spot_img
Homeਮਾਲਵਾਚੰਡੀਗੜ੍ਹਗੁਰੁ ਹਰਗੋਬਿੰਦ ਪਬਲਿਕ ਸਕੂਲ ਸਿਧਵਾਂ ਖੁਰਦ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿਧਵਾਂ ਖੁਰਦ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਜਗਰਾਉ 5 ਜੂਨ ( ਰਛਪਾਲ ਸਿੰਘ ਸ਼ੇਰਪੁਰੀ )ਵਿਸ਼ਵ ਵਾਤਾਵਰਣ ਦਿਵਸ, ਗੁਰੁ ਹਰਗੋਬਿੰਦ ਪਬਲਿਕ ਸਕੂਲ ਸਿਧਵਾਂ ਖੁਰਦ ਦੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਦੀ ਰਹਿਨੁਮਾਈ ਹੇਠ ਵਾਤਾਵਰਣ ਦਿਵਸ ਮਨਾਇਆ ਗਿਆ । ਹਰਸਾਲ ਵਿਸ਼ਵ ਵਾਤਾ ਵਰਣ ਦਿਵਸ ਵਿਸ਼ਵ ਪੱਧਰ ਤੇ 5 ਜੂਨ ਨੂੰ ਮਨਾਇਆ ਜਾਂਦਾ ਹੈ।ਇਹ ਕੁਦਰਤ ਅਤੇ ਵਾਤਾ ਵਰਣ ਦੀ ਸਾਂਝ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਸਾਰੇ ਮਨੁੱਖਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਕੁਦਰਤ ਨੂੰ  ਕਿਸੇ ਵੀ ਕੀਮਤ ਤੇ ਮੁੱਲ ਨਹੀਂ ਲਿਆ ਜਾ ਸਕਦਾ । ਛੋਟੇ ਬੱਚਿਆਂ ਨੇ ਵਾਤਾ ਵਰਣ ਨਾਲ ਸੰਬੰਧਿਤ ਆਪਣੇ ਛੋਟੇ ਹੱਥਾਂ ਨਾਲ ਪੋਸਟਰ ਤਿਆਰ ਕੀਤੇ (ਧਰਤੀ ਬਚਾਓ, ਪਾਣੀ ਬਚਾਓ, ਵਾਤਾ ਵਰਣ ਦੀ ਸਫਾਈ, ਰੁੱਖ ਲਗਾਉਣਾ ਆਦਿ ) ਛੋਟੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਆਪਣੇ ਪੋਸਟਰ ਸਾਂਝ ਕੀਤੇ।ਪ੍ਰਿੰਸੀਪਲ  ਪਵਨ ਸੂਦ ਨੇ ਸਮੂਹ ਭਾਗੀਦਾਰਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਤਰਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲ਼ੈਣ ਲਈ ਪ੍ਰੇਰਿਤ ਕੀਤਾ ਜੋ ਲੋਕਾਂ ਵਿੱਚ ਕੁਦਰਤ ਅਤੇ ਵਾਤਾ ਵਰਣ ਦੀ ਜਰੂਰਤ ਅਤੇ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਹੋ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾ ਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਸੁਰੱਖਿਆ ਲਈ ਵੀ ਪ੍ਰੇਰਿਤ ਕੀਤਾ। ਰੁੱਖ ਲਗਾਉਣ ਅਤੇ ਵਾਤਾ ਵਰਣ ਦੀ ਸਫਾਈ ਕਰਕੇ ਕੁਦਰਤੀ ਵਾਤਾ ਵਰਣ ਸਾਨੂੰ ਕੁਦਰਤੀ ਫਿਲਟ੍ਰੇਸ਼ਨ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ। ਜੋ ਖਾਸ ਤੌਰ ਤੇ ਇਸ ਕੋਰੋਨਾ ਮਹਾਂਮਾਰੀ ਦੌਰਾਨ ਜ਼ਰੂਰੀ ਹੈ।

RELATED ARTICLES
- Advertisment -spot_img

Most Popular

Recent Comments