spot_img
Homeਮਾਲਵਾਜਗਰਾਓਂਤਿੰਨ ਮਹੀਨੇ ਦੀ ਗਰਭਵਤੀ ਨਵਵਿਆਹੁਤਾ ਲੜਕੀ ਦੀ ਭੇਦ-ਭਰੇ ਹਾਲਾਤਾਂ ’ਚ ਮੌਤ, ਲੜਕੀ...

ਤਿੰਨ ਮਹੀਨੇ ਦੀ ਗਰਭਵਤੀ ਨਵਵਿਆਹੁਤਾ ਲੜਕੀ ਦੀ ਭੇਦ-ਭਰੇ ਹਾਲਾਤਾਂ ’ਚ ਮੌਤ, ਲੜਕੀ ਦੇ ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਜਗਰਾਓਂ, 25 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ੍)ਜਗਰਾਓਂ ਦੀ ਰਹਿਣ ਵਾਲੀ ਰਮਨਦੀਪ ਕੋਰ 24 ਸਾਲਾਂ , ਦੀ ਬੀਤੀ ਰਾਤ ਉਸ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਭਰਾ ਡਾ. ਧਰਮਪਾਲ ਨੇ ਦੱਸਿਆ ਕਿ ਉਸ ਦੀ ਭੈਣ ਰਮਨਦੀਪ ਕੋਰ ਜਿਸ ਦਾ ਵਿਆਹ ਡੇਢ ਕੂ ਸਾਲ ਪਿੰਡ ਝੰਡਿਆਣਾ ਦੇ ਫੌਜੀ ਮਨਜਿੰਦਰ ਸਿੰਘ ਦੇ ਨਾਲ ਹੋਇਆ ਸੀ, ਬੀਤੇ ਦਿਨੀਂ ਉਸ ਨੂੰ ਫੋਨ ਆਇਆ ਕਿ ਉਸ ਦੀ ਭੈਣ ਦੀ ਹਾਲਤ ਬਹੁਤ ਹੀ ਖਰਾਬ ਹੈ ਜਿਸ ਤੇ ਅਸੀਂ ਜਖਮੀ ਹਾਲਤ ਵਿੱਚ ਰਨਮਦੀਪ ਕੋਰ ਨੂੰ ਇਲਾਜ ਲਈ ਜਗਰਾਓਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਦੇਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਲੜਕੀ ਦੇ ਭਰਾ ਨੇ ਸਹੁਰਾ ਪਰਿਵਾਰ ’ਤੇ ਕਤਲ ਕਰਨ ਦੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦੀ ਭੈਣ ਤਿੰਨ ਮਹੀਨੇ ਦੀ ਗਰਭਵਤੀ ਵੀ ਸੀ ਜਿਸ ਦੇ ਸ਼ਰੀਰ ’ਤੇ ਕਈ ਤਰ੍ਹਾਂ ਦੀਆਂ ਸੱਟਾਂ ਦੇ ਨਿਸ਼ਾਨ ਵੀ ਹਨ। ਇਸ ਦੋਰਾਨ ਸਿਵਲ ਹਸਪਤਾਲ ਵਿਖੇ ਦੋਵਾਂ ਪਰਿਵਾਰਾਂ ਵਿੱਚ ਜੰਮਕੇ ਬਹਿਸਬਾਜੀ ਵੀ ਹੋਈ ਜਿਸ ਤੋਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ ਮ੍ਰਿਤਕ ਲੜਕੀ ਨੂੰ ਹਸਪਤਾਲ ਵਿਖੇ ਛੱਡ ਆਪਣੇ ਪਿੰਡ ਚਲਾ ਗਿਆ ਅਤੇ ਲੜਕੀ ਦਾ ਪੇਕਾ ਪਰਿਵਾਰ ਸਬੰਧਤ ਥਾਣਾ ਅਜੀਤਵਾਲ ਵਿਖੇ ਆਪਣੇ ਬਿਆਨ ਕਲਮਬੰਦ ਕਰਵਾਉਣ ਜਾ ਪੁੱਜਾ। ਪੁਲਿਸ ਅਨੂਸਾਰ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

RELATED ARTICLES
- Advertisment -spot_img

Most Popular

Recent Comments