਸਾਰੇ ਹੀ ਪਿੰਡਾਂ ਚ ਮਰਦ ਔਰਤਾਂ ਕਿਸਾਨਾਂ ਮਜਦੂਰਾਂ ਨੇ ਪੂਰੇ ਉਤਸ਼ਾਹ ਨਾਲ ਇਨਾਂ ਸਮਾਗਮਾਂ ਚ ਭਾਗ ਲਿਆ। ਜਿਲਾ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਇਤਿਹਾਸਿਕ ਪਿੰਡ ਸ਼ੇਰਪੁਰ ਕਲਾਂ ਤੋਂ ਸ਼ੁਰੂ ਇਹ ਨੁੱਕੜ ਨਾਟਕ ਮੁਹਿੰਮ ਸ਼ੇਰਪੁਰ ਖੁਰਦ, ਕਲੇਰਾਂ,ਕੋਠੇ ਬੱਗੂ , ਡਾਂਗੀਆਂ ਪਿੰਡਾਂ ਚ ਗਈ। ਇਨਾਂ ਸਾਰੇ ਪਿੰਡਾਂ ਚ ਪੀਪਲਜ਼ ਆਰਟ ਥੀਏਟਰ ਪਟਿਆਲਾ ਦੀ ਟੀਮ ਨੇ ਕਿਸਾਨੀ ਸੰਘਰਸ਼ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਲੋਕ ਮਨਾਂ ਨੂੰ ਹਲੂਣਾ ਦਿੰਦਾ ਨਾਟਕ” ਅਣਖ ਜਿਨਾਂ ਦੀ ਜਿਉਂਦੀ ਹੈ” ਖੇਡ ਕੇ ਇਨਾਂ ਕਾਲੇ ਕਾਨੂੰਨਾਂ ਦੇ ਮਾੜੇ ਅਸਰਾਂ ਤੋਂ ਜਾਣੂ ਕਰਵਾਇਆ। “ਰਾਜ ਲੁਟੇਰਿਆਂ।ਦਾ ਇਕ ਆਵੇ ਇਕ ਜਾਵੇ ” ਕਵੀਸ਼ਰੀ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਸੁਰਜੀਤ ਸਿੰਘ ਕਾਉਂਕੇ (ਦੋਧਰ) ਅਤੇ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਸਾਨਾਂ ਮਜਦੂਰਾਂ ਨੂੰ ਦਿੱਲੀ ਕਿਂਸਾਨ ਸੰਘਰਸ਼ ਦੀ ਮਜਬੂਤੀ ਲਈ ਪਹਿਲਾਂ ਵਾਂਗ ਵੱਡੇ ਜਥੇ ਭੇਜਣ ਦਾ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ। ਸਮੂਹ ਆਗੂਆਂ ਨੇ ਕਿਹਾ ਕਿ ਕਾਰਪੋਰੇਟਾਂ ਦੀ ਦਲਾਲ ਮੋਦੀ ਹਕੂਮਤ ਕਾਲੇ ਕਨੂੰਨ ਰੱਦ ਕਰਨ ਦੇ ਮਸਲੇ ਨੂੰ ਲਗਾਤਾਰ ਲਮਕਾ ਕੇ ਸਾਮਰਾਜੀ ਸ਼ਕਤੀਆਂ ਦੀ ਕਠਪੁਤਲੀ ਵਜੋਂ ਕੰਮ ਕਰ ਰਹੀ ਹੈ।ਇਸ ਫਿਰਕੂ ਫਾਸ਼ੀ ਹਕੂਮਤ ਦਾ ਹਰ ਰੋਜ ਪਾਰਲੀਮੈਂਟ ਚ ਜਲੂਸ ਨਿਕਲ ਰਿਹਾ ਹੈ। ਉਨਾਂ ਕਿਹਾ ਕਿ ਹੁਣ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਨੂੰ ਦਿਲੀ ਬਣਾਇਆ ਜਾਵੇਗਾ ਤੇ ਮੋਦੀ ਦਾ ਸੱਤਾ ਦੇ ਗਰੂਰ ਚਕਨਾਚੂਰ ਕੀਤਾ ਜਾਵੇਗਾ।ਇਸ ਸਮੇ ਅਰਜਨ ਸਿੰਘ ਖੇਲਾ,ਬਲੋਰ ਸਿੰਘ ਸ਼ੇਰਪੁਰ,ਜਗਜੀਤ ਸਿੰਘ ਕਲੇਰ,ਅਵਤਾਰ ਸਿੰਘ ਤੇ ਮਨਦੀਪ ਸਿੰਘ ਕੋਠੇ ਬੱਗੂ , ਬਲਜੀਤ ਸਿੰਘ ਮੀਤਾ ਡਾਂਗੀਆਂ ਆਦਿ ਹਾਜ਼ਰ ਸਨ। ਉਧਰ ਰੇਲ ਪਾਰਕ ਜਗਰਾਂਓ ਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ ਤਿੰਨ ਸੌ ਸਤਵੇਂ ਦਿਨ ਵੀ ਭਾਰੀ ਬਾਰਸ਼ ਦੇ ਬਾਵਜੂਦ ਜਾਰੀ ਰਿਹਾ। ਮਾਸਟਰ ਧਰਮ ਸਿੰਘ ਸੂਜਾਪੁਰ ਦੀ ਅਗਵਾਈ ਚ ਜਗਦੀਸ਼ ਸਿੰਘ,ਜਸਵਿੰਦਰ ਸਿੰਘ ਭਮਾਲ,ਮਦਨ ਸਿੰਘ ਹਰਬੰਸ ਸਿੰਘ ਬਾਰਦੇਕੇ ਨੇ ਵਿਚਾਰ ਰੱਖੇ।

RELATED ARTICLES
- Advertisment -spot_img

Most Popular

Recent Comments