spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕੇਸੀ ਪਬਲਿਕ ਸਕੂਲ ਦਾ ਦਸਵੀਂ ਦਾ ਰਿਜਲਟ ਰਿਹਾ ਸ਼ਾਨਦਾਰ

ਕੇਸੀ ਪਬਲਿਕ ਸਕੂਲ ਦਾ ਦਸਵੀਂ ਦਾ ਰਿਜਲਟ ਰਿਹਾ ਸ਼ਾਨਦਾਰ

ਨਵਾਂਸ਼ਹਿਰ, 03 ਅਗਸਤ (ਵਿਪਨ)

ਕਰਿਆਮ ਰੋਡ ਸਥਿਤ ਕੇ. ਸੀ. ਪਬਲਿਕ ਸਕੂਲ ਦੇ 2020 21 ਦੇ ਸੈਸ਼ਨ ਦਾ ਸੀਬੀਐਸਈ ਵਲੋਂ ਘੋਸ਼ਿਤ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਸਕੂਲ ਅਕੈਡਮਿਕ ਡੀਨ ਰੁਚਿਕਾ ਵਰਮਾ ਨੇ ਦੱਸਿਆ ਕਿ ਸਕੂਲ ਦੇ ਦਸਵੀ ਦੀ ਪਰੀਖਿਆ ’ਚ 80 ਵਿਦਿਆਰਥੀ ਬੈਠੇ ਸਨ, ਸਾਰੇ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ । ਉਨਾਂ ਨੇ ਦੱਸਿਆ ਕਿ ਮਹਿਕ ਵਰਮਾ ਨੇ 500 ’ਚੋਂ 482 (96.4 ਫੀਸਦੀ) ਨੰਬਰ ਲੈ ਕੇ ਸਕੂਲ ’ਚ ਪਹਿਲਾ, ਰਾਧਿਕਾ ਨੇ 459 (91.8 ਫੀਸਦੀ) ਅੰਕ ਲੈ ਕੇ ਦੂਸਰਾ, ਜਾਗਰਿਤੀ ਗਾਂਧੀ ਅਤੇ ਜਸਮਨ ਸਿੰਘ ਨੇ ਸਾਂਝੇ ਤੌਰ ਤੇ 451 (90.2 ਫੀਸਦੀ) ਨੰਬਰ ਲੈ ਕੇ ਸਕੂਲ ’ਚੋਂ ਤੀਸਰਾ ਸਥਾਨ ਪਾਇਆ ਹੈ। ਮਹਿਕ ਵਰਮਾ ਅੱਗੇ ਚੱਲ ਕੇ ਸੀਏ ਬਣਨਾ ਚਾਹੁੰਦੀ ਅਤੇ ਹੁਣ ਇਹ ਕੇਸੀ ਸਕੂਲ ਵਿਖੇ ਪਲਸ ਵਨ ਕਾਮਰਸ ਵਿਸ਼ਾ ਨਾਲ ਕਰ ਰਹੀ ਹੈ। ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਇਸ ਚੇਅਰਮੈਨ ਹਿਤੇਸ਼ ਗਾਂਧੀ, ਸਕੂਲ ਡਾਇਰੈਕਟਰ ਪ੍ਰੋ. ਕੇ. ਗਣੇਸ਼ਨ, ਸਕੂਲ ਮੈਨੇਜਰ ਆਸ਼ੂ ਸ਼ਰਮਾ ਨੇ ਹਾਰਦਿਕ ਵਧਾਈ ਦਿੱਤੀ ਹੈ ।

RELATED ARTICLES
- Advertisment -spot_img

Most Popular

Recent Comments