spot_img
Homeਮਾਲਵਾਜਗਰਾਓਂਧਾਰਮਿਕ ਸਥਾਨਾਂ ’ਤੇ ਸ਼ਰਧਾਲੂਆਂ ਦੇ ਗਹਿਣੇ ਚੋਰੀ ਕਰਨ ਵਾਲੇ ਚੜੇ ਪੁਲਿਸ ਦੇ...

ਧਾਰਮਿਕ ਸਥਾਨਾਂ ’ਤੇ ਸ਼ਰਧਾਲੂਆਂ ਦੇ ਗਹਿਣੇ ਚੋਰੀ ਕਰਨ ਵਾਲੇ ਚੜੇ ਪੁਲਿਸ ਦੇ ਹੱਥੇ, ਚਾਰ ਔਰਤਾਂ ਸਮੇਤ ਛੇ ਕਾਬੂ, ਚੋਰੀ ਦੇ ਗਹਿਣੇ ਤੇ ਨਕਦੀ ਵੀ ਬਰਾਮਦ

ਜਗਰਾਓਂ, 25 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ )ਧਾਰਮਿਕ ਸਥਾਨਾਂ ਤੋਂ ਸ਼ਰਧਾਲੂਆਂ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ ਗਿਰੋਹ ਦੇ ਛੇ ਮੈਂਬਰਾਂ ਨੂੰ ਜਗਰਾਓਂ ਪੁਲਿਸ ਵੱਲੋਂ ਚੋਰੀ ਦੇ ਗਹਿਣੇ ਅਤੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਵਿਖੇ ਡੀਐੱਸਪੀ ਹਰਸ਼ਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਧਾਰਮਿਕ ਸਥਾਨਾਂ ਤੋਂ ਸ਼ਰਧਾਲੂਆਂ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਹੈ। ਜਿਸ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਦੇ ਏਐੱਸਆਈ ਹਰਪ੍ਰੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਸੇਮ ਰਾਸਤੇ ਤੋਂ ਨਾਕਾਬੰਦੀ ਦੋਰਾਨ ਅਰਟਿੰਗਾ ਕਾਰ ’ਚ ਸਵਾਰ ਰਜਨੀ ਪਤਨੀ ਸੁਖਵੀਰ ਸਿੰਘ, ਨਿਸ਼ਾ, ਲੱਛਮੀ, ਮੱਧੂ, ਸੁਰਿੰਦਰ ਸਿੰਘ ਪੁੱਤਰ ਪਦਮ ਸਿੰਘ ਵਾਸੀ ਰਾਮਾ ਮੰਡੀ, ਬਿਨਾਲੋ ਪੁੱਤਰ ਨੰਚਨ ਸਿੰਘ ਵਾਸੀ ਮੌੜ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਇਨ੍ਹਾਂ ਦੋਸ਼ੀਆਂ ਪਾਸੋਂ ਚੋਰੀ ਦੇ 3 ਟੱਚ ਮੋਬਾਇਲ, ਦੋ ਬਟਨਾਂ ਵਾਲੇ ਫੋਨ, ਤਿੰਨ ਸੋਨੇ ਦੀਆਂ ਚੈਨੀਆਂ, ਇੱਕ ਮੁੰਦਰੀ ਸੋਨੇ ਦੀ, ਚਾਂਦੀ ਦੀਆਂ ਝਾਂਜਰਾਂ ਅਤੇ 14785 ਰੁਪਏ ਨਕਦ ਰਾਸ਼ੀ ਸਮੇਤ ਇੱਕ ਛੋਟੀ ਕੈਂਚੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਅਨੂਸਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਕਿ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

RELATED ARTICLES
- Advertisment -spot_img

Most Popular

Recent Comments